Total views : 5519404
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਪੰਜਾਬ ਸਰਕਾਰ ਨੇ ਸਰਕਾਰੀ ਦਫਤਰਾਂ ਵਿਚ ਭ੍ਰਿਸ਼ਟਾਚਾਰ ਰੋਕਣ ਅਤੇ ਲੋਕਾਂ ਦੀ ਖੱਜਲ-ਖੁਆਰੀ ਖਤਮ ਕਰਨ ਲਈ ਇਕ ਹੋਰ ਵੱਡਾ ਕਦਮ ਚੁੱਕਿਆ ਹੈ। ਸੂਬਾ ਸਰਕਾਰ ਵੱਲੋਂ ਤਹਿਸੀਲਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਚਾਲੂ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਵਧੀਕ ਮੁੱਖ ਸਕੱਤਕ ਕਮ-ਵਿੱਤ ਕਮਿਸ਼ਨਰ (ਮਾਲ) ਵੱਲੋਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ।ਇਸ ਪੱਤਰ ਵਿਚ ਆਖਿਆ ਗਿਆ ਹੈ, ‘‘ਸਰਕਾਰ ਵੱਲੋਂ ਰਾਜ ਦੇ ਹਰ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਦਫਤਰ ਵਿੱਚ ਚਾਰ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਗਏ ਹਨ। ਇਨ੍ਹਾਂ ਵਿੱਚੋਂ ਦੋ ਸੀ.ਸੀ.ਟੀ.ਵੀ. ਕੈਮਰੇ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਦੇ ਦਫਤਰ ਦੇ ਅੰਦਰ (ਜਿੱਥੇ ਵਸੀਕੇ ਤਸਦੀਕ ਕੀਤੇ ਜਾਂਦੇ ਹਨ) ਅਤੇ ਦੋ ਕੈਮਰੇ ਦਫਤਰ ਦੇ ਬਾਹਰ (ਜਿੱਥੇ ਪਬਲਿਕ ਇੰਤਜਾਰ ਕਰਦੀ ਹੈ) ਲਗਾਏ ਗਏ ਹਨ।
180 ਤਹਿਸੀਲਾਂ ‘ਚ ਲੱਗੇ 720 ਸੀ.ਸੀ.ਟੀ.ਵੀ ਕੈਮਰਿਆਂ ਵਿੱਚੋ ਚੈਕਿੰਗ ਦੌਰਾਨ ਕੇਵਲ ਤਿੰਨ ਚਾਲੂ ਹਾਲਤ ‘ਚ ਮਿਲੇ
ਸੂਤਰ ਦੱਸਦੇ ਹਨ ਕਿ ਤਹਿਸੀਲਾਂ ਵਿੱਚ ਘੁੰਮਦੇ ਦਲਾਲਾਂ ਦੀ ਵੀ ਇਨ੍ਹਾਂ ਕੈਮਰਿਆਂ ਜ਼ਰੀਏ ਸ਼ਨਾਖ਼ਤ ਕੀਤੇ ਜਾਣ ਦਾ ਮਨੋਰਥ ਹੈ।
ਇਸ ਵਿਸ਼ੇ ਉਤੇ ਫੌਰੀ ਤੌਰ ਉਤੇ ਕਾਰਵਾਈ ਕਰਦੇ ਹੋਏ ਮਿਤੀ 31.01.2025 ਤੱਕ ਆਪਣੇ ਜਿਲ੍ਹੇ ਦੇ ਹਰ ਸਬ-ਰਜਿਸਟਰਾਰ/ਜੁਆਇੰਟ ਸਬ- ਰਜਿਸਟਰਾਰ ਦਫਤਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਚਾਲੂ ਹਾਲਤ ਵਿੱਚ ਕੀਤੇ ਜਾਣ। ਇਹ ਸੀ.ਸੀ.ਟੀ.ਵੀ. ਕੈਮਰੇ ਆਈ.ਪੀ. ਐਡਰੈਸ ਤੇ ਅਧਾਰਿਤ ਹਨ। ਇਸ ਲਈ ਆਪਣੇ ਕੰਪਿਊਟਰ/ਮੋਬਾਈਲ ਤੇ ਆਪਣੇ ਜਿਲ੍ਹੇ ਦੇ ਹਰ ਸਬ- ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਦਫਤਰ ਦੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਲਿੰਕ ਲੋਡ ਕਰ ਲਿਆ ਜਾਵੇ, ਤਾਂ ਜੋ ਆਪ ਕਿਸੇ ਵੀ ਸਮੇਂ ਆਪਣੇ ਜਿਲ੍ਹੇ ਦੇ ਕਿਸੇ ਵੀ ਸਬ- ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਦਫਤਰ ਦੇ ਵਿੱਚ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਦੀ ਹਾਜਰੀ ਅਤੇ ਪਬਲਿਕ ਦੀ ਭੀੜ ਦੀ ਸਥਿਤੀ ਚੈਕ ਕਰ ਸਕੋ। ਇਸ ਸਬੰਧੀ ਆਪ ਦੇ ਜਿਲ੍ਹੇ ਦੇ ਡੀ.ਐਸ.ਐਮ. ਨੂੰ ਤਕਨੀਕੀ ਸੂਚਨਾਂ ਵੱਖਰੇ ਤੌਰ ਤੇ ਦੇ ਦਿੱਤੀ ਗਈ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-