ਅਧਿਆਪਕ ਦਿਵਸ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮੱਜਵਿੰਡ ਸਕੂਲ’ਚ ਹੋਇਆ ਪ੍ਰਭਾਵਸ਼ਾਲੀ ਪ੍ਰੋਗਰਾਮ

4677057
Total views : 5509568

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਸਿੱਖਾਂ ਦੀ ਧਾਰਮਿਕ ਤੇ ਨਾਮਵਰ ਵਿੱਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਦੇ ਪ੍ਰਬੰਧਾਂ ਹੇਠ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮੱਜਵਿੰਡ ਗੋਪਾਲਪੁਰ ਵਿੱਚ ਅੱਜ ਮਰਹੂਮ ਰਾਸ਼ਟਰਪਤੀ ਤੇ ਅਧਿਆਪਕ ਡਾ ਸਰਵੀਪਾਲੀ ਰਾਧਾਕ੍ਰਿਸ਼ਨ ਦੇ ਜਨਮ ਦਿਨ ਨੂੰ ਸਮਰਪਿਤ ‘ ਅਧਿਆਪਕ ਦਿਵਸ ‘ ਉਹਨਾਂ ਨੂੰ ਯਾਦ ਕਰਦਿਆਂ ਬੜੇ ਹੀ ਚੰਗੇ ਤੇ ਸੁਚੱਜੇ ਢੰਗ ਨਾਲ ਬੱਚਿਆਂ , ਅਧਿਆਪਕਾਂ ਤੇ ਸਕੂਲ ਦੀ ਮਨੈਜਮੈਟ ਵੱਲੋਂ ਮਨਾਇਆ ਗਿਆ। ਜਿਸ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡੀਆਂ ਕਲਾਸਾਂ ਦੇ ਬੱਚਿਆਂ ਨੇ ਸਿੱਖਿਆ ਦਾਇਕ ਵਧਣਗੀਆਂ ਪੇਸ਼ ਕਰਕੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ ਸਕੂਲ ਦੇ ਮੈਂਬਰ ਇੰਚਾਰਜ ਤੇ ਹਲਕਾ ਮਜੀਠਾ ਦੇ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਨੇ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਅਧਿਆਪਕਾਂ ਦੀ ਕਾਰਜਸ਼ੈਲੀ ਤੇ ਬੋਲਦਿਆਂ ਕਿਹਾ ਕਿ ਅਸਲ ਵਿੱਚ ਦੇਸ਼ ਦੇ ਨਿਰਮਾਤਾ ਚੰਗੇ ਅਧਿਆਪਕ ਹੀ ਹੁੰਦੇ ਹਨ, ਬੱਚੇ ਨੂੰ ਜਨਮ ਉਹਨਾਂ ਦੇ ਮਾਂ ਬਾਪ ਨੇ ਦਿੱਤਾ ਹੁੰਦਾ ਹੈ ਪਰ ਅਸਲ ਵਿੱਚ ਉਸ ਬੱਚਾ ਰੂਪੀ ਹੀਰੇ ਨੂੰ ਤਰਾਸ਼ਣਾ ਤੇ ਵੱਖ ਵੱਖ ਖੇਤਰਾਂ ਵਿੱਚ ਪੜਾਈ ਦੇ ਜ਼ਰੀਏ ਪਹੁੰਚਾਉਣਾ ਅਧਿਆਪਕ ਦੀ ਜਿੰਮੇਵਾਰੀ ਬਣ ਜਾਂਦੀ ਹੈ, ਇੱਕ ਅਧਿਆਪਕ ਦੀ ਪਾਰਖੂ ਅੱਖ ਤੇ ਤਜਰਬਾ ਦੱਸ ਦੇਵੇਗਾ ਕਿ ਇਸ ਬੱਚੇ ਦੀ ਰੁੱਚੀ ਪੜਾਈ ਦੇ ਕਿਸ ਖੇਤਰ ਵਿੱਚ ਹੈ ਕਿ ਕੀ ਉਸਨੇ ਡਾਕਟਰ , ਇੰਜੀਨੀਅਰ, ਪੁਲਿਸ ਜਾਂ ਆਰਮੀ ਅਫਸਰ, ਸਿਵਲ ਅਫਸਰ, ਖਿਡਾਰੀ, ਰਾਜਨੀਤਿਕ ਆਗੂ, ਅਧਿਆਪਕ ਜਾਂ ਹੋਰ ਕਿਸੇ ਮਕਾਮ ਤੇ ਪਹੁੰਚਣਾ ਹੈ।

ਚੰਗੇ ਅਧਿਆਪਕ ਹੀ ਦੇਸ਼ ਦੇ ਨਿਰਮਾਤਾ ਹੁੰਦੇ ਹਨ : ਸੱਚਰ

ਉਸ ਅਧਿਆਪਕ ਦੀ ਪਰਖ ਨਾਲ ਜੇਕਰ ਬੱਚੇ ਨੂੰ ਸਹੀ ਦਿਸ਼ਾ ਮਿਲ ਜਾਵੇ ਤਾਂ ਬੱਚਾ ਬਹੁਤ ਜਲਦੀ ਉਚਾਈਆਂ ਨੂੰ ਛੂਹਣ ਲੱਗ ਜਾਵੇਗਾ , ਸੱਚਰ ਨੇ ਕਿਹਾ ਕਿ ਜਿਹੜੇ ਅਧਿਆਪਕ ਆਪਣੇ ਪੇਸ਼ੇ ਨੂੰ ਸਮਰਪਿਤ ਹੋਣਗੇ ਉਹਨਾਂ ਦੇ ਪੜੇ ਹੋਏ ਬੱਚੇ ਜ਼ਰੂਰ ਆਪਣੇ ਮੁਕਾਮ ਤੇ ਪਹੁੰਚਕੇ ਆਪਣਾ, ਅਪਣੇ ਸਕੂਲ, ਮਾਪਿਆਂ ਤੇ ਦੇਸ਼ ਦਾ ਨਾਮ ਰੋਸ਼ਨ ਕਰਨਗੇ, ਚੀਫ ਖਾਲਸਾ ਦੀਵਾਨ ਦੀ ਗੱਲ ਕਰਦਿਆਂ ਸੱਚਰ ਨੇ ਕਿਹਾ ਕਿ ਇਸਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਜਰ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਤੇ ਸਮੁੱਚੀ ਟੀਮ ਦੇ ਸਹਿਯੋਗ ਨਾਲ ਇਹ ਸਕੂਲ ਪੇਂਡੂ ਖੇਤਰ ਵਿੱਚ ਹੋਣ ਦੇ ਬਾਵਜੂਦ ਸਮੇਂ ਦਾ ਹਾਣੀ ਬਣਕੇ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ ਤੇ ਇਸਦੇ ਸ਼ਾਨਦਾਰ ਨਤੀਜਿਆਂ ਦਾ ਸਿਹਰਾ ਸਕੂਲ ਦੇ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਤੇ ਸਾਰੇ ਹੀ ਮਿਹਨਤੀ ਸਟਾਫ ਨੂੰ ਜਾਂਦਾ ਹੈ, ਸਕੂਲ ਦੇ ਹੋਰ ਮੈਂਬਰ ਇੰਚਾਰਜ ਅਜੀਤ ਸਿੰਘ ਤੁਲੀ, ਜਗੀਰ ਸਿੰਘ ਅਜੈਬਵਾਲੀ, ਜਗਜੀਤ ਸਿੰਘ ਕੋਟਲਾ ਨੇ ਵੀ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਕੂਲ ਇਲਾਕੇ ਵਿੱਚੋਂ ਵਿੱਦਿਆ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ । ਇਸ ਮੌਕੇ ਮਨੈਜਮੈਟ ਤੇ ਸਕੂਲ ਵੱਲੋ ਮੈਡਮ ਗਗਨਦੀਪ ਕੌਰ ਤੇ ਲਖਵਿੰਦਰ ਮੋਹਨ ਨੂੰ ਚੰਗੀਆਂ ਸੇਵਾਵਾਂ ਬਦਲੇ ਸਨਮਾਨਿਤ ਵੀ ਕੀਤਾ। ਇਸ ਮੌਕੇਰਸ਼ਪਾਲ ਸਿੰਘ, ਮੈਡਮ ਸੋਨੀਆ ਸ਼ਰਮਾ, ਮੈਡਮ ਸੁਨੀਲਾ ਸ਼ਰਮਾ, ਮੈਡਮ ਪਰਮਜੀਤ ਕੋਰ ਵੀ ਹਾਜ਼ਰ ਸਨ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News