ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦਾਂ ਵਿਆਹ ਪੁਰਬ 15 ਸਤੰਬਰ ਨੂੰ ਖ਼ਾਲਸਾਈ ਜਾਹੋ -ਜਲਾਲ ਨਾਲ ਮਨਾਇਆ ਜਾਵੇਗਾ- ਭਾਈ ਸੁਰਿੰਦਰ ਸਿੰਘ ਅਰੋੜਾ

4677617
Total views : 5510621

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 

ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾਂ ਵਿਆਹ ਪੁਰਬ ਸ੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ (ਰਜਿ) ਵਲੋਂ ਸਿੱਖ ਰਵਾਇਤਾਂ ਅਨੁਸਾਰ ਖ਼ਾਲਸਾਈ ਜਾਹੋ -ਜਲਾਲ ਨਾਲ ਮਨਾਇਆ ਜਾਵੇਗਾ।

ਸੰਸਥਾ ਦੇ ਸਰਪ੍ਰਸਤ ਭਾਈ ਸੁਰਿੰਦਰ ਸਿੰਘ ਅਰੋੜਾ ਨੇ ਸ੍ ਰਜਿੰਦਰ ਸਿੰਘ ਸਾਂਘਾ ਨਾਲ ਫੋਨ ਤੇ ਗੱਲਬਾਤ ਦੌਰਾਨ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ 15 ਸਤੰਬਰ ਐਤਵਾਰ ਨੂੰ 177 ਮੈਡੀਕਲ ਇਨਕਲੇਵ ਤੋਂ ਸਵੇਰੇ 9 ਵਜੇ ਅਲੌਕਿਕ ਨਗਰ ਕੀਰਤਨ ਆਰੰਭ ਹੋਵੇਗਾ।ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵੱਖ ਵੱਖ ਰਸਤਿਉਂ ਗੁਜ਼ਰਦਾ ਹੋਇਆ ਸ੍ ਸਰਬਜੀਤ ਸਿੰਘ ਰਾਜੂ, ਡੌਲੀ ਸਰਬਜੀਤ ਸਿੰਘ ਦੇ ਗ੍ਰਹਿ ਵਿਖੇ (ਏ ਐਫ਼ 1) ਆਲਫਾ ਇੰਟਰਨੈਸ਼ਨਲ ਸਿਟੀ ਜੀ ਟੀ ਰੇਡ ਦਬੁਰਜੀ ਵਿਖੇ ਸੰਪੰਨ ਹੋਵੇਗਾ। ਜਿਥੇ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੇ ਸੰਤ ਮਹਾਂਪੁਰਸ਼, ਪਾਰਿਵਾਰਿਕ ਮੈਂਬਰ ਅਤੇ ਆਸ ਪਾਸ ਦੀਆਂ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਉਪਰੰਤ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ ਜਿਸ ਵਿਚ ਵੱਖ ਵੱਖ ਰਾਗੀ ਜੱਥੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੀ ਛਹਿਬਰ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਲਗਾਇਆ ਜਾਏਗਾ। ਭਾਈ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਨੇ ਸੰਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਿਮਰਤਾ ਸਹਿਤ ਅਪੀਲ /ਬੇਨਤੀ ਕਰਦਿਆਂ ਆਖਿਆ ਕਿ ਭਾਗਾਂ ਵਾਲਿਉ ਨਗਰ ਕੀਰਤਨ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਹੱਥੀਂ ਸੇਵਾ ਕਰਕੇ ਜੀਵਨ ਸਫਲਾ ਕਰੋ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News