Total views : 5507075
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਉਪਿੰਦਰਜੀਤ ਸਿੰਘ
ਬੀਤੀ ਸ਼ਾਮ ਵੇਰਕਾ ਵਿਖੇ ਗੁੰਡਿਆਂ ਨਾਲ ਮੁਕਾਬਲਾ ਕਰਦੀ ਜਖਮੀ ਹੋਈ ਪੁਲਿਸ ਇੰਸਪੈਕਟਰ ਅਮਨਜੋਤ ਕੌਰ ਜੋ ਕਿ ਵੇਰਕਾ ਦੇ ਥਾਣਾ ਮੁਖੀ ਵੀ ਹਨ ਦਾ ਸਥਾਨਕ ਹਸਪਤਾਲ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਹਾਲ ਪੁਛਣ ਗਏ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਅਮਨਜੋਤ ਕੌਰ ਨੂੰ ਵਿਸ਼ੇਸ਼ ਤਰੱਕੀ ਦਿੱਤੀ ਜਾਵੇਗੀ ਅਤੇ ਇਸ ਆਜ਼ਾਦੀ ਦਿਹਾੜੇ ਉੱਤੇ ਉਹਨਾਂ ਦੀ ਬਹਾਦਰੀ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਇਸ ਮੌਕੇ ਆਪਣੇ ਵੱਲੋਂ 51 ਹਜਾਰ ਰੁਪਏ ਦਾ ਇਨਾਮ ਅਮਨਜੋਤ ਕੌਰ ਨੂੰ ਦਿੱਤਾ।
ਹਸਪਤਾਲ ਜਾ ਕੇ ਪੁੱਛਿਆ ਹਾਲ ਅਤੇ ਦਿੱਤਾ 51000 ਦਾ ਇਨਾਮ
ਸ ਧਾਲੀਵਾਲ ਨੇ ਕਿਹਾ ਕਿ ਸਾਨੂੰ ਪੰਜਾਬ ਪੁਲਿਸ ਦੇ ਅਜਿਹੇ ਬਹਾਦਰ ਅਧਿਕਾਰੀਆਂ ਅਤੇ ਜਵਾਨਾਂ ਉੱਤੇ ਮਾਣ ਹੈ ਜੋ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪੰਜਾਬ ਦੀ ਅਮਨ ਸ਼ਾਂਤੀ ਲਈ ਦਿਨ ਰਾਤ ਡਿਊਟੀ ਕਰ ਰਹੇ ਹਨ । ਉਹਨਾਂ ਕਿਹਾ ਕਿ ਅਮਨਜੋਤ ਕੌਰ ਵੀ ਕੱਲ ਗੁੰਡਿਆਂ ਦੀ ਲੜਾਈ ਦਾ ਪਤਾ ਲੱਗਣ ਉੱਤੇ ਉਸੇ ਵੇਲੇ ਮੌਕੇ ਉੱਤੇ ਪਹੁੰਚੇ ਅਤੇ ਗੁੰਡਿਆਂ ਨਾਲ ਮੁਕਾਬਲਾ ਕਰਦੇ ਹੋਏ ਜਖਮੀ ਹੋਏ । ਉਹਨਾਂ ਕਿਹਾ ਕਿ ਅਜਿਹੇ ਪੁਲਿਸ ਅਧਿਕਾਰੀ ਜੋ ਕਿ ਗੁੰਡਿਆਂ ਅਤੇ ਨਸ਼ਾ ਸਮਗਲਰਾਂ ਲਈ ਖੌਫ ਬਣੇ ਹੋਏ ਹਨ , ਉੱਤੇ ਸਾਨੂੰ ਫ਼ਖ਼ਰ ਹੈ । ਉਹਨਾਂ ਕਿਹਾ ਕਿ ਇੱਕ ਲੜਕੀ ਵਜੋਂ ਕੰਮ ਕਰਦੇ ਹੋਏ ਉਹਨਾਂ ਨੇ ਆਪਣੀ ਡਿਊਟੀ ਤਨਦੇਹੀ ਅਤੇ ਬਹਾਦਰੀ ਨਾਲ ਨਿਭਾਈ ਹੈ ਜਦ ਕਿ ਗੁੰਡਿਆਂ ਨੇ ਇੱਕ ਲੜਕੀ ਉੱਤੇ ਹੱਥ ਚੁੱਕ ਕੇ ਅਤੀ ਘਿਨਾਉਣਾ ਕੰਮ ਕੀਤਾ ਹੈ, ਜਿਨਾਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਪੁਲਿਸ ਕਮਿਸ਼ਨਰ ਸ ਰਣਜੀਤ ਸਿੰਘ ਨੇ ਅਮਨਜੋਤ ਕੌਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਿਸ ਦਿਨ ਦਾ ਇਹਨਾਂ ਨੇ ਵੇਰਕਾ ਵਿੱਚ ਅਹੁਦਾ ਸੰਭਾਲਿਆ ਹੈ, ਨਸ਼ਾ ਸਮਗਲਰਾਂ ਨੂੰ ਨੱਥ ਪਾਈ ਹੈ ਅਤੇ ਲੋਕਾਂ ਨਾਲ ਬੜੇ ਨੇੜਿਓਂ ਜੁੜੇ ਹਨ ।
ਉਹਨਾਂ ਕਿਹਾ ਕਿ ਮੈਨੂੰ ਆਪਣੇ ਅਜਿਹੇ ਅਧਿਕਾਰੀਆਂ ਉੱਤੇ ਮਾਣ ਹੈ ਅਤੇ ਸਾਰੀ ਪੁਲਿਸ ਇਹਨਾਂ ਦੇ ਨਾਲ ਖੜੀ ਹੈ। ਉਹਨਾਂ ਕਿਹਾ ਕਿ ਦੋਸ਼ੀ ਫੜ ਲਏ ਗਏ ਹਨ ਅਤੇ ਉਹਨਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-