ਮੋਟੀ ਰਿਸ਼ਵਤ ਲੈਣ ਵਾਲੇ ਤਹਿਸੀਲਦਾਰ ਨੂੰ ਫੜਾਉਣ ਵਾਲੇ ਨੂੰ ਸਰਕਾਰ ਤੋ ਮਿਲੀ ਸ਼ਾਬਾਸ਼ੇ

4677735
Total views : 5510994

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

ਬੀਤੇ ਦਿਨ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਤੇ ਉਸ ਦੇ ਡਰਾਈਵਰ ਨੂੰ 50,000 ਰੁਪਏ ਦੀ ਮੋਟੀ ਰਿਸ਼ਵਤ ਲੈਣ ਦੇ ਦੋਸ਼ ‘ਚ ਵਿਜੀਲੈਸ ਨੂੰ ਫੜਾਉੁਣ ਵਾਲੇ ਵਿਆਕਤੀ ਨੂੰ ਮੁੱਖ ਮੰਤਰੀ ਦਫਤਰ ਵਲੋ ਵਿਸ਼ੇਸ ਤੌਰ ਤੇ ਸ਼ਾਬਾਸ਼ੇ ਦੇਦਿਆ ਅਜਿਹਾ ਕੰਮ ਕਰਨ ਲਈ ਮੁੱਖ ਮੰਤਰੀ ਵਲੋ ਜਲਦੀ ਸਨਮਾਨ ਕਰਨ ਦਾ ਵਿਸ਼ਵਾਸ ਦੁਆਇਆ ਗਿਆ ਹੈ।

ਜਾਣਕਾਰ ਸੂਤਰਾਂ ਅਨੁਸਾਰ ਮੁੱਖ ਮੰਤਰੀ ਮਾਨ ਮਾਲ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਲੈਕੇ ਫਿਕਰਮੰਦ ਹਨ ਕਿ ਉਨਾਂ ਵਲੋ ਲੱਖ ਕੋਸ਼ਿਸਾ ਕਰਨ ਦੇ ਬਾਵਜੂਦ ਵੀ ਭ੍ਰਿਸ਼ਟਾਚਾਰ ਰੁਕਣ ਦਾ ਨਾਮ ਨਹੀ ਲੈ ਲਿਆ ਜਿਸ ਕਰਕੇ ਜਲਦੀ ਹੀ ਇਸ ਸਬੰਧੀ ਨੀਤੀ ਬਣਾਈ ਜਾ ਰਹੀ ਕਿ ਅਜਿਹੇ ਵਿਆਕਤੀਆਂ ਦਾ ਮਨੋਬਲ ਵਧਾਉਣ ਲਈ ਉਨਾਂ ਨੂੰ ਇਨਾਮ ਜਾਂ ਪ੍ਰਸੰਸਾ ਪੱਤਰ ਦਿੱਤੇ ਜਾਣਗੇ ਜਿਹੜੇ ਰਿਸ਼ਵਤਖੋਰਾਂ ਫੜਾਉਣ ਲਈ ਕਦਮ ਉਠਾਉਣਗੇ।ਜਿਸ ਦੀ ਪਹਿਲਕਦਮੀ ਸੁਖਦੇਵ ਸਿੰਘ ਸੋਹੀ ਵਾਸੀ ਰਮਦਾਸ ਤੋ ਕੀਤੀ ਜਾਏਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News