ਪੱਟੀ ਪੁਲਿਸ ਨੇ ਸੁਲਝਾਇਆ ਲੁੱਟ ਦਾ ਮਾਮਲਾ!ਕੁਝ ਦਿਨ ਪਹਿਲਾਂ ਹੋਈ ਫਲਿੱਪ ਕਾਰਟ ਕੰਪਨੀ ਦੇ ਦਫਤਰ ’ਚ ਲੁੱਟ

4676841
Total views : 5509268

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਪੱਟੀ/ਬੀ.ਐਨ.ਈ ਬਿਊਰੋ

ਪੱਟੀ ਵਿਖੇ ਫਲਿੱਪ ਕਾਰਟ ਕੰਪਨੀ ਦੇ ਦਫਤਰ ਵਿਚੋਂ ਕੁਝ ਦਿਨ ਪਹਿਲਾਂ ਹੋਈ ਲੁੱਟ ਦੀ ਵਾਰਦਾਤ ਨੂੰ ਹੱਲ ਕਰਦਿਆਂ ਪੱਟੀ ਪੁਲਿਸ ਨੇ ਇਸ ਮਾਮਲੇ ’ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਦੋਕਿ ਉਕਤ ਲੋਕਾਂ ਕੋਲੋਂ 65 ਹਜਾਰ ਦੀ ਨਕਦੀ ਵੀ ਬਰਾਮਦ ਹੋਈ ਹੈ। ਜਦੋਕਿ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਿਸ ਨੇ ਕਾਰਵਾਈ ਆਰੰਭ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਡੀਐੱਸਪੀ ਪੱਟੀ ਕੰਵਲਪ੍ਰੀਤ ਸਿੰਘ ਮੰਡ ਨੇ ਦੱਸਿਆ ਕਿ ਪੱਟੀ-ਤਰਨਤਾਰਨ ਮਾਰਗ ’ਤੇ ਬਹਾਮਣੀਵਾਲਾ ਚੌਕ ਵਿਖੇ ਅਜੇ ਕੁਮਾਰ ਸੈਣੀ ਵਾਸੀ ਪਠਾਨਕੋਟ ਵੱਲੋਂ ਫਲਿਪ ਕਾਰਡ ’ਤੇ ਸੰਦੀਪ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਉੱਤਰ ਪ੍ਰਦੇਸ਼ ਨੂੰ ਕੰਮ ’ਤੇ ਰੱਖਿਆ ਹੋਇਆ ਹੈ ਅਤੇ 8-9 ਦੇ ਕਰੀਬ ਲੜਕੇ ਕੰਮ ਕਰਨ ਲਈ ਰੱਖੇ ਹਨ, ਜੋ ਕੰਪਨੀ ਦਾ ਸਮਾਨ ਸਪਲਾਈ ਕਰਦੇ ਹਨ। 10 ਅਗਸਤ ਦੀ ਰਾਤ 9 ਵਜੇ ਚਾਰ ਅਣਪਛਾਤੇ ਵਿਅਕਤੀ, ਜੋ ਕਿ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਸਨ, ਨੇ ਸੰਦੀਪ ਕੋਲੋਂ ਚਾਰ ਮੋਬਾਇਲ ਫੋਨ ਤੇ 1 ਲੱਖ 98 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਤੇ ਫਰਾਰ ਹੋ ਗਏ।

ਜਿਸ ਸਬੰਧੀ ਥਾਣਾ ਸਿਟੀ ਪੱਟੀ ਵਿਖੇ ਮੁਕੱਦਮਾਂ ਦਰਜ ਕਰਕੇ ਇਸ ਦੀ ਜਾਂਚ ਐੱਸਆਈ ਜਸਪਾਲ ਸਿੰਘ ਥਾਣਾ ਮੁਖੀ ਪੱਟੀ ਦੀ ਅਗਵਾਈ ਹੇਠ ਥਾਣੇਦਾਰ ਕਿਰਪਲ ਸਿੰਘ ਚੌਕੀ ਇੰਚਾਰਜ ਕੈਰੋਂ, ਥਾਣੇਦਾਰ ਦਿਲਬਾਗ ਸਿੰਘ ਕਰ ਰਹੇ ਸਨ।

ਜਿਨ੍ਹਾਂ ਸ਼ੱਕ ਦੇ ਅਧਾਰ ’ਤੇ ਕੰਪਨੀ ’ਚ ਕੰਮ ਕਰਦੇ ਸੂਰਜਪਾਲ ਨੂੰ ਕਾਬੂ ਕਰ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਨ੍ਹਾਂ ਮਿਲ ਕੇ ਨਾਟਕੀ ਢੰਗ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ’ਤੇ ਉਸ ਦੇ ਸਾਥੀ ਕੋਮਲਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਗੁਰਨਾਮ ਸਿੰਘ ਵਾਸੀ ਵਾਰਡ ਨੰਬਰ 2 ਪੱਟੀ, ਸੂਰਜਪਾਲ ਸਿੰਘ ਵਾਸੀ ਵਾਰਡ ਨੰਬਰ 5 ਪੱਟੀ ਤੇ ਰਾਜਨ ਸਿੰਘ ਉਰਫ ਭੂਤਾ ਪੁੱਤਰ ਬਿਕਰਮਜੀਤ ਸਿੰਘ ਵਾਸੀ ਵਾਰਡ ਨੰ 6 ਨੂੰ ਗ੍ਰਿਫ਼ਤਾਰ ਕਰ ਕੇ 65 ਹਜ਼ਾਰ ਦੀ ਨਕਦੀ ਬਰਾਮਦ ਕਰ ਲਈ ਗਈ ਹੈ। ਜਦਕਿ ਫ਼ਰਾਰ ਚੱਲ ਰਹੇ ਜੀਤਾ ਸ਼ੂਟਰ ਪੁੱਤਰ ਕਾਲਾ ਵਾਸੀ ਪੱਟੀ, ਸਨਮੁੱਖ ਸਿੰਘ ਉਰਫ ਸੰਨੀ ਪੁੱਤਰ ਸੁਖਦੇਵ ਸਿੰਘ ਵਾਸੀ ਖਾਰਾ, ਸੂਰਜ ਸਿੰਘ ਉਰਫ ਮਰੂਤੀ ਪੁੱਤਰ ਜਗਤਾਰ ਸਿੰਘ ਵਾਸੀ ਵਾਰਡ ਨੰਬਰ 7 ਪੱਟੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News