ਐੱਸ. ਐੱਸ. ਈ. ਸੀ ਸਕੂਲ ਚਵਿੰਡਾ ਦੇਵੀ ‘ਚ ਸਲਾਨਾ ਸਪੋਰਟਸ ਮੀਟ ਕਰਵਾਈ ਗਈ

4674957
Total views : 5506355

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

– ਐੱਸ.ਐੱਸ. ਈ. ਸੀ ਸਕੂਲ ਚਵਿੰਡਾ ਦੇਵੀ ‘ਚ ਸਲਾਨਾ ਸਪੋਰਟਸ ਮੀਟ ਕਰਵਾਈ ਗਈ। ਜਿੱਥੇ ਵਿੱਦਿਅਕ ਦੇ ਖੇਤਰ ਵਿੱਚ ਮੋਹਰੀ ਹੈ, ਉੱਥੇ ਸਕੂਲ ਖੇਡਾਂ ਵਿੱਚ ਵੀ ਮੱਲਾਂ ਮਾਰ ਰਿਹਾ ਹੈ। ਇਸ ਸਪੋਰਟਸ ਮੀਟ ਦੀ ਸ਼ੁਰੂਆਤ ਮਾਰਚ ਪਾਸ ਨਾਲ ਹੋਈ। ਜਿਸ ਵਿੱਚ ਸਕੂਲ ਦੇ ਚਾਰ ਹਾਊਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਪੋਰਟਸ ਮੀਟ ਦੇ ਮੁੱਖ ਮਹਿਮਾਨ ਪੁਲਿਸ ਥਾਣਾ ਕੱਥੂਨੰਗਲ ਦੇ ਐਸ ਐੱਚ ਓ ਖੁਸ਼ਬੂ ਸ਼ਰਮਾ ਸਨ। ਇਸ ਮੀਟ ਦੇ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਇਵੈਂਟਾਂ ਵਿੱਚ ਭਾਗ ਲਿਆ। ਇਹ ਇਵੈਂਟ ਸਕੂਲ ਦੇ ਡੀ.ਪੀ ਅੰਗਰੇਜ਼ ਸਿੰਘ, ਜਗਜੀਤ ਸਿੰਘ, ਸੁੱਖਚੈਨ ਸਿੰਘ, ਲਵਪ੍ਰੀਤ ਕੌਰ ਅਤੇ ਹਾਊਸ ਇੰਚਾਰਜਾਂ ਦੀ ਅਗਵਾਈ ਹੇਠ ਖੇਡੇ ਗਏ। ਜਿਸ ਵਿੱਚ ਦੌੜਾਂ, ਰੀਲੇਅ , ਲੌਂਗ ਜੰਪ, ਹਾਈ ਜੰਪ, ਸ਼ੋਰਟ ਪੁੱਟ, ਡਿਸਕਸ ਥਰੋ ਆਦਿ ਖੇਡਾਂ ਕਰਵਾਈਆਂ ਗਈਆਂ। ਮੁੱਖ ਮਹਿਮਾਨ ਐਸ ਐਚ ਓ ਖੁਸ਼ਬੂ ਸ਼ਰਮਾ ਜੀ ਨੂੰ ਸਟੇਟ ਅਤੇ ਨੈਸ਼ਨਲ ਖਿਡਾਰੀਆਂ ਦੇ ਨਾਲ ਜਾਣ -ਪਛਾਣ ਕਰਵਾਈ ਗਈ। ਇਹ ਖੇਡਾਂ ਸਕੂਲ ਵਿੱਚ ਦੋ ਦਿਨ ਕਰਵਾਈਆਂ ਗਈਆਂ।

ਪੜਾਈ ਦੇ ਨਾਲ ਨਾਲ ਖੇਡਾਂ ਵੀ ਜ਼ਰੂਰੀ- ਥਾਣਾ ਮੁੱਖੀ ਖੁਸ਼ਬੂ ਸ਼ਰਮਾਂ

ਇਸ ਮੌਕੇ ਮੁੱਖ ਮਹਿਮਾਨ ਐੱਸ.ਐੱਚ.ਓ ਖੁਸ਼ਬੂ ਸ਼ਰਮਾ  ਨੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ- ਨਾਲ ਖੇਡਾਂ ਦੇ ਵਿੱਚ ਦਿਲਚਸਪੀ ਪੈਦਾ ਕਰਨੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਕਿਹਾ ਕਿ ਆਉਣ ਵਾਲੇ ਪਰਦੂਸ਼ਿਤ ਵਾਤਾਵਰਨ ਤੋਂ ਬਚਣ ਦੇ ਲਈ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਵੱਖ-ਵੱਖ ਖੇਡਾਂ ਦੇ ਵਿੱਚ ਭਾਗ ਲੈਣਾ ਚਾਹੀਦਾ ਹੈ। ਥਾਣਾ ਮੁੱਖੀ ਕੱਥੂਨੰਗਲ ਖੁਸ਼ਬੂ ਸ਼ਰਮਾਂ ਨੇ ਕਿਹਾ ਕਿ ਪੜਾਈ ਦੇ ਨਾਲ ਨਾਲ ਖੇਡਾਂ ਵੀ ਜ਼ਰੂਰੀ ਹਨ ਤਾਂ ਜੋਂ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕੀਏ। ਇਸ ਮੌਕੇ ਸਕੂਲ ਦੇ ਚੇਅਰਮੈਨ ਸ਼੍ਰੀ ਅਸ਼ਵਨੀ ਕਪੂਰ, ਵਾਈਸ ਚੇਅਰਮੈਨ ਸ਼੍ਰੀ ਨਰਿੰਦਰ ਸ਼ਰਮਾ ਅਤੇ ਡਾਇਰੈਕਟਰ ਮਿਸਟਰ ਸ਼ਵੀ ਕਪੂਰ ਨੇ ਮੈਡਲ ਪ੍ਰਾਪਤ ਵਿਦਿਆਰਥੀਆਂ ਅਤੇ ਹਾਊਸ ਇੰਚਾਰਜ ਨੂੰ ਵਧਾਈ ਦਿੱਤੀ ਅਤੇ ਕਿਹਾ ਖੇਡਾਂ ਅਕਸਰ ਸਰੀਰਕ ਤੰਦਰੁਸਤੀ, ਟੀਮ ਵਰਕ, ਅਤੇ ਭਾਈਚਾਰਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ ਕੀਤੀਆਂ ਜਾਂਦੀਆਂ ਹਨ ਜਦੋਂ ਕਿ ਖਿਡਾਰੀਆਂ ਨੂੰ ਉਨ੍ਹਾਂ ਦੇ ਹੁਨਰ ਅਤੇ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ। ਐੱਮ.ਡੀ. ਮਿਸਿਜ ਕੋਮਲ ਕਪੂਰ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ” ਸਪੋਰਟਸ ਮੀਟਿੰਗਾਂ ਇੱਕ ਸਹਿਯੋਗੀ ਮਾਹੌਲ ਨੂੰ ਉਤਸ਼ਾਹਿਤ ਕਰਨ ਦਾ ਇੱਕ ਜ਼ਰੂਰੀ ਹਿੱਸਾ ਹਨ ਜਿੱਥੇ ਖਿਡਾਰੀ ਆਪਣੀਆਂ ਸੀਮਾਵਾਂ ਦੀ ਪਰਖ ਕਰ ਸਕਦੇ ਹਨ, ਵਿਕਾਸ ਕਰ ਸਕਦੇ ਹਨ ਅਤੇ ਉਹਨਾਂ ਦੀਆਂ ਪ੍ਰਤਿਭਾਵਾਂ ਲਈ ਪਛਾਣੇ ਜਾ ਸਕਦੇ ਹਨ” । ਪ੍ਰਿੰਸੀਪਲ ਮੈਡਮ ਪ੍ਰਵੀਨ ਸ਼ਰਮਾ ਜੀ ਨੇ ਸਪੋਰਟਸ ਮੀਟਿੰਗ ਤੇ ਬੋਲਦਿਆਂ ਹੋਇਆਂ ਕਿਹਾ, “ਸਪੋਰਟਸ ਮੀਟਿੰਗਾਂ ਵਿੱਚ ਭਾਗ ਲੈਣਾ ਇੱਕ ਖਿਡਾਰੀ ਦੀ ਸਰੀਰਕ, ਮਾਨਸਿਕ, ਅਤੇ ਭਾਵਨਾਤਮਕ ਤੰਦਰੁਸਤੀ ਨੂੰ ਵਧਾ ਸਕਦਾ ਹੈ। ਇਹ ਕੀਮਤੀ ਅਨੁਭਵ ਪ੍ਰਦਾਨ ਕਰਦਾ ਹੈ, ਜਿਵੇਂ ਕਿ ਸਿੱਖਣ ਦਾ ਅਨੁਸ਼ਾਸਨ, ਟੀਮ ਵਰਕ, ਲਚਕੀਲਾਪਨ, ਅਤੇ ਟੀਚਾ-ਸੈਟਿੰਗ।ਇਸ ਮੌਕੇ ਸਕੂਲ ਦੇ ਸਾਰੇ ਕੋਆਰਡੀਨੇਟਰ ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News