ਸ਼੍ਰੀਮਤੀ ਪਾਰਵਤੀ ਦੇਵੀ ਹਸਪਤਾਲ, ਯੂਨਿਟ-2 (ਲਾਲ ਹਸਪਤਾਲ) ਵਿਖੇ ਹੱਡੀਆਂ ਤੇ ਜੋੜਾਂ ਬਾਰੇ 9 ਤੋਂ 23 ਦਸੰਬਰ ਤਕ ਲੱਗੇਗਾ ਜਾਗਰੂਕਤਾ ਕੈਂਪ

4674760
Total views : 5506051

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਰਜੀਤ ਸਿੰਘ 

ਸ਼੍ਰੀਮਤੀ ਪਾਰਵਤੀ ਦੇਵੀ ਹਸਪਤਾਲ, ਯੂਨਿਟ-2 (ਲਾਲ ਹਸਪਤਾਲ)ਜੋ ਯਾਸੀਨ ਰੋਡ, ਹੋਟਲ ਮੋਹਨ ਇੰਟਰਨੈਸ਼ਨਲ ਅੰਮ੍ਰਿਤਸਰ ਦੇ ਨੇੜੇ ਸਥਿਤ ਵਿਖੇ 9 ਦਸੰਬਰ ਤੋਂ 23 ਦਸੰਬਰ 2024 ਤੱਕ ਹੱਡੀਆਂ ਅਤੇ ਜੋੜਾਂ ਬਾਰੇ ਜਾਗਰੂਕਤਾ ਕੈਂਪ ਦੀ ਮੇਜ਼ਬਾਨੀ ਕਰ ਰਿਹਾ ਹੈ। ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲਣ ਵਾਲੇ ਇਸ ਕੈਂਪ ਵਿੱਚ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੀ ਜਾਂਚ, ਅਤੇ ਆਰਥੋਪੀਡਿਕ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।

ਕੈਂਪ ਵਿਚ ਦਿੱਤੀਆਂ ਜਾਣ ਵਾਲੀਆਂ ਹੋਰ ਸਹੂਲਤਾਂ ਵਿਚ ਆਰਥੋਪੀਡਿਕ ਸੇਵਾਵਾਂ, ਜਿਸ ਵਿੱਚ ਸਲਾਹ-ਮਸ਼ਵਰੇ, ਗੋਡੇ ਅਤੇ ਕਮਰ ਬਦਲਣ ਦੀਆਂ ਸਰਜਰੀਆਂ, ਫ੍ਰੈਕਚਰ ਅਤੇ ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ, ਆਰਥਰੋਸਕੋਪੀ ਅਤੇ ਬ੍ਰਾਂਡਡ ਦਵਾਈਆਂ ਅੱਧੇ ਮੁੱਲ ਤੇ ਦਿੱਤੀਆਂ ਜਾਣਗੀਆਂ ਹਨ।

ਸ਼੍ਰੀਮਤੀ ਪਾਰਵਤੀ ਦੇਵੀ ਹਸਪਤਾਲ ਦੇ ਮੋਹਰੀ ਡਾਕਟਰ ਅਤੇ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਸ਼ੁਭਮ ਗੁਪਤਾ ਨੇ ਹੱਡੀਆਂ ਦੀ ਸਿਹਤ ਲਈ ਦੀ ਸਮੇਂ ਸਿਰ ਇਲਾਜ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇ ਭਵਿੱਖ ਵਿਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਣਾ ਚਹੁੰਦੇ ਹੋ ਤਾਂ ਅੱਜ ਹੀ ਆਪਣੀ ਸਿਹਤ ਨੂੰ ਪਹਿਲ ਦੇਣ ਲਈ ਉਨ੍ਹਾਂ ਨਾਲ (97803-17317, 97803-18318) ਸਲਾਹ-ਮਸ਼ਵਰਾ ਕਰੋ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News