ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੇ ਨਵੇ ਅਹੁਦੇਦਾਰਾਂ ਦੀ ਹੋਈ ਚੋਣ

4676242
Total views : 5508484

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 

ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੀ ਚੋਣ ਸਮੇਂ ਅਬਜਰਵਰ ਸ੍ਰ: ਜੱਸਾ ਸਿੰਘ ਤੇ ਦੀਦਾਰ ਸਿੰਘ, ਤਰਨਤਾਰਨ ਯੂਨਿਟ ਤੋਂ ਸ੍ਰ: ਇੰਜੀਨੀਅਰ ਜੇ.ਪੀ.ਔਲਖ ਆਲ ਕੇਡਰ ਯੂਨੀਅਨ ਵੱਲੋਂ ਸ਼ਾਮਲ ਸਨ। ਚੋਣ ਸਮੇਂ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਦਵਿੰਦਰ ਸਿੰਘ, ਹਰਬੰਸ ਸਿੰਘ ਗੋਲ, ਸ਼ਿਵ ਨਰਾਇਣ, ਮਹਿੰਦਰ ਸਿੰਘ ਧੁੰਨ ਸਨ,ਇਸ ਸਮੇਂ ਦਵਿੰਦਰ ਸਿੰਘ ਪ੍ਰਧਾਨ ਵੱਲੋਂ ਪੁਰਾਣੀ ਕਮੇਟੀ ਭੰਗ ਕਰਦੇ ਹੋਏ,ਨਵਾਂ ਪੈਨਲ ਪੇਸ਼ ਕਰਨ ਲਈ ਆਖਿਆ, ਜੋ ਹਰਬੰਸ ਸਿੰਘ ਗੋਲ ਵੱਲੋਂ ਪੇਸ਼ ਕੀਤਾ ਗਿਆ, ਜੋ ਹੇਠ ਅਨੁਸਾਰ ਹੈ।

ਗੁਰਮੀਤ ਸਿੰਘ ਭੂਰੇਗਿੱਲ ਚੀਫ ਔਰਗਨਾਈਜਰ, ਹਰਬੰਸ ਸਿੰਘ ਗੋਲ ਮੁੱਖ ਸਰਪ੍ਰਸਤ, ਜਤਿੰਦਰ ਕੁਮਾਰ ਲਖਣਪਾਲ, ਸਹਾਇਕ ਸਰਪ੍ਰਸਤ, ਕੁਲਦੀਪ ਸਿੰਘ ਵਾਹਲਾ ਚੇਅਰਮੈਨ, ਦਵਿੰਦਰ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮਹਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਬਗੀਚਾ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਜਿੰਦਰ ਸਿੰਘ ਮੀਤ ਪ੍ਰਧਾਨ, ਹਰਮੋਹਿੰਦਰ ਸਿੰਘ ਮੀਤ ਪ੍ਰਧਾਨ, ਗੁਰਦੀਪ ਸਿੰਘ ਫੌਜੀ,ਮੀਤ ਪ੍ਰਧਾਨ, ਰੇਸ਼ਮ ਸਿੰਘ ਢਿੱਲੋ ਰੋੜਾਂਵਾਲਾ ਮੀਤ ਪ੍ਰਧਾਨ, ਜੋਗਿੰਦਰ ਸਿੰਘ ਜਨਰਲ ਸਕੱਤਰ, ਗੁਰਮੇਜ ਸਿੰਘ ਡਿਪਟੀ ਜਨਰਲ ਸਕੱਤਰ, ਰੇਸ਼ਮ ਸਿੰਘ ਭੋਮਾ ਵਿੱਤ ਸਕੱਤਰ, ਨਿਸ਼ਾਨ ਸਿੰਘ ਸਹਾਇਕ ਵਿੱਤ ਸਕੱਤਰ, ਜਗਜੀਤ ਸਿੰਘ ਪ੍ਰਬੰਧਕ ਸਕੱਤਰ, ਸ਼ਿਵ ਨਰਾਇਣ, ਸਹਾਇਕ ਪ੍ਰਬੰਧਕ ਸਕੱਤਰ, ਦਰਸੇਵਕ ਸਿੰਘ ਐਗਜੈਕਟਿਵ ਮੈਂਬਰ, ਗੁਰਦਿਆਲ ਚੰਦ ਐਗਜੈਕਟਿਵ ਮੈਂਬਰ, ਸਾਈਂਦਾਸ ਕਨੂੰਨੀ ਸਲਾਹਕਾਰ, ਸਵਿੰਦਰ ਸਿੰਘ ਸ਼ਿੰਦਾ ਸਯੁੰਕਤ ਸਕੱਤਰ, ਗੁਰਦੀਪ ਸਿੰਘ ਕੋਟਲੀ ਸਯੁੰਕਤ ਸਕੱਤਰ, ਸਵਿੰਦਰ ਸਿੰਘ ਚਾਚਾ ਸਯੁੰਕਤ ਸਕੱਤਰ, ਪਰਮਜੀਤ ਸਿੰਘ ਪੰਮਾ ਮੁੱਖ ਜਥੇਬੰਦਕ ਸਕੱਤਰ, ਜਸਪਾਲ ਮੁਨੀਮ ਜਥੇਬੰਦਕ ਸਕੱਤਰ, ਵਿਜੈ ਕੁਮਾਰ ਅਟਾਰੀ ਜਥੇਬੰਦਕ ਸਕੱਤਰ, ਅਮਰਜੀਤ ਸਿੰਘ ਬੱਗਾ ਪ੍ਰੈੱਸ ਸਕੱਤਰ, ਬਲਕਾਰ ਸਿੰਘ ਪ੍ਰੈੱਸ ਸਕੱਤਰ, ਜੈਕਿਸ਼ਨ ਆਡੀਟਰ, ਮਨਜੀਤ ਸਿੰਘ ਸ਼ਾਹ ਸਹਾਇਕ ਆਡੀਟਰ, ਦੀ ਸਰਬਸੰਮਤੀ ਨਾਲ ਚੋਣ ਉਪਰੰਤ ਇੰਜੀਨੀਅਰ ਜੇ ਪੀ ਸਿੰਘ ਔਲਖ ਵੱਲੋਂ ਹੱਥ ਖੜੇ ਕਰਵਾਕੇ ਹਾਉਸ ਤੋਂ ਮਨਜੂਰੀ ਲੈਣ ਉਪਰੰਤ ਨਾਹਰਿਆ ਦੀ ਗੂੰਜ ਵਿੱਚ ਪ੍ਰਵਾਨਗੀ ਲੈਣ ਉਪਰੰਤ ਸਰਕਾਰ ਵੱਲੋਂ ਪੰਜਾਬ,ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਨਾਲ 7 ਵਾਰ ਮੀਟਿੰਗ ਦੇ ਕੇ ਭਗੌੜਾ ਹੋਇਆ ਹੈ,ਹੁਣ 8 ਵੀ ਵਾਰ ਮੀਟਿੰਗ ਦੀ ਕੀ ਸਥਿਤੀ ਰਹਿੰਦੀ ਇਹ ਆਉਣ ਵਾਲੇ ਸਮੇਂ ਤੇ ਨਿਰਭਰ ਕਰਦਾ ਹੈ।ਫੈਸਲਾ ਇਹ ਵੀ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਸਰਕਾਰ ਮਸਲਿਆ ਦਾ ਹੱਲ ਨਹੀ ਕਰਦੀ ਤਾਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਦਿੱਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਨਾਲ ਹੀ ਪੰਜਾਬ ਪੈਨਸ਼ਨਰਜ ਗੌਰਮਿੰਟ ਜੁਆਇੰਟ ਫਰੰਟ ਵੱਲੋਂ ਲੁਧਿਆਣਾ ਪੈਨਸ਼ਨ ਭਵਨ ਮਿਤੀ 28/8/2024 ਦੇ ਫੈਸਲਿਆ ਨੂੰ ਵੀ ਲਾਗੂ ਕਰਨ ਦੇ ਯਤਨ ਕੀਤੇ ਜਾਣਗੇ, ਇਹ ਫੈਸਲੇ ਲਾਗੂ ਕਰਨ ਸਮੇਂ ਸਾਰਿਆ ਦੇ ਸਹਿਯੋਗ ਦੀ ਲੋੜ ਹੈ।ਅਖੀਰ ਵਿੱਚ ਜੱਸਾ ਸਿੰਘ, ਦੀਦਾਰ ਸਿੰਘ, ਇੰਜੀਨੀਅਰ ਜੇ ਪੀ ਸਿੰਘ ਔਲਖ, ਜਤਿੰਦਰ ਕੁਮਾਰ ਲਖਣਪਾਲ, ਸਵਿੰਦਰ ਸਿੰਘ ਸ਼ਿੰਦਾ,ਗੁਰਮੇਜ ਸਿੰਘ, ਜੋਗਿੰਦਰ ਸਿੰਘ ਵੱਲੋਂ ਅਪੀਲ ਕੀਤੀ ਕਿ ਏਕਤਾ ਨੂੰ ਮਜਬੂਤ ਕੀਤਾ ਜਾਵੇ ਜੀ,ਆਏ ਸਾਥੀਆ ਦਾ ਦਵਿੰਦਰ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਜਨਰਲ ਸਕੱਤਰ ਵੱਲੋਂ ਧੰਨਵਾਦ ਕਰਦਿਆ ਅਪੀਲ ਕੀਤੀ ਕਿ ਸਭ ਦਾ ਸਾਥ ਜਰੂਰੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News