Total views : 5510763
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬਠਿੰਡਾ/ਬੀ.ਐਨ.ਈ ਬਿਊਰੋ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਵੱਲੋਂ ਦਿੱਤੀਆਂ ਸਖਤ ਹਦਾਇਤਾਂ ਮਗਰੋਂ ਇੱਕ ਕਤੂਰੇ ਨੂੰ ਲੈਕੇ ਹੋਈ ਤਕਰਾਰਬਾਜੀ ਉਪੰਰਤ ਬਠਿੰਡਾ ਜਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ’ਚ ਬੀਤੀ ਰਾਤ ਕੀਤੇ ਦੋ ਕਤਲਾਂ ਦੇ ਮਾਮਲੇ ’ਚ ਤੇਜੀ ਨਾਲ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਡੀ.ਐਸ.ਪੀ. ਤਲਵੰਡੀ ਸਾਬੋ ਇਸ਼ਾਨ ਸਿੰਗਲਾ ਨੇ ਅੱਜ ਦੱਸਿਆ ਕਿ ਉਨ੍ਹਾਂ ਦੀ ਦੇਖ ਰੇਖ ਹੇਠ ਚਲਾਏ ਇੱਕ ਆਪਰੇਸ਼ਨ ਦੌਰਾਨ ਥਾਣਾ ਤਲਵੰਡੀ ਸਾਬੋ ਦੇ ਮੁੱਖ ਥਾਣਾ ਅਫਸਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਦੋ ਵਿਅਕਤੀਆਂ ਦੇ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਕਤਲ ਕਰਨ ਵਾਲੇ ਦੋਸ਼ੀਆਂ ਵਿੱਚੋਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਤਲਵੰਡੀ ਸਾਬੋ ਪੁਲਿਸ ਨੇ ਇੰਨ੍ਹਾਂ ਕਤਲਾਂ ਦੇ ਸਬੰਧ ’ਚ ਮੁਦਈ ਦਰਸ਼ਨ ਕੌਰ ਦੇ ਬਿਆਨਾਂ ਤੇ ਧਾਰਾ 103,109,115 (2) 191 (3) 190 ਬੀਐਨਐਸ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਮ੍ਰਿਤਕ ਅਮਰੀਕ ਸਿੰਘ 3-4 ਦਿਨ ਪਹਿਲਾਂ ਇੱਕ ਛੋਟਾ ਕਤੂਰਾ ਲੈਕੇ ਆਇਆ ਸੀ ਉਸ ਨੇ ਸੋਚਿਆ ਕਿ ਕੁੱਤਾ ਆਵਾਰਾ ਸੀ। ਪਰ ਇਹ ਕੁੱਤਾ ਦੋਸ਼ੀ ਨੌਜਵਾਨਾਂ ਦਾ ਸੀ। ਗੁੱਸੇ ‘ਚ ਆਏ ਨੌਜਵਾਨ ਰਾਤ ਨੂੰ ਅਮਰੀਕ ਸਿੰਘ ਦੀ ਤਲਾਸ਼ ‘ਚ ਉਸ ਦੇ ਘਰ ਪਹੁੰਚੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ।ਜੋ ਏਕਮਜੋਤ ਮੰਗ ਰਿਹਾ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-