ਡਾਇਰੈਕਟਰ ਪੈਨਸ਼ਨ ਅਤੇ ਪੈਨਸ਼ਨਰਜ ਭਲਾਈ ਵਿਭਾਗ ਨੇ ਪੈਨਸ਼ਨਰਜ ਦੀਆਂ ਸੁਣੀਆਂ ਮੁਸ਼ਕਿਲਾਂ

4675602
Total views : 5507385

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਅੱਜ  ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਵਿੱਚ ਡਾਇਰੈਕਟਰ ਪੈਨਸ਼ਨ ਅਤੇ ਪੈਨਸ਼ਨਰਜ ਭਲਾਈ ਵਿਭਾਗ, ਪੰਜਾਬ, ਵਿੱਤ ਤੇ ਯੋਜਨਾ ਭਵਨ, ਪਲਾਟ ਨੰਬਰ 2 ਬੀ,ਸੈਕਟਰ-33 ਏ,ਚੰਡੀਗੜ੍ਹ। ਦੇ ਅਧਿਕਾਰੀਆ Mananjay Kumar Upadhyay Senior Accounts Officer, ਰਫੀਕ ਖਾਨ ਸਹਾਇਕ ਏ ਓ,ਚਿਰਾਗ ਲੇਖਾਕਾਰ, ਵੱਲੋਂ ਪੈਨਸ਼ਨਰਜ ਦੀਆ ਸਮੱਸਿਆਵਾ ਸੁਣੀਆ। 

ਜਿਸ ਵਿੱਚ ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਵੱਲੋਂ ਦਵਿੰਦਰ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਜਨਰਲ ਸਕੱਤਰ, ਰੇਸ਼ਮ ਸਿੰਘ ਵਿੱਤ ਸਕੱਤਰ, ਜੈਕਿਸ਼ਨ ਆਡੀਟਰ, ਸਵਿੰਦਰ ਸਿੰਘ ਸਯੁੰਕਤ ਸਕੱਤਰ, ਲੇਖ ਰਾਜ, ਬੂਆ ਸਿੰਘ, ਤੀਰਥ ਸਿੰਘ, ਇੰਜੀਨੀਅਰ ਜੇ.ਪੀ.ਸਿੰਘ ਔਲਖ ,ਹਰਭਜਨ ਸਿੰਘ ਝਜੋਟੀ,ਸ਼ਾਮਲ ਹੋਏ,ਖਜਾਨਾ ਦਫਤਰ ਅੰਮ੍ਰਿਤਸਰ ਵੱਲੋਂ ਸੁਖਬੀਰ ਕੌਰ ਖਜਾਨਾ ਅਫਸਰ, ਬਲਦੀਪ ਸਿੰਘ ਪੈਨਸ਼ਨ ਕਲਰਕ, ਪਰਮਿੰਦਰ ਸਿੰਘ ਸਹਾਇਕ ਖਜਾਨਚੀ,ਸ਼ਾਮਲ ਹੋਏ, ਪੰਜਾਬ ਸਰਕਾਰ ਨਾਲ ਸਬੰਧਤ ਵੱਖ ਵੱਖ ਦਫਤਰਾਂ ਵੱਲੋਂ ਕਰਮਚਾਰੀ ਅਤੇ ਅਧਿਕਾਰੀ,ਸ਼ਾਮਲ ਹੋਏ, ਇਸੇ ਤਰਾਂ ਵੱਖ ਵੱਖ ਬੈਂਕਾਂ ਵੱਲੋਂ ਕਰਮਚਾਰੀ/ਅਧਿਕਾਰੀ ਸ਼ਾਮਲ ਹੋਏ, ਪੰਜਾਬ ਐਂਡ ਸਿੰਧ ਬੈਂਕ ਵੱਲੋਂ ਸੰਜੀਵ ਕੁਮਾਰ, ਸਟੇਟ ਬੈਂਕ ਆਫ ਇੰਡੀਆ, ਪੀ.ਐਨ.ਬੀ,ਬੈਂਕ ਆਫ ਇੰਡੀਆ ਆਦਿ ਬੈਂਕਾ ਵੱਲੋਂ ਆਏ ਕਰਮਚਾਰੀਆ/ਅਧਿਕਾਰੀਆ ਨੂੰ ਪੈਨਸ਼ਨਰਜ ਦੀਆ ਸਮੱਸਿਆ ਨੂੰ ਹੱਲ ਕਰਨ ਲਈ ਹਦਾਇਤਾਂ ਦਿੱਤੀਆ ਗਈਆ, ਬਹੁਤ ਵਧੀਆ ਮਹੌਲ ਵਿੱਚ ਪੈਨਸ਼ਨਰਜ ਦੀਆ ਸਮੱਸਿਆਵਾ ਬਾਰੇ ਵਿਚਾਰ ਕਰਦਿਆ ਜਲਦੀ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ, ਉਮੀਦ ਕਰਦੇ ਹਾਂ ਕਿ ਇਸ ਤਰਾਂ ਦੀਆ ਲੋਕ ਅਦਾਲਤਾ ਲਗਦੀਆ ਰਹਿਣ ਅਤੇ ਪੈਨਸ਼ਨਰਜ ਦੇ ਮਸਲਿਆ ਦਾ ਹੱਲ ਸਮੇਂ ਸਿਰ ਹੁੰਦਾ ਰਹੇ।  ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ –

Share this News