ਚਵਿੰਡਾ ਦੇਵੀ ਮੰਦਰ ‘ਚ ਧੂਮ ਧਾਮ ਨਾਲ ਮਨਾਇਆ ਗਿਆ ਸਾਵਣ ਦੀ ਅਸ਼ਟਮੀ ਦਾ ਮੇਲਾ

4676244
Total views : 5508486

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਜਿਲ੍ਹਾ ਅੰਮ੍ਰਿਤਸਰ ਵਿਚ ਪੈਂਦੇ ਕਸਬਾ ਚਵਿੰਡਾ ਦੇਵੀ ਦੇ ਇਤਿਹਾਸਕ ਮੰਦਰ ਮਾਤਾ ਚਵਿੰਡਾ ਦੇਵੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਵਣ ਮਹੀਨੇ ਦੀ ਅਸ਼ਟਮੀ ਦੇ ਲੱਗਣ ਵਾਲਾ ਮੇਲਾ ਮਾਤਾ ਮੰਦਰ ਵਿੱਚ ਲੱਗੇ ਰਸੀਵਰ ਕਮ ਤਹਿਸੀਲਦਾਰ ਤਰਲੋਚਨ ਸਿੰਘ ਤੇ ਸਹਿਰੀ ਸੰਗਤਾਂ ਦੇ ਸਹਿਯੋਗ ਨਾਲ ਬੜੀ ਸਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੇਲੇ ਵਿਚ ਅੰਮ੍ਰਿਤਸਰ ਸ਼ਹਿਰ ਅਤੇ ਬਟਾਲਾ ਸ਼ਹਿਰ ਦੇ ਵਾਸੀਆਂ ਵਲੋਂ ਵਿਸ਼ੇਸ਼ ਤੋਰ ਤੇ ਮਾਤਾ ਚਵਿੰਡਾ ਦੇਵੀ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਹਾਜ਼ਰੀ ਲਵਾਈ ਅਤੇ ਬਲੀ ਦੇ ਪ੍ਰਤੀਕ ਨਾਰੀਅਲ ਚੜਾਏ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਪਰਵਾਈਜ਼ਰ ਲਵਜੀਤ ਨੇ ਦੱਸਿਆ ਕਿ ਮੇਲੇ ਵਿਚ ਸ਼ਹਿਰ ਵਾਸੀਆਂ ਵਲੋਂ ਆਪੋ ਆਪਣੇ ਘਰਾਂ ਤੋਂ ਹੀ ਲੰਗਰ ਬਣਾ ਕੇ ਲਿਆਂਦਾ ਜਾਂਦਾ ਹੈ। ਜਿਨ੍ਹਾਂ ਵਿਚ ਸਾਵਣ ਮਹੀਨੇ ਦਾ ਵਿਸ਼ੇਸ਼ ਪ੍ਰਸਾਦਿ ਮਾਲ ਪੂੜੇ, ਕਚੋਰੀਆ, ਆਲੂ ਲੌਜੀ, ਭਠੂਰੇ ਛੋਲੇ ਆਦਿ ਵੱਖ ਵੱਖ ਤਰ੍ਹਾਂ ਦੇ ਭੋਜਨ ਲਿਆਂਦੇ ਜਾਂਦੇ ਹਨ ਜੋਂ ਪ੍ਰਥਾ ਸੈਂਕੜੇ ਸਾਲਾਂ ਤੋਂ ਚਲਦੀ ਆ ਰਹੀ ਹੈ। ਜਿਸ ਨੂੰ ਵੇਖਦਿਆਂ ਰਸੀਵਰ ਕਮ ਤਹਿਸੀਲਦਾਰ ਤਰਲੋਚਨ ਸਿੰਘ ਨੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੇਲੇ ਦੀ ਆਮਦ ਨੂੰ ਵੇਖਦਿਆਂ ਮੰਦਰ ਚ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤਾਂ ਕਿ ਵੱਖ ਵੱਖ ਸਹਿਰਾ ਤੋਂ ਆਏ ਸਰਧਾਲੂਆ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾਂ ਕਰਨਾ ਪਏ। ਇਸ ਇਤਿਹਾਸਕ ਮੇਲੇ ਕੋਈ ਸ਼ਰਾਰਤੀ ਅਨਸਰਾਂ ਵੱਲੋਂ ਗ਼ਲਤ ਹਰਕਤ ਨੂੰ ਰੋਕਣ ਲਈ ਪੁਲਿਸ ਜ਼ਿਲ੍ਹਾ ਮਜੀਠਾ ਦੇ ਡੀ ਐਸ ਪੀ ਜਸਪਾਲ ਸਿੰਘ, ਪੁਲਿਸ ਥਾਣਾ ਕੱਥੂਨੰਗਲ ਦੇ ਐਸ ਐਚ ਓ ਲਖਵਿੰਦਰ ਸਿੰਘ, ਪੁਲਿਸ ਚੌਂਕੀ ਚਵਿੰਡਾ ਦੇਵੀ ਦੇ ਇੰਚਾਰਜ ਅਮਨਜੀਤ ਵੱਲੋਂ ਮੇਲੇ ਦੀ ਆਮਦ ਨੂੰ ਵੇਖਦਿਆਂ ਪੂਰੇ ਪ੍ਰਬੰਧ ਕੀਤੇ ਗਏ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News