ਸਿੰਘ ਸਹਿਬਾਨ ਨੇ ਵਿਰਸਾ ਸਿੰਘ ਵਲਟੋਹਾ ਵਿਰੁੱਧ ਫੈਸਲਾ ਸੁਣਾਕੇ ਇੱਕ ਵਾਰ ਫਿਰ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਵਾਇਆ-ਰੰਧਾਵਾ

4679567
Total views : 5513947

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ

ਸਾਂਸਦ ਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸ੍ਰ ਸੁੱਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਸਾਥੀ ਸਿੰਘ ਸਹਿਬਾਨ ਨਾਲ ਰਲਕੇ ਵਿਰਸਾ ਸਿੰਘ ਵਲਟੋਹਾ ਵਿਰੁੱਧ ਫੈਸਲਾ ਸੁਣਾਕੇ ਇੱਕ ਵਾਰ ਫਿਰ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਵਾਇਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਬਹਾਲ ਕੀਤਾ ਜੋ ਬੀਤੇ ਸਮੇਂ ਵਿੱਚ ਰਾਮ ਰਹੀਮ ਨੂੰ ਮੁਆਫ਼ੀ ਦੇਣ ਤੇ ਦਵਾਉਣ ਵਾਲਿਆਂ ਨੇ ਕੁਝ ਢਾਹ ਲਾਈ ਸੀ , ਅੱਜ ਮੈਂ ਸਮਝਦਾਂ ਹਾਂ ਕਿ ਸਿੱਖ ਜਗਤ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਦੇ ਫੈਸਲੇ ਦਾ ਭਰਪੂਰ ਸਵਾਗਤ ਕਰਦਾ ਹੈ ।


ਅੱਜ ਅੰਮ੍ਰਿਤਸਰ ਇੱਕ ਸਮਾਗਮ ਉਪਰੰਤ ਸ੍ਰ ਭਗਵੰਤ ਪਾਲ ਸਿੰਘ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਦਾ ਪਹਿਲਾਂ ਵੀ ਵਿਵਾਦਿਤ ਬਿਆਨ ਕਿ ਮੈਂ ਅੱਤਵਾਦੀ ਸੀ, ਅੱਤਵਾਦੀ ਹਾਂ ਤੇ ਅੱਤਵਾਦੀ ਰਹਾਂਗਾ ਤੇ ਉਸ ਸਮੇਂ ਦੀ ਸਰਕਾਰ ਨੂੰ ਵੀ ਨੋਟਿਸ ਲੈਣਾ ਚਾਹੀਦਾ ਸੀ , ਬੇਤੁਕੀ ਬਿਆਨ ਬਾਜ਼ੀ ਕਰਕੇ ਚਾਹੇ ਉਹ ਆਪਣੀ ਵਿਰੋਧੀ ਪਾਰਟੀ ਦੇ ਆਗੂਆਂ ਵਿਰੁੱਧ ਹੁੰਦੀ ਸੀ ਜਾਂ ਆਪਣੀ ਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਕੱਦਾਵਾਰ ਆਗੂਆਂ ਵਿਰੁੱਧ ਹੁੰਦੀ ਸੀ ਇਸ ਨਾਲ ਉਹ ਘਟੀਆ ਕਿਸਮ ਦੀ ਸ਼ੋਹਰਤ ਲੈਣ ਦਾ ਆਦੀ ਹੋ ਗਿਆ ਸੀ ਪਰ ਐਤਕੀਂ ਸਿੱਖ ਕੌਮ ਦੀ ਮਹਾਨ ਸੰਸਥਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੇ ਸਿੰਘ ਸਹਿਬਾਨ ਵਿਰੁੱਧ ਵਰਤੀ ਘਟੀਆ ਸ਼ਬਦਾਵਲੀ ਨੇ ਉਸਨੂੰ ਉਸਦੀ ਅਸਲੀ ਔਕਾਤ ਦਾ ਅਹਿਸਾਸ ਕਰਵਾ ਦਿੱਤਾ । ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ,ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਤੇ ਮਜੀਠਾ ਹਲਕੇ ਦੇ ਕਾਂਗਰਸੀ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਵੀ ਨਾਲ ਸਨ ।  ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News