Total views : 5509584
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਮੈਂਬਰ ਪਾਰਲੀਮੈਂਟ ਤੇ ਰਾਜਸਥਾਨ ਕਾਂਗਰਸ ਦੇ ਇੰਚਾਰਜ ਤੋ ਇਲਾਵਾ ਜੰਮੂ ਕਸ਼ਮੀਰ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਸੁੱਖਜਿੰਦਰ ਸਿੰਘ ਰੰਧਾਵਾ ਨੇ ਚੋਣ ਕਮਿਸ਼ਨ ਦੇ ਦੋਵਾਂ ਸੂਬਿਆਂ ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਚੋਣਾਂ ਦੇ ਐਲਾਨ ਕਰਨ ਤੇ ਪੰਜਾਬ ਵਿਚਲੀਆਂ ਚਾਰ ਸੀਟਾਂ ਤੇ ਜ਼ਿਮਨੀ ਚੋਣਾਂ ਨਾ ਕਰਵਾ ਕੇਭਾਜਪਾ ਨੂੰ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀ ਤਰਜ ਤੇ ਫਾਇਦਾ ਪਹੁੰਚਾਉਣ ਦਾ ਯਤਨ ਕੀਤਾ ਹੈ ਤੇ ਨਾਲ ਹੀ ਇਸਦੀ ਆਮ ਆਦਮੀ ਪਾਰਟੀ ਨਾਲ ਅੰਦਰਖਾਤੇ ਘਿਓ ਖਿਚੜੀ ਹੋਣ ਦਾ ਵੀ ਸੰਕੇਤ ਦੇ ਦਿੱਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਜੀਠਾ ਹਲਕੇ ਦੇ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਨਾਲ ਮਜੀਂਠਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨਵਦੀਂਪ ਸਿੰਘ ਸੋਨਾ ਦੇ ਗ੍ਰਹਿ ਵਿਖੇ ਕੀਤਾ।
ਰੰਧਾਵਾ ਨੇ ਕਿਹਾ ਕਿ ਪਿਛਲੀਆਂ ਗੁਜਰਾਤ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਨਾਲ ਭਾਜਪਾ ਨੇ ਵੱਡੇ ਪੱਧਰ ਤੇ ਗੰਡ ਤੁੱਪ ਕਰਕੇ ਕਾਂਗਰਸ ਨੂੰ ਕਮਜ਼ੋਰ ਕਰਨ ਲਈ ਇਹਨਾਂ ਝਾੜੂ ਵਾਲਿਆਂ ਦੇ ਉਮੀਦਵਾਰ ਖੜੇ ਕੀਤੇ ਜਿਸ ਨਾਲ ਕਾਂਗਰਸ ਨੂੰ ਵੋਟ ਪ੍ਰਤੀਸ਼ਤ ਦਾ ਘਾਟਾ ਪਿਆ ਭਾਵੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਨਹੀਂ ਸਨ ਸਕੇ ਪਰ ਕਾਂਗਰਸ ਨੂੰ ਹਰਾਉਣ ਵਿੱਚ ਇਹਨਾਂ ਬਹੁਤ ਮਦਦ ਕੀਤੀ ਤੇ ਏਸੇ ਤਰਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਵੀ ਇਸਦਾ ਤਜਰਬਾ ਕੀਤਾ ਪਰ ਓਥੇ ਬੁਰੀ ਤਰਾਂ ਫੇਲ ਹੋਏ ਤੇ ਆਪਣੀਆਂ ਜ਼ਮਾਨਤਾਂ ਵੀ ਨਹੀਂ ਬਚਾ ਸਕੇ ਸਨ। ਜਾਪਦੈ ਹੁਣ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਹਰਿਆਣੇ ਵਿੱਚ ਇਹ ਜਿਮੇਵਾਰੀ ਦੇਣਗੇ ਕਿ ਤੁਸੀਂ ਕਾਂਗਰਸ ਦੇ ਵੋਟ ਬੈਂਕ ਨੂੰ ਖੋਰਾ ਲਾਓ ਪਰ ਸੂਬੇ ਦੇ ਸਮਝਦਾਰ ਵੋਟਰ ਇਹਨਾਂ ਦੀਆਂ ਲੂੰਬੜ ਚਾਲਾਂ ਨੂੰ ਚੰਗੀ ਤਰਾਂ ਸਮਝ ਗਏ ਹਨ ਤੇ ਪਿਛਲੀਆਂ ਲੋਕ ਸਭਾ ਚੋਣਾਂ ਵਾਂਗ ਕਾਂਗਰਸ ਦੇ ਹੱਕ ਵਿੱਚ ਫ਼ਤਵਾ ਦੇਕੇ ਰਾਹੁਲ ਗਾਂਧੀ ਜੀ ਤੇ ਖੜਗੇ ਜੀ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਨਾਉਣਗੇ। ਅਖੀਰ ਵਿੱਚ ਰੰਧਾਵਾ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਵਿਚਲੀਆਂ ਜ਼ਿਮਨੀ ਚੋਣਾਂ ਤੋਂ ਵੀ ਜ਼ਮੀਨੀ ਪੱਧਰ ਤੋਂ ਵਾਕਿਫ ਹੋ ਚੁੱਕਾ ਹੈ ਕਿ ਪੰਜਾਬ ਦੇ ਲੋਕਾਂ ਕੋਲ਼ੋਂ ਕਿਸ ਮੁੱਦੇ ਦੇ ਅਧਾਰ ਤੇ ਵੋਟਾਂ ਮੰਗਣੀਆਂ ਹਨ। ਪਿਛਲੇ ਤਿੰਨ ਸਾਲਾਂ ਦੀ ਕਿਹੜੀ ਕਾਰਗੁਜ਼ਾਰੀ ਵਿਖਾਕੇ ਵੋਟਾਂ ਮੰਗਾਂਗੇ, ਰਾਜਨੀਤੀ ਦੇ ਮਾਹਰ ਤੇ ਅੰਕੜਾਕਾਰ ਪੰਜਾਬ ਵਿੱਚ ਜ਼ਿਮਨੀ ਚੋਣਾਂ ਬਿਨਾਂ ਕਿਸੇ ਵੱਡੇ ਕਾਰਨ ਦੇ ਨਾ ਕਰਵਾਕੇ ਚੋਣ ਕਮਿਸ਼ਨ ਤੇ ਡੂੰਘੀਆਂ ਕਿਆਸ ਅਰਾਈਆਂ ਲਗਾ ਰਹੇ ਹਨ। ਇਸ ਮੋਕੇ ਬਲਾਕ ਕਾਂਗਰਸ ਦੇ ਪ੍ਰਧਾਨ ਨਵਤੇਜ ਸਿੰਘ ਸੋਹੀਆਂ, ਬਲਵਿੰਦਰ ਸਿੰਘ ਰੋੜੀ, ਪੱਪੀ ਭੱਲਾ, ਮਨੋਹਰ ਗਾਲੋਵਾਲੀ ਤੇ ਹੋਰ ਵੀ ਆਗੂ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-