Total views : 5507407
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਵਾਤਾਵਰਣ ਨੂੰ ਸਾਫ ਸੁਥਰਾ ਰੱਖਣਾ ਸਾਡੇ ਸਾਰਿਆ ਦਾ ਵੱਡਮੁੱਲਾ ਫਰਜ ਹੈ। ਅੱਜ ਇਸ ਦੇ ਤਹਿਤ ਜੁਡੀਸ਼ੀਅਲ ਕੋਰਟ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਸੀ ਜੇ ਐਮ ਰਛਪਾਲ ਸਿੰਘ ਕਮ ਸੈਕਟਰੀ ਜ਼ਿਲਾ ਲੀਗਲ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਮਰਦੀਪ ਸਿੰਘ ਬੈਂਸ ਐਸ ਡੀ ਜੇ ਐਮ ਬਾਬਾ ਬਕਾਲਾ ਸਾਹਿਬ ਦੀ ਯੋਗ ਅਗਵਾਈ ਹੇਠ ਕੋਰਟ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਬੂਟੇ ਲਗਾਏ ਗਏ।
ਵਾਤਾਵਰਣ ਨੂੰ ਸਾਫ ਸੁਥਰਾ ਰੱਖਣਾ ਸਾਡਾ ਵਡਮੁੱਲਾ ਫਰਜ
ਇਸ ਮੌਕੇ ਸੀ ਜੇ ਐਮ ਰਛਪਾਲ ਸਿੰਘ ਅਤੇ ਅਮਰਦੀਪ ਸਿੰਘ ਬੈਂਸ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਸਾਨੂੰ ਸਾਰਿਆ ਨੂੰ ਇੱਕ ਇੱਕ ਰੁੱਖ ਲਗਾਉਣਾ ਚਾਹੀਦਾ ਹੈ, ਤਾ ਜੋ ਸਾਡੀਆ ਆਉਣ ਵਾਲੀਆਂ ਪੀੜੀਆ ਨੂੰ ਸਾਫ ਸੁਥਰਾ ਵਾਤਾਵਰਣ ਮਿਲ ਸਕੇ । ਇਸ ਮੌਕੇ ਪੀ ਐਲ ਪੀ ਦੀਪਿਕਾ, ਐਡਵੋਕੇਟ ਵਰਿੰਦਰ ਸਿੰਘ ਸੈਕਟਰੀ ਬਾਰ ਐਸੋਸੀਏਸ਼ਨ, ਐਡਵੋਕੇਟ ਰਣਜੀਤ ਸਿੰਘ ਰਾਣਾ, ਐਡਵੋਕੇਟ ਹਰਜੋਤ ਕੌਰ ਲਹੌਰੀਆ, ਐਡਵੋਕੇਟ ਹਰਪ੍ਰੀਤ ਸਿੰਘ ਬੱਲ, ਐਡਵੋਕੇਟ ਵਿਜੈ ਕੁਮਾਰ ਰਈਆ, ਐਡਵੋਕੇਟ ਹਰਪ੍ਰੀਤ ਸਿੰਘ ਬਿਆਸ , ਐਡਵੋਕੇਟ ਹਰਪ੍ਰੀਤ ਸਿੰਘ ਸੇਖੋਂ, ਐਡਵੋਕੇਟ ਐਸ ਐਸ ਢਿੱਲੋ ਅਤੇ ਧਰਮਪਾਲ ਸਿੰਘ ਨਾਜਰ ਬ੍ਰਾਂਚ ਆਦਿ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-