Skip to content
Thursday, October 1, 2026
Border News Express
Border News Express online News Paper
Search
Search
Home
ਅੰਮ੍ਰਿਤਸਰ ਪੁਲਿਸ ਨੇ 105 ਗੁਆਚੇ ਮੋਬਾਈਲ ਫੋਨ ਯੂ.ਪੀ ਬਿਹਾਰ, ਵੈਸਟ ਬੰਗਾਲ ਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਲੱਭ ਅਸਲ ਮਾਲਕਾਂ ਨੂੰ ਸੌਂਪੇ
ਪੰਜਾਬ
ਅੰਮ੍ਰਿਤਸਰ ਪੁਲਿਸ ਨੇ 105 ਗੁਆਚੇ ਮੋਬਾਈਲ ਫੋਨ ਯੂ.ਪੀ ਬਿਹਾਰ, ਵੈਸਟ ਬੰਗਾਲ ਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਲੱਭ ਅਸਲ ਮਾਲਕਾਂ ਨੂੰ ਸੌਂਪੇ
February 8, 2025
Border News Editor
Total views : 5947347
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਉਪਿੰਦਰਜੀਤ ਸਿੰਘ
ਅੰਮ੍ਰਿਤਸਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ 105 ਗੁਆਚੇ ਹੋਏ ਮੋਬਾਈਲ ਫੋਨ ਲੱਭ ਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪੇ। ਇਹ ਮੋਬਾਈਲ ਫੋਨ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਤੇ ਪੰਜਾਬ ਦੇ ਵੱਖ ਜ਼ਿਲ੍ਹਿਆਂ ਤੋਂ ਲੱਭੇ ਗਏ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਅੰਮ੍ਰਿਤਸਰ ਦੀ ਇੰਸਪੈਕਟਰ ਰਾਜਬੀਰ ਕੌਰ ਤੇ ਉਨ੍ਹਾਂ ਦੀ ਟੀਮ ਨੇ ਤਕਨੀਕੀ ਤਰੀਕਿਆਂ ਦਾ ਇਸਤੇਮਾਲ ਕਰਕੇ ਇਨ੍ਹਾਂ ਮੋਬਾਈਲ ਫੋਨਾਂ ਨੂੰ ਲੱਭਿਆ।
ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਤਿੰਨੋਂ ਜ਼ੋਨ ਦੇ ਸਾਂਝ ਕੇਦਰਾਂ ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਾਂ ਵਿਚ ਲੋਕਾਂ ਨੇ ਆਪਣੇ ਮੋਬਾਈਲ ਫੋਨ ਗੁਆਚਣ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਿਸ ਨੇ ਇਨ੍ਹਾਂ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਨਾ ਸਿਰਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਗੋਂ ਉੱਤਰ ਪ੍ਰਦੇਸ਼ ਤੇ ਬਿਹਾਰ ਵਰਗੇ ਸੂਬਿਆਂ ਤੋਂ ਵੀ ਕੁੱਲ 105 ਮੋਬਾਈਲ ਫੋਨ ਲੱਭ ਕੇ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਸੌਂਪੇ।ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਮੋਬਾਈਲ ਫੋਨ ਗੁਆਚ ਜਾਂਦਾ ਹੈ ਤਾਂ ਉਹ ਤੁਰੰਤ ਨੇੜਲੇ ਸਾਂਝਾ ਕੇਂਦਰ ਜਾਂ ਸੈਂਟਰਲ ਆਈਡੈਂਟਿਟੀ ਰਜਿਸਟਰ ਪੋਰਟਲ CEIR ‘ਤੇ ਰਿਪੋਰਟ ਦਰਜ ਕਰਾਉਣ। ਇਸ ਨਾਲ ਨਾ ਸਿਰਫ ਮੋਬਾਈਲ ਫੋਨ ਨੂੰ ਟ੍ਰੇਸ ਕਰਨ ਵਿਚ ਮਦਦ ਮਿਲੇਗੀ ਸਗੋਂ ਕੋਈ ਸ਼ਰਾਰਤੀ ਤੱਤ ਉਸ ਫੋਨ ਦਾ ਗਲਤ ਇਸਤੇਮਾਲ ਨਹੀਂ ਕਰ ਸਕੇਗਾ।ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਡਿਜੀਟਲ ਲੈਣ-ਦੇਣ ਕਰਦੇ ਸਮੇਂ ਕਿਸੇ ਵੀ ਐਪ ਜਾਂ ਵੈੱਬਸਾਈਟ ਲਿੰਕ ਦਾ ਇਸਤੇਮਾਲ ਕਰਦੇ ਸਮੇਂ ਸਾਵਧਾਨੀ ਵਰਤੋ। ਨਾਲ ਹੀ ਕਿਸੇ ਅਣਜਾਨ ਵਿਅਕਤੀ ਨਾਲ ਆਪਣਾ ਓਟੀਪੀ ਸ਼ੇਅਰ ਨਾ ਕਰੋ। ਅਨਜਾਣ ਨੰਬਰਾਂ ਤੋਂ ਆਉਣ ਵਾਲੇ ਫੋਨ ਨੰਬਰਾਂ ਦੀ ਜਾਣਕਾਰੀ ਸ਼ੇਅਰ ਨਾ ਕਰੋ।
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Post Views:
115
Share this News
Post navigation
ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਵੱਲੋਂ ਸੀ.ਆਈ.ਏ ਸਟਾਫ ਦਾ ਨਕਲੀ ਕਰਮਚਾਰੀ ਬਣ ਕੇ ਰਿਸ਼ਵਤ ਮੰਗਣ ਵਾਲਾ ਪੁਲਿਸ ਦਾ ਏ.ਐਸ.ਆਈ ਗ੍ਰਿਫ਼ਤਾਰ
ਦਿੱਲੀ ‘ਚ ਆਪ ਹੋਈ ਤੀਲਾ ਤੀਲਾ ! ਭਾਜਪਾ ਦੀ ਦਿੱਲੀ ‘ਚ ਸ਼ਾਨਦਾਰ ਜਿੱਤ ਤੋ ਬਾਅਦ ਹੁਣ ਪੰਜਾਬ ਦੀ ਵਾਰੀ: ਛੀਨਾ