ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਵੱਲੋਂ ਸੀ.ਆਈ.ਏ ਸਟਾਫ ਦਾ ਨਕਲੀ ਕਰਮਚਾਰੀ ਬਣ ਕੇ ਰਿਸ਼ਵਤ ਮੰਗਣ ਵਾਲਾ ਪੁਲਿਸ ਦਾ ਏ.ਐਸ.ਆਈ ਗ੍ਰਿਫ਼ਤਾਰ

4877668
Total views : 5839495

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਅਪਰਾਧ ਤੇ ਭ੍ਰਿਸ਼ਾਟਾਚਾਰ ਦੇ ਵਿਰੁੱਧ ਚੱਲ ਰਹੀ ਜੰਗ ਦੌਰਾਨ  ਸੀ.ਆਈ.ਏ ਸਟਾਫ ਦਾ ਕਰਮਚਾਰੀ ਬਣ ਕੇ ਰਿਸ਼ਵਤ ਮੰਗਣ ਵਾਲੇ ਏ.ਐਸ.ਆਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਫੜੇ ਗਏ ਪੁਲਿਸ ਮੁਲਾਜਮ ਦੀ ਪਛਾਣ ਐਲ.ਆਰ./ਏ.ਐਸ.ਆਈ. ਗੁਰਜੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਮਕਾਨ ਨੰਬਰ 790, ਨਿਊ ਪ੍ਰਤਾਪ ਨਗਰ, ਸਾਹਮਣੇ ਅਲਫਾ ਮਾਲ, ਅੰਮ੍ਰਿਤਸਰ, ਉਮਰ 55 ਸਾਲ ਵਜੋਂ ਹੋਈ ਹੈ।
ਸੀ.ਪੀ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਜੀ ਦੀਆਂ ਹਦਾਇਤਾਂ ਤੇ ਤੇ ਡੀ.ਸੀ.ਪੀ, ਲਾਅ ਐਂਡ ਆਰਡਰ, ਸ੍ਰੀ ਆਲਮ ਵਿਜੈ ਸਿੰਘ, ਏ.ਡੀ.ਸੀ.ਪੀ. ਸਿਟੀ-3 ਹਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਏ.ਸੀ.ਪੀ. ਟ੍ਰੈਫਿਕ ਵਾਧੂ ਚਾਰਜ਼ ਏ.ਸੀ.ਪੀ ਪੂਰਬੀ, ਮਨਿੰਦਰ ਪਾਲ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਮੀਤ ਸਿੰਘ ਮੁੱਖ ਅਫਸਰ, ਥਾਣਾ ਮੋਹਕਮਪੁਰਾ ਦੀ ਪੁਲਿਸ ਪਾਰਟੀ ਨੇ ਮੁਦੱਈ ਮੁਕੱਦਮਾ ਬੇਬੀ ਦੇ ਬਿਆਨ ਦੇ ਆਧਾਰ ਤੇ ਮੁਕੱਦਮਾ ਦਰਜ਼ ਕਰਕੇ ਨਕਲੀ ਸੀ.ਆਈ.ਏ ਸਟਾਫ ਦਾ ਕਰਮਚਾਰੀ ਬਣ ਕੇ ਰਿਸ਼ਵਤ ਮੰਗਣ ਵਾਲੇ ਪੁਲਿਸ ਮੁਲਾਜ਼ਮ ਐਲ.ਆਰ./ਏ.ਐਸ.ਆਈ. ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੋਸ਼ੀ ਦੇ ਖਿਲਾਫ ਪਹਿਲਾਂ ਵੀ ਕੁਰੱਪਸ਼ਨ ਐਕਟ ਦਾ ਮੁਕੱਦਮਾ ਨੰਬਰ 17/ 2024 ਜ਼ੁਰਮ ਥਾਣਾ ਵਿਜ਼ੀਲੈਂਸ, ਅੰਮ੍ਰਿਤਸਰ ਵਿੱਖੇ ਦਰਜ਼ ਹੈ
ਇਹ ਦੱਸਣਯੋਗ ਹੈ ਕਿ ਮਿਤੀ 01-02-2025 ਨੂੰ ਵਕਤ ਕਰੀਬ 05:00 ਵਜੇ ਸ਼ਾਮ ਮੁਦੱਈ ਮੁਕਦਮਾਂ ਘਰ ਵਿਚ ਮੌਜੂਦ ਸੀ ਕਿ ਬਾਹਰੋ ਦਰਵਾਜਾ ਖੜਕਾਉਣ ਦੀ ਅਵਾਜ਼ ਆਈ ਤੇ ਉਸ ਦੇ ਘਰ ਵਿੱਚ ਚਾਰ ਵਿਅਕਤੀ ਜਬਰਦਸਤੀ ਦਾਖਲ ਹੋਏ ਅਤੇ ਇਕ ਵਿਅਕਤੀ ਘਰ ਦੇ ਬਾਹਰ ਖੜਾ ਰਿਹਾ, ਜਿਨ੍ਹਾ ਨੇ ਮੁਦੱਈ ਨੂੰ ਕਿਹਾ ਕਿ ਅਸੀ ਪੁਲਿਸ ਮੁਲਾਜ਼ਮ ਹਾਂ ਅਤੇ ਤੇਰੇ ਘਰ ਦੀ ਤਲਾਸ਼ੀ ਲੈਣੀ ਹੈ ਤੇ ਜਦੋਂ ਉਹ ਚਾਰੇ ਘਰੋਂ ਚਲੇ ਗਏ ਤਾਂ ਮੁਦੱਈ ਨੇ ਆਪਣੇ ਘਰ ਦੀ ਸੀ.ਸੀ.ਟੀ.ਵੀ. ਫੁਟੇਜ਼ ਚੈੱਕ ਕੀਤੀ ਤਾਂ ਉਸ ਦੀ ਅਲਮਾਰੀ ਵਿਚੋਂ 01 ਲੱਖ 60 ਹਜ਼ਾਰ ਗਾਇਬ ਸਨ। ਮੁਦੱਈ ਨੇ ਦੱਸਿਆ ਕਿ ਉਸਦੇ, ਘਰ ਵਿੱਚ ਦਾਖਲ ਹੋਣ ਵਾਲੇ 05 ਵਿਅਕਤੀਆਂ ਵਿੱਚੋਂ ਇੱਕ ਸੁਰਿੰਦਰ ਮੋਹਨ ਪੁਲਿਸ ਮੁਲਾਜ਼ਮ, ਜੋ ਰਿਟਾਇਰ ਹੋ ਚੁੱਕਾ ਹੈ ਤੇ ਇਸਦੇ ਨਾਲ ਥਾਣੇਦਾਰ ਗੁਰਜੀਤ ਸਿੰਘ ਹੈ ਅਤੇ ਤੇ ਬਾਕੀ ਤਿੰਨ ਨਾਮਲੂਮ ਵਿਅਕਤੀ ਨਾਲ ਸਨ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਜਾਂਚ ਦੋਸ਼ੀ ਐਲ.ਆਰ./ਏ.ਐਸ.ਆਈ. ਗੁਰਜੀਤ ਸਿੰਘ ਨੂੰ ਮਿਤੀ 06/02/2025 ਨੂੰ ਨਿਊ ਪ੍ਰਤਾਪ ਨਗਰ ਸਾਹਮਣੇ ਅਲਫਾ ਮਾਲ, ਅੰਮ੍ਰਿਤਸਰ ਦੇ ਖੇਤਰ ਤੋਂ ਗ੍ਰਿਫਤਾਰ  ਕੀਤਾ ਗਿਆ। ਇਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਰਿਮਾਂਡ ਪੁਲਿਸ ਹਾਸਿਲ ਕੀਤਾ ਗਿਆ।
ਦੋਸ਼ੀ ਦੇ ਖਿਲਾਫ ਪਹਿਲਾਂ ਵੀ ਕੁਰੱਪਸ਼ਨ ਐਕਟ ਦਾ ਮੁਕੱਦਮਾ ਨੰਬਰ 17/ 2024 ਜ਼ੁਰਮ ਥਾਣਾ ਵਿਜ਼ੀਲੈਂਸ, ਅੰਮ੍ਰਿਤਸਰ ਵਿੱਖੇ ਦਰਜ਼ ਰਜਿਸਟਰ ਹੈ।

ਦੋਰਾਨੇ ਤਫਤੀਸ਼ ਮਿਤੀ 07/02/2025 ਨੂੰ ਮੁਦੱਈ ਮੁਕੱਦਮਾ ਨੇ ਫਿਰ ਦੱਸਿਆ ਕਿ ਦੋਸ਼ੀ ਜਿਸ ਦਿਨ ਉਸਦੇ ਘਰ ਆਏ ਸਨ ਤਾਂ ਉਸ ਦਿਨ, ਇੰਸਪੈਕਟਰ ਸੁਰਿੰਦਰ ਮੋਹਨ (ਰਿਟਾਇਰਡ) ਅਤੇ ਐਲ.ਆਰ/ਏ.ਐਸ.ਆਈ ਗੁਰਜੀਤ ਸਿੰਘ ਨੇ 01 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਜਾਂਦੇ ਸਮੇਂ ਜ਼ੇਬ ਵਿੱਚੋਂ 05 ਹਜ਼ਾਰ ਰੁਪਏ ਜ਼ਬਰਦਸਤੀ ਕੱਢ ਕੇ ਲੈ ਗਏ ਸਨ। ਜਿਸ ਤੇ ਮੁਕੱਦਮਾ ਵਿੱਚ ਵਾਧਾ ਜ਼ੁਰਮ 308 (2) ਬੀ.ਐਨ.ਐਸ., 7  ਪੀ.ਸੀ. ਐਕਟ ਦਾ ਕੀਤਾ ਗਿਆ। ਦੋਸ਼ੀ ਪਾਸੋਂ ਡੂੰਘਿਆਈ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸਦੇ ਬਾਕੀ ਸਾਥੀਆਂ ਨੂੰ ਗ੍ਰਿਫਤਾਰੀ ਲਈ ਪੁਲਿਸ ਪਾਰਟੀਆਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਕੱਦਮਾਂ ਨੰਬਰ 10 ਮਿਤੀ 06-02-2025 ਜ਼ੁਰਮ 305, 333, 319(2),61(2) ਬੀ.ਐਨ.ਐਸ. ਅਤੇ 7 ਪੀ.ਸੀ. ਐਕਟ, ਥਾਣਾ ਮੋਹਕਮਪੁਰਾ, ਅੰਮ੍ਰਿਤਸਰ ਵਿੱਖੇ ਦਰਜ ਰਜਿਸਟਰ ਕੀਤਾ ਗਿਆ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News