ਸਾਬਕਾ ਜਿਲਾ ਅਟਾਰਨੀ ਸੱਗੂ ਨੂੰ ਸਦਮਾ ! ਵੱਡੇ ਭਾਬੀ ਹੋਏ ਸਵਰਗਵਾਸ

4677664
Total views : 5510754

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਉਪਿੰਦਰਜੀਤ ਸਿੰਘ

ਸ: ਸਲਵਿੰਦਰ ਸਿੰਘ ਸੱਗੂ ਸਾਬਕਾ ਜਿਲਾ ਅਟਾਰਨੀ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਾ ਜਦ ਉਨਾਂ ਦੇ ਵੱਡੇ ਭਰਜਾਈ ਸ੍ਰੀਮਤੀ ਸੁਖਵੰਤ ਕੌਰ ਸੱਗੂ ਪਤਨੀ ਹਰਬਿੰਦਰਜੀਤ ਸਿੰਘ ਸੱਗੂ ਸੰਖੇਪ ਜਿਹੀ ਬੀਮਾਰੀ ਉਪਰੰਤ ਅੱਜ ਸਵਰਗਵਾਸ ਹੋ ਗਏ। ਜਿੰਨਾ ਦੀ ਮੌਤ ਦਾ ਪਤਾ ਲੱਗਣ ਤੇ ਸੱਗੂ ਪ੍ਰੀਵਾਰ ਨਾਲ ਸਨੇਹ ਰੱਖਣ ਵਾਲਿਆ ਵਲੋ ਗਹਿਰੇ ਦੱੁਖ ਦਾ ਇਜਹਾਰ ਕੀਤਾ ਜਾ ਰਿਹਾ ਹੈ।

ਪ੍ਰੀਵਾਰਕ ਸੂਤਰਾਂ ਅਨੁਸਾਰ ਸ੍ਰੀਮਤੀ ਸੁਖਵੰਤ ਕੌਰ ਸੱਗੂ ਦਾ ਅੰਤਿਮ ਸੰਸਕਾਰ ਉਨਾਂ ਦੇ ਸਪੁੱਤਰ ਦੇ ਵਿਦੇਸ਼ ਤੋ ਆਉਣ ਉਪਰੰਤ 12 ਸਤੰਬਰ ਵੀਰਵਾਰ ਨੂੰ ਦੁਪਿਹਰ ਇਕ ਵਜੇ ਗੁ: ਸ਼ਹੀਦਾ ਸਾਹਿਬ ਅੰਮ੍ਰਿਤਸਰ ਦੇ ਨੇੜੇ ਸ਼ਮਸਾਨਘਾਟ ‘ਚ ਕੀਤਾ ਜਾਏਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News