ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰ ਟੀਮ ਵੱਲੋਂ ਸਨਮਾਨ ਸਮਾਰੋਹ 27 ਨੂੰ

4677307
Total views : 5510102

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਮੀਤ ਸੰਧੂ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਰਾਜ ਦੀ ਸਿਰਮੌਰ ਖੇਡ ਸੰਸਥਾ ਪੰਜਾਬ ਸਟੇਟ ਮਾਸਟਰਜ਼^ਵੈਟਰਨਜ਼ ਪਲੇਅਰ ਟੀਮ ਦੇ ਵੱਲੋ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਬੰਧ ਅਧੀਨ ਖਾਲਸਾ ਕਾਲਜੀਏਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਸਹਿਯੋਗ ਨਾਲ 27 ਅਗਸਤ ਦਿਨ ਮੰਗਲਵਾਰ ਨੂੰ ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਭਾਈ ਰਾਮ ਸਿੰਘ ਹਾਲ ਵਿਖੇ ਮਨਾਇਆ ਜਾਂ ਰਿਹਾ ਹੈ। ਇਸ ਮੌਕੇ ਕਈ ਜ਼ਿਲਾ, ਰਾਜ, ਕੌਮੀ ਤੇ ਕੌਮਾਤਰੀ ਪੱਧਰ ਤੇ ਸਿੱਧੇ ਜਾਂ ਅਸਿੱਧੇ ਤੌਰ ਤੇ ਖੇਡ ਖੇਤਰ ਨਾਲ ਜੁੜ੍ਹੀਆਂ ਸਖਸ਼ੀਅਤਾ ਦਾ ਵਿਸ਼ੇਸ ਸਨਮਾਨ ਹੋਵੇਗਾ।

ਕੌਮੀ ਖੇਡ ਦਿਵਸ ਮੌਕੇ ਮੇਜਰ ਧਿਆਨ ਚੰਦ ਨੂੰ ਕੀਤਾ ਜਾਵੇਗਾ ਯਾਦ

ਇਸ ਗੱਲ ਦੀ ਜਾਣਕਾਰੀ ਸੰਸਥਾ ਦੇ ਆਰਗੇਨਾਈਜਿੰਗ ਸੈਕਟਰੀ ਕਮ ਪੀਆਰਓੁ ਗੁਰਮੀਤ ਸਿੰਘ ਸੰਧੂ ਤੇ ਪ੍ਰਚਾਰ ਸਕੱਤਰ ਅਵਤਾਰ ਸਿੰਘ ਜੀਐਨਡੀਯੂ ਦੇ ਵੱਲੋਂ ਸਾਂਝੇ ਤੌਰ ਤੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਚੀਫ ਪੈਟਰਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਿਦਆਰਥੀ ਭਲਾਈ ਪ੍ਰੋ: ਡਾ: ਪ੍ਰੀਤ ਮਹਿੰਦਰ ਸਿੰਘ ਬੇਦੀ ਦੇ ਦਿਸ਼ਾ^ਨਿਰਦੇਸ਼ਾਂ, ਪੈਟਰਨ ਤੇ ਐਸਜੀਆਰਡੀ ਇੰਸਟੀਚਿਊਟਸ ਪੰਧੇਰ ਦੇ ਐਮ:ਡੀ: ਕਮ ਪ੍ਰਿੰਸੀਪਲ ਹਰਜਿੰਦਰਪਾਲ ਕੌਰ ਕੰਗ ਦੀ ਅਗੁਵਾਈ ਤੇ ਕਨਵੀਨਰ ਬਾਪੂ ਅਜੀਤ ਸਿੰਘ ਰੰਧਾਵਾ ਦੀ ਨਿਗਰਾਨੀ ਤੇ ਪ੍ਰਿੰ: ਮੈਡਮ ਪੁਨੀਤ ਨਾਗਪਾਲ ਦੇ ਬੇਮਿਸਾਲ ਪ੍ਰਬੰਧਾਂ ਹੇਠ ਹੋਣ ਵਾਲੇ ਇਸ ਰਾਜ ਪੱਧਰੀ ਸਨਮਾਨ ਸਮਾਰੋਹ ਦੇ ਦੌਰਾਨ ਜੂਨੀਅਰ ਵਰਲਡ ਹਾਕੀ ਕੱਪ ਦੇ ਤੇਜ ਤਰਾਰ ਖਿਡਾਰੀ ਅਰਾਏਜੀਤ ਸਿੰਘ ਹੁੰਦਲ, ਜੂਨੀਅਰ ਵਰਲਡ ਹਾਕੀ ਕੱਪ ਦੇ ਗੋਲਡ ਮੈਡਲਿਸਟ ਤੇ ਸੀਆਈਟੀ ਰੇਲਵੇ ਬਿਕਰਮਜੀਤ ਸਿੰਘ ਕਾਕਾ, ਖਾਲਸਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਅੰਡਰ ਸੈਕਟਰੀ ਧਰਮਿੰਦਰ ਰਟੌਲ, ਕੌਮਾਂਤਰੀ ਸਾਈਕਲਿਸਟ ਤੇ ਰਿਟਾ: ਸੀਆਈਟੀ ਬਾਵਾ ਸਿੰਘ ਸੰਧੂ ਭੋਮਾ, ਉਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਗੁਰਿੰਦਰ ਸਿੰਘ ਮੱਟੂ, ਜੀਐਨਡੀਯੂ ਦੇ ਡਾਇਰੈਕਟਰ ਸਪੋਰਟਸ ਡਾH ਕੰਵਰ ਮਨਦੀਪ ਸਿੰਘ, ਖਾਲਸਾ ਕਾਲਜ ਦੇ ਡਾਇਰੈਕਟਰ ਸਪੋਰਟਸ ਡਾH ਦਲਜੀਤ ਸਿੰਘ, ਖੇਡ ਪ੍ਰਮੋਟਰ ਸੁਖਬੀਰ ਸਿੰਘ ਔਲਖ, ਸਰਪੰਚ ਤਰਸੇਮ ਸਿੰਘ ਸੋਨਾ ਸਿੱਧੂ, ਨਿਰਮਲ ਸਿੰਘ ਭੰਗੂ ਪੀਪੀ, ਕੌਮੀ ਸਾਈਕਲਿਸਟ ਦਮਨਪ੍ਰੀਤ ਕੌਰ, ਕੌਮੀ ਸਾਈਕਲਿਸਟ ਪਲਕਪ੍ਰੀਤ ਕੌਰ, ਡਾ: ਵਿਕਰਮ ਸੰਧੂ ਜੀਐਨਡੀਯੂ, ਗੁਰਜੀਤ ਕੌਰ ਕੇਸੀਡਬਲਯੂ, ਪ੍ਰਿੰ: ਗੁਰਚਰਨ ਸਿੰਘ ਸੰਧੂ, ਇੰਚਾਰਜ ਜੋਤੀ ਠਾਕੁਰ, ਇੰਚਾਰਜ ਮਨਜਿੰਦਰ ਕੌਰ, ਇੰਚਾਰਜ ਗੁਲਸ਼ਨ ਅਰੌੜਾ ਚਾਵਲਾ, ਫੁੱਟਬਾਲ ਕੋਚ ਪ੍ਰਦੀਪ ਕੁਮਾਰ, ਵਾਲੀਬਾਲ ਕੋਚ ਜਗਦੀਪ ਸਿੰਘ, ਵਾਲੀਬਾਲ ਕੋਚ ਹਰਵਿੰਦਰ ਸਿੰਘ ਰੇਲਵੇ, ਪਹਿਲਵਾਨ ਕਮਲ ਕਿਸ਼ੋਰ ਤੋਂ ਇਲਾਵਾ ਵੱਖ^ਵੱਖ ਖੇਡ ਖੇਤਰਾਂ ਨਾਲ ਜੁੜੇ ਵੈਟਰਨਜ਼ ਖਿਡਾਰੀਆਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਵਿੱਚ ਮਿਸਾਲੀ ਸੇਵਾਵਾਂ ਨਿਭਾਉਣ ਵਾਲੇ ਉਦਮੀ ਤੇ ਹੋਣਹਾਰ ਵਿਅਕਤੀਆਂ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਬਾਬਤ ਸੱਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News