Total views : 5509526
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਖੀ ਸੁਖਬੀਰ ਬਾਦਲ ਦੇ ਅੱਜ ਉਸ ਵੇਲੇ ਕੁਰਸੀ ਤੋਂ ਡਿੱਗ ਕੇ ਸੱਟ ਲੱਗ ਗਈ ਜਦੋਂ ਉਹ ਕਰੀਬ 2 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਪੀਏ ਨੂੰ ਮੰਗ ਪੱਤਰ ਸੌਂਪਣ ਮਗਰੋਂ ਕੁਰਸੀ ਤੋਂ ਉੱਠਣ ਲੱਗੇ ਤਾਂ ਕੁਰਸੀ ਦੀ ਲੱਤ ਟੁੱਟ ਗਈ ਤੇ ਉਹ ਡਿੱਗ ਗਏ, ਜਿਸ ਕਾਰਨ ਉਨ੍ਹਾਂ ਦੇ ਸੱਟ ਲੱਗ ਗਈ।
ਇਹ ਹਾਦਸਾ ਕੁਰਸੀ ਟੁੱਟਣ ਕਾਰਨ ਵਾਪਰਿਆ। ਸੁਰੱਖਿਆ ਕਰਮੀਆਂ ਦੀ ਮਦਦ ਨਾਲ ਸੁਖਬੀਰ ਦਾ ਕਾਫਲਾ ਮੰਜ਼ਿਲ ਵੱਲ ਰਵਾਨਾ ਹੋ ਗਿਆ ਪਰ ਰਸਤੇ ਵਿੱਚ ਦਰਦ ਹੋਣ ਕਾਰਨ ਸੁਖਬੀਰ ਇਲਾਜ ਲਈ ਵੱਲਾ ਸਥਿਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਗਏ। ਸੁਖਬੀਰ ਦੀ ਲੱਤ ‘ਚ ਫਰੈਕਚਰ ਹੋਣ ਕਾਰਨ ਡਾਕਟਰਾਂ ਵਲੋਂ ਉਨ੍ਹਾਂ ਦੇ ਸੱਜੇ ਪੈਰ ’ਤੇ ਪਲਸਤਰ ਕੀਤਾ ਗਿਆ ਹੈ।ਦੱਸ ਦਈਏ ਕਿ ਸੁਖਬੀਰ ਬਾਦਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਅਰਜ਼ੀ ਸੌਂਪੀ ਗਈ ਤੇ ਉਨ੍ਹਾਂ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤੇ ਗਏ ਢਾਈ ਮਹੀਨੇ ਦਾ ਸਮਾਂ ਬੀਤ ਗਿਆ ਹੈ ਪਰ ਅਜੇ ਤੱਕ ਕੋਈ ਤਨਖ਼ਾਹ ਨਹੀਂ ਲਗਾਈ ਗਈ।ਉਨ੍ਹਾਂ ਸਿੰਘ ਸਹਿਬਾਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਸੰਬੰਧੀ ਜਲਦ ਫੈਸਲਾ ਲਿਆ ਜਾਵੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-