Total views : 5510766
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਉੱਤਰੀ ਭਾਰਤ ਦੇ ਸੂਬੇ ਹਰਿਆਣੇ ਵਿੱਚ ਅਗਲੇ ਮਹੀਨੇ ਅਕਤੂਬਰ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਸਮਝੋਤਾ ਨਾ ਕਰਕੇ ਸਹੀ ਸਮੇਂ ਤੇ ਲਿਆ ਗਿਆ ਸਹੀ ਫੈਸਲਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਮਜੀਠਾ ਹਲਕੇ ਦੇ ਕਾਂਗਰਸ ਦੇ ਹਲਕਾ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਨੇ ਤਰਸਿੱਕਾ ਬਲਾਕ ਦੇ ਕਾਂਗਰਸੀ ਆਗੂਆਂ ਨਾਲ ਸ਼ਮਸ਼ੇਰ ਸਿੰਘ ਬਾਬੋਵਾਲ ਦੇ ਦਫ਼ਤਰ ਵਿੱਚ ਗੱਲਬਾਤ ਕਰਦਿਆਂ ਕੀਤਾ।
ਭਗਵੰਤਪਾਲ ਸੱਚਰ ਨੇ ਕਿਹਾ ਕਿ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਕੋਲ਼ੋਂ ਆਮ ਆਦਮੀ ਪਾਰਟੀ ਨੇ ਇੱਕ ਕੂਰਕਸ਼ੇਤਰ ਦੀ ਸੀਟ ਲੈ ਲਈ ਸੀ ਪਰ ਇਸ ਕਾਂਗਰਸ ਦੇ ਗੜ ਵਾਲੀ ਸੀਟ ਤੋਂ ਵੀ ਆਮ ਆਦਮੀ ਬੁਰੀ ਤਰਾਂ ਹਾਰ ਗਈ। ਭਾਵੇਂ ਬਾਕੀ ਕੁੱਲ 9 ਹਲਕਿਆਂ ਵਿੱਚ 5 ਤੇ ਕਾਂਗਰਸ ਵੱਡੀ ਲੀਡ ਨਾਲ ਜਿੱਤੀ। ਸਿਆਸੀ ਮਾਹਰਾਂ ਤੇ ਲੋਕਾਂ ਦਾ ਤਰਕ ਹੈ ਕਿ ਜੇਕਰ ਇਹ ਸੀਟ ਵੀ ਕਾਂਗਰਸ ਪਾਰਟੀ ਆਪ ਆਪਣੇ ਪਾਰਟੀ ਚੋਣ ਨਿਸ਼ਾਨ ਤੇ ਲੜਦੀ ਤਾਂ ਇੱਥੋਂ ਵੀ ਵੱਡੀ ਲੀਡ ਨਾਲ ਜਿੱਤ ਹੋਣੀ ਸੀ। ਇਸ ਮੌਕੇ ਉਹਨਾਂ ਦੇ ਨਾਲ ਬਲਾਕ ਕਾਂਗਰਸ ਤਰਸਿੱਕਾ ਦੇ ਪ੍ਰਧਾਨ ਸਤਨਾਮ ਸਿੰਘ ਕਾਜੀਕੋਟ, ਸਾਬਕਾ ਚੇਅਰਮੈਨ ਜਗਦੇਵ ਸਿੰਘ ਬੱਗਾ, ਸਾਬੀ ਰੂਪੋਵਾਲੀ ਬ੍ਰਹਮਣਾ, ਸਰਪੰਚ ਮਹਿੰਦਰ ਸਿੰਘ ਕਲੇਰ ਮਾਂਗਟ, ਸ਼ਮਸ਼ੇਰ ਸਿੰਘ ਬਾਬੋਵਾਲ ਵੀ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-