ਸਾਬਕਾ ਵਿਧਾਇਕ ਬ੍ਰਹਮਪੁਰਾ ਨੇ ਸੰਗਤਪੁਰਾ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਹਰ ਸੰਭਵ ਸਹਾਇਤਾ ਮੁਹਈਆ ਕਰਵਾਉਣ ਲਈ ਭਰੋਸਾ ਦਿੱਤਾ

4677738
Total views : 5510998

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ / ਬੱਬੂ ਬੰਡਾਲਾ

ਵਿਧਾਨ ਸਭਾ ਹਲਕਾ ਹਲਕਾ ਖਡੂਰ ਸਾਹਿਬ ਦੇ ਪਿੰਡ ਸੰਗਤਪੁਰਾ ਵਿਖੇ ਕੁੱਝ ਦਿਨ ਪਹਿਲਾਂ ਇੱਕ ਮੰਦਭਾਗੀ ਘਟਨਾ ਵਾਪਰੀ ਸੀ, ਜਿੱਥੇ ਗੁਰਦੁਆਰਾ ਸਾਹਿਬ ਦਾ ਲੈਂਟਰ ਅਚਾਨਕ ਡਿੱਗਣ ਕਾਰਨ ਕਈ ਵਿਅਕਤੀ ਗੰਭੀਰ ਰੂਪ ਜ਼ਖ਼ਮੀ ਹੋ ਗਏ ਸਨ। ਇਸ ਔਖੇ ਸਮੇਂ ‘ਤੇ ਪੰਜਾਬ ਰੂਰਲ ਡਿਵੈਲਪਮੈਂਟ ਸੋਸਾਇਟੀ ਦੇ ਚੇਅਰਮੈਨ, ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਗੁਰੂ ਨਾਨਕ ਸਪੈਸ਼ਲਿਟੀ ਹਸਪਤਾਲ ਤਰਨ ਤਾਰਨ ਦਾ ਦੌਰਾ ਕਰਕੇ ਜ਼ਖਮੀਆਂ ਦੀ ਸਾਰ ਲਈ ਅਤੇ ਹਾਲ-ਚਾਲ ਜਾਣਿਆ।

ਗੁਰਦੁਆਰਾ ਸਾਹਿਬ ਦਾ ਲੈਂਟਰ ਡਿੱਗਣ ਨਾਲ ਵਾਪਰਿਆ ਹਾਦਸਾ, 12 ਲੋਕ ਜ਼ਖਮੀ

ਇੱਥੇ ਦੱਸਣਯੋਗ ਹੈ ਕਿ ਜ਼ਖਮੀ ਮਰੀਜ਼ ਸੰਗਤਪੁਰ, ਬ੍ਰਹਮਪੁਰਾ, ਸੁਰਸਿੰਘ, ਸ਼ੇਖ, ਪਨਗੋਟੇ ਅਤੇ ਰਾਹਲ ਚਾਹਲ ਸਮੇਤ ਵੱਖ-ਵੱਖ ਪਿੰਡਾਂ ਦੇ ਹਨ, ਜਿੰਨ੍ਹਾਂ ਵਿਚ 11 ਤੋਂ 12 ਦੇ ਕਰੀਬ ਵਿਅਕਤੀ ਜੋ ਉਥੇ ਕੰਮ ਕਰ ਰਹੇ ਸਨ, ਇਸ ਸਮੇਂ ਹਸਪਤਾਲ ਵਿਚ ਡਾਕਟਰੀ ਦੇਖਭਾਲ ਇਲਾਜ ਅਧੀਨ ਹਨ। ਇਨ੍ਹਾਂ ਵਿਅਕਤੀਆਂ ਦੇ ਇਲਾਜ ਦੀ ਦੇਖ-ਰੇਖ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਅਤੇ ਪਿੰਡ ਸੰਗਤਪੁਰਾ ਦੀ ਸੰਗਤ ਵੱਲੋਂ ਕੀਤੀ ਜਾ ਰਹੀ ਹੈ।

ਸ੍ਰ. ਬ੍ਰਹਮਪੁਰਾ ਨੇ ਆਪਣੀ ਫ਼ੇਰੀ ਦੌਰਾਨ ਜ਼ਖਮੀ ਮਰੀਜਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਉਨ੍ਹਾਂ ਦੇ ਆਪਣੇ ਯਤਨਾਂ ਸਦਕਾ ਜ਼ਖ਼ਮੀਆਂ ਦੀ ਆਰਥਿਕ ਸਹਾਇਤਾ ਅਤੇ ਹਸਪਤਾਲ ਦੇ ਇਲਾਜ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਬ੍ਰਹਮਪੁਰਾ ਤੋਂ ਇਲਾਵਾ ਦੋਹੇਂ ਸਾਬਕਾ ਸਰਪੰਚ ਪਿੰਡ ਸੰਗਤਪੁਰਾ ਤੋਂ ਸਰਦੂਲ ਸਿੰਘ, ਸਾਬਕਾ ਸਰਪੰਚ ਚਮਕੌਰ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News