Total views : 5506463
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਸੇਵਾ ਸਿਮਰਨ ਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਮੀਰੀ ਤੇ ਪੀਰੀ ਦੇੇ ਪ੍ਰਤੀਕ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਗਿਆਨੀ ਰਘਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ ਤੇ ਹੋਰਨਾ ਸਰਕਾਰੀ ਜੱਥੇਦਾਰਾਂ ਦੇ ਵੱਲੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਦਾ ਆਗੂ ਤੇ ਉਸ ਦੀ ਸਮੁੱਚੀ ਟੀਮ ਨੂੰ ਘਿਣੌਨੇ ਤੇ ਗੰਭੀਰ ਪੰਥਕ ਤੇ ਕੌਮੀ ਮੁੱਦਿਆਂ ਦੇ ਮਾਮਲੇ ਤੇ ਕਸੂਰਵਾਰ ਠਹਿਰਾਏ ਜਾਣ ਤੋਂ ਬਾਅਦ ਲਗਾਈ ਗਈ ਤੁੱਛ ਜਿਹੀ ਸਜਾ ਨੂੰ ਪੰਥਕ ਹਿਤੈਸ਼ੀਆਂ ਤੇ ਪੰਥਕ ਦਰਦੀਆਂ ਵੱਲੋਂ ਮੂਲੋਂ ਰੱਦ ਕਰ ਦਿੱਤਾ ਗਿਆ ਹੈ।
ਬਾਦਲ ਅਤੇ ਹੋਰਨਾਂ ਨੂੰ ਦਿੱਤੀ ਸਜਾ ਪੰਥਕ ਹਿਤੈਸ਼ੀਆਂ ਤੇ ਪੰਥਕ ਦਰਦੀਆਂ ਵੱਲੋਂ ਮੂਲੋਂ ਰੱਦ
ਇਸ ਸਬੰਧੀ ਗੱਲਬਾਤ ਕਰਦਿਆਂ ਸੰਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਸਰਬੱਤ ਖਾਲਸਾ ਸੰਮੇਲਨ ਦੇ ਦੌਰਾਨ ਥਾਪੇ ਗਏ ਸਿੰਘ ਸਾਹਿਬਾਂ ਤੇ ਜੱਥੇਦਾਰਾਂ ਨੂੰ ਹੀ ਅਜਿਹੇ ਪੰਥਕ ਦੋਖੀਆਂ ਤੇ ਕੌਮ ਵਿਰੋਧੀਆਂ ਨੂੰ ਸਜਾ ਦੇਣ ਦਾ ਹੱਕ ਤੇ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਬਾਦਲਕੀਆ ਐਂਡ ਕੰਪਨੀ ਨੂੰ ਕੌਮ ਤੇ ਪੰਥ ਵੱਲੋਂ ਉਹ ਸਜਾ ਮਿਲਣੀ ਚਾਹੀਦੀ ਹੈ ਜਿਸਦੇ ਉਹ ਅਸਲੀ ਹੱਕਦਾਰ ਹਨ ਉਨ੍ਹਾਂ ਕਿਹਾ ਕਿ ਕੌਮ ਤੇ ਪੰਥ ਨੂੰ ਲੁੱਟਣ ਤੇ ਕੁੱਟਣ ਵਾਲੇ ਅਤੇ ਆਪਣੇ ਇਸ਼ਾਰਿਆਂ ਤੇ ਪੰਜਾਬ ਦੇ ਸ਼ਾਂਤ ਤੇ ਖੁਸ਼ਗਵਾਰ ਮਾਹੌਲ ਨੂੰ ਲਾਂਬੂੰ ਲਾਉਣ ਵਾਲੇ ਪੁਲਿਸ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਤਰੱਕੀਆਂ ਅਤੇ ਨਗਦ ਰਾਸ਼ੀਆਂ ਦੇ ਕੇ ਨਵਾਜਣ ਵਾਲੇ ਇੰਨ੍ਹਾਂ ਕਸੂਰਵਾਰਾਂ ਦੇ ਲਈ ਇਹ ਸਜਾ ਨਾਕਾਫੀ ਹੈ। ਭਾਈ ਸਖੀਰਾ ਨੇ ਕਿਹਾ ਕਿ ਇੰਨ੍ਹਾਂ ਗੁਨਾਹਗਾਰਾਂ ਨੂੰ ਮਿਸਾਲੀ ਸਜਾ ਦੇਣ ਦੀ ਸਮਰੱਥਾ ਤੇ ਜੁਅਰੱਤ ਸਿਰਫ ਤੇ ਸਿਰਫ ਸੰਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੇ ਵਿੱਚ ਥਾਪੇ ਗਏ ਜੱਥੇਦਾਰ ਹੀ ਰੱਖਦੇ ਹਨ। ਉਨ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਈ ਇਸ ਕਾਰਵਾਈ ਨੂੰ ਇੱਕ ਹਾਈ ਵੋਲਟੇਜ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਅੱਜ ਫੇਰ ਇੰਨ੍ਹਾਂ ਪੰਥ ਦੋਖੀਆਂ ਤੇ ਗੱਦਾਰਾਂ ਦੇ ਕਾਰਨ ਕੌਮ ਤੇ ਪੰਥ ਦੀ ਕਿਰਕਿਰੀ ਹੋਈ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-