Total views : 5506768
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ / ਬੱਬੂ ਬੰਡਾਲਾ. ਲਾਲੀ ਕੈਰੋ
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਤਰਨਤਾਰਨ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ ਸਕੂਲਾਂ ਵਿੱਚ ਸਵੱਛਤਾ ਪਖਵਾੜਾ 1 ਸਤੰਬਰ ਤੋਂ 15 ਸਤੰਬਰ ਤੱਕ ਮਨਾਇਆ ਜਾਵੇਗਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ ਤਰਨਤਾਰਨ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਵੱਛਤਾ ਪਖਵਾੜਾ ਵਿਦਿਆਰਥੀਆਂ, ਅਧਿਆਪਕਾਂ ਅਤੇ ਕਮਿਊਨਿਟੀ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਮਨਾਇਆ ਜਾਂਦਾ ਹੈ ਜਿਸਦਾ ਉਦੇਸ਼ ਸਕੂਲਾਂ ਵਿੱਚ ਸਫਾਈ ਅਤੇ ਸਵੱਛਤਾ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣਾ ਹੈ।
ਸਵੱਛਤਾ ਪਖਵਾੜਾ 2024 ਮਨਾਉਣ ਲਈ ਭਾਰਤ ਸਰਕਾਰ ਵੱਲੋਂ ਐਕਸਨ ਪਲਾਨ ਤਿਆਰ ਕੀਤਾ ਗਿਆ ਹੈ ਜਿਸ ਅਨੁਸਾਰ ਮਿਤੀ 1.9.2024 15.9.2024 ਤੱਕ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਵਿੱਚ 1 ਸਤੰਬਰ ਨੂੰ ਸਵੱਛਤਾ ਸਹੁੰ ਚੁੱਕ ਦਿਵਸ, 2-3 ਸਤੰਬਰ ਨੂੰ ਸਵੱਛਤਾ ਜਾਗਰੂਕਤਾ ਦਿਵਸ 04-05 ਸਤੰਬਰ ਨੂੰ ਭਾਈਚਾਰਕ ਪਹੁੰਚ ਦਿਵਸ, 06 ਸਤੰਬਰ ਨੂੰ ਹਰਿਆ ਭਰਿਆ ਸਕੂਲ ਅਭਿਆਨ, 07-08 ਸਤੰਬਰ ਨੂੰ ਸਵੱਛਤਾ ਭਾਗੀਦਾਰੀ ਦਿਵਸ 09-10 ਸਤੰਬਰ ਨੂੰ ਹੱਥ ਧੋਣ ਦਿਵਸ 11 ਸਤੰਬਰ ਨੂੰ ਨਿੱਜੀ ਸਫਾਈ ਦਿਵਸ 12 ਸਤੰਬਰ ਨੂੰ ਸਵੱਛਤਾ ਸਕੂਲ ਪ੍ਰਦਰਸ਼ਨੀ ਦਿਵਸ 13-14 ਸਤੰਬਰ ਨੂੰ ਸਵੱਛਤਾ ਕਾਰਜ ਯੋਜਨਾ ਦਿਵਸ ਅਤੇ 15 ਸਤੰਬਰ ਨੂੰ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ।
ਉਹਨਾਂ ਨੇ ਇਸ ਮੌਕੇ ਹਦਾਇਤ ਕੀਤੀ ਕਿ ਕਿ ਸਮੂਹ ਸਰਕਾਰੀ, ਏਡਿਡ ਅਤੇ ਪ੍ਰਾਇਵੇਟ ਸਕੂਲ 1 ਸਤੰਬਰ ਤੋਂ 15 ਸਤੰਬਰ, 2024 ਨੂੰ ਸਵੱਛਤਾ ਪਖਵਾੜਾ ਮਨਾਉਣਾ ਯਕੀਨੀ ਬਣਾਉਣ ਅਤੇ ਸਵੱਛਤਾ ਪਖਵਾੜੇ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸਥਾਨਕ ਲੋਕਾਂ ਆਦਿ ਦੀ ਸਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਡੀਈਓ ਐਲੀਮੈਂਟਰੀ ਸੁਰਿੰਦਰ ਕੁਮਾਰ ਨੇ ਕਿਹਾ ਕਿ ਸਵੱਛਤਾ ਪਖਵਾੜੇ ਵਿੱਚ ਗਤੀਵਿਧੀ ਵਾਇਜ਼ ਭਾਗ ਲੈਣ ਵਾਲੇ ਸਕੂਲਾਂ ਅਤੇ ਵਿਦਿਆਰਥੀਆਂ ਸਬੰਧੀ ਰੋਜ਼ਾਨਾ ਕੋਈ ਨਾ ਕੋਈ ਗਤੀਵਿਧੀ ਕੀਤੀ ਜਾਵੇ ਅਤੇ ਇਸ ਸਬੰਧੀ ਫੋਟੋਆਂ ਅਤੇ ਵੀਡੀਓਜ਼ ਨੂੰ ਦਫ਼ਤਰ ਦੇ ਪੱਤਰ ਰਾਹੀਂ ਦੱਸੇ ਗਏ ਗੁਗਲ ਫਾਰਮ ਤੇ ਲਿੰਕ ਤੇ ਅਪਲੋਡ ਕਰਨਾ ਯਕੀਨੀ ਬਣਾਇਆ ਜਾਵੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-