Total views : 5512366
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਬਾਰਡਰ ਨਿਊਜ ਸਰਵਿਸ
ਬਲਾਕ ਤਰਨ ਤਾਰਨ ਦੇ ਕਸਬਾ ਝਬਾਲ ਖਾਮ ਦੀ ਵਕਾਰੀ ਪੰਚਾਇਤੀ ਚੋਣ ਸੀਨੀਅਰ ਕਾਂਗਰਸੀ ਆਗੂ ਵਿਰਕਮ ਢਿਲੋ ਦੀ ਹਮਾਇਤ ਪ੍ਰਾਪਤ ਗੁਰਪ ਵਲੋ ਜਿੱਤਣ ਨੂੰ ਲੈਕੇ ਗੱਲ ਕਰਦਿਆ ਚੁਣੀ ਗਈ ਸਰਪੰਚ ਬੀਬੀ ਰਾਜ ਕੌਰ ਤੇ ਬਤੌਰ ਪੰਚ ਚੁਣੇ ਗਏ ਵਿਕਰਮ ਸਿੰਘ ਢਿਲੋ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਉਨਾਂ ਨੂੰ ਭਾਰੀ ਬਹੁਮੱਤ ਨਾਲ ਜਿਤਾਅ ਕੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਉਹ ਹੀ ਪਿੰਡ ਦਾ ਬਹੁਪੱਖੀ ਵਿਕਾਸ ਕਰਾ ਸਕਦੇ ਹਨ।
ਝਬਾਲ ਖਾਮ ਦੀ ਪੰਚਾਇਤ ‘ਤੇ ਵਿਕਰਮ ਢਿਲ਼ੋ ਦੀ ਅਗਵਾਈ ਵਾਲਾ ਗਰੁਪ ਹੋਇਆ ਕਾਬਜ
ਵਿਕਰਮ ਢਿਲ਼ੋ ਨੇ ਕਿਹਾ ਕਿ ਉਨਾਂ ਦੀ ਹਮੇਸ਼ਾ ਸੋਚ ਰਹੀ ਹੈ ਕਿ ਪਿੰਡ ਨੂੰ ਨਮੂਨੇ ਦਾ ਬਣਾਇਆ ਜਾ ਸਕੇ ਅਤੇ ਉਨਾਂ ਨੇ ਇਸ ਸੋਚ ਦੇ ਧਾਰਨੀ ਉਮੀਦਵਾਰਾਂ ਨੂੰ ਹੀ ਚੋਣ ਅਖਾੜੇ ਵਿੱਚ ਉਤਾਰਿਆ ਸੀ ਜਿੰਨਾ ‘ਤੇ ਲੋਕਾਂ ਨੇ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ ।ਉਨਾਂ ਨੇ ਦੱਸਿਆ ਕਿ ਚੁਣੀ ਗਈ ਸਰਪੰਚ ਬੀਬੀ ਰਾਜ ਕੌਰ ਨਾਲ ਵਾਰਡ ਨੰ:2 ਤੋ ਮਨਦੀਪ ਕੌਰ, ਵਾਰਡ ਨੰ: 4 ਤੋ ਸੁਰਜੀਤ ਸਿੰਘ, ਵਾਰਡ ਨੰ: 5 ਤੋ ਵਿਕਰਮ ਸਿੰਘ ਢਿਲ਼ੋ, ਵਾਰਡ ਨੰ: 6 ਤੋ ਬਚਿੱਤਰ ਸਿੰਘ, ਵਾਰਡ ਨੰ; 7 ਤੋ ਬਲਜਿੰਦਰ ਸਿੰਘ, ਵਾਰਡ ਨੰ:9 ਤੋ ਸੁਰਜੀਤ ਸਿੰਘ ਬਤੌਰ ਪੰਚ ਚੁਣੇ ਗਏ ਹਨ।ਪਿੰਡ ਵਾਸੀਆ ਦਾ ਕੋਟਿਨ ਕੋਟਿ ਧੰਨਵਾਦ ਕਰਦਿਆ ਸਰਪੰਚ ਬੀਬੀ ਰਾਜ ਕੌਰ ਤੇ ਕਾਂਗਰਸੀ ਆਗੂ ਵਿਕਰਮ ਸਿੰਘ ਢਿਲੋ ਨੇ ਕਿਹਾ ਕਿ ਮਿਲੇ ਭਰਵੇ ਫਤਵੇ ਤੋ ਬਾਅਦ ਉਹ ਉਨਾਂ ਲੋਕਾਂ ਦਾ ਵੀ ਸਤਿਕਾਰ ਕਰਦੇ ਹਨ ਜਿੰਨਾ ਨੇ ਉਨਾਂ ਨੂੰ ਵੋਟ ਨਹੀ ਪਾਈ ਤੇ ਉਨਾਂ ਦੀ ਵਿਰੋਧਤਾ ਕੀਤੀ ਹੈ।ਜਿਸ ਕਰਕੇ ਉਨਾ ਦੇ ਦਰ ਹਮੇਸ਼ਾਂ ਲੋੜਵੰਦਾ ਤੇ ਪਿੰਡ ਵਾਸੀਆ ਲਈ ਖੁਲੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-