ਚੈਅਰਮੈਨ ‘ ਭੋਲਾ ਦੇ ਸਦਕਾ ਉਦਮੀ ਨੋਜਵਾਨਾ ਨੇ ਬੰਡਾਲਾ ਦੇ ਇਹਾਸਇਕ ਪੀਰ ਯੋਗੀ ਆਸਨ ਮੰਦਰ ਨੂੰ ਜਾਦੇ ਨਰਕ ਰੂਪੀ ਰਸਤੇ ‘ਤੇ ਬਜੱਰ ਲੁੱਕ ਪਾਇਆ

4675399
Total views : 5507073

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ 

ਪਿੰਡ ਬੰਡਾਲਾ ਦੇ ਪ੍ਰਸਿਧ ਪ੍ਰ੍ਰਾਚੀਨ ਪੀਰ ਯੋਗੀ ਆਸਨ ਮੰਦਰ ਨੂੰ ਜਾਦਾ ਰਸਤਾ ਥੋੜੀ ਜਹੀ ਬਰਸ਼ਾਤ ਪੈਣ ਤੇ ਹੀ ਨਦੀ ਦਾ ਰੂਪ ਧਾਰਨ ਕਰ ਲੈਦਾ ਹੈ । ਦੱਸਣਯੋਗ ਹੈ ਕਿ ਕਾਫੀ ਸਾਲਾ ਤੋ ਲੋਕੀ ਦੂਰੋ ਨੇੜੇਓ ਮੰਦਰ ਵਿੱਖੇ ਮੱਥਾ ਟੇਕਣ ਲਈ ਆੳਦੇ ਹਨ ,ਰਸਤਾ ਖਰਾਬ ਹੋਣ ਕਾਰਨ ਉਨਾ ਨੂੰ ਬੜੀ ਕਠਣਾਈਆ ਦਾ ਸਾਹਮਣਾ ਕਰਨਾ ਪੈਦਾ ਸੀ । ਇਸ ਨਰਕ ਰੂਪੀ ਰਸਤੇ ਨੂੰ ਬਣਾਉਣ ਵੱਲ ਕਿਸੇ ਵੀ ਸਰਕਾਰ ਨੇ ਤਵੱਜੋ ਨਹੀ ਦਿੱਤੀ ।

ਇਸ ਹਲਕੇ ਨਾਲ ਸੰਬਧਿਤ ਹਲਕਾ ਵਿਧਾਇਕ ਜੋ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿੱਚ ਦੋ ਵੱਡੇ ਵਿਭਾਗਾ ਦੀ ਆਲਾ ਵਜੀਰੀ ਦਾ ਅੰਨਦ ਮਾਣ ਰਹੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੀ ਇਸ ਮੰਦਰ ਦੇ ਰਸਤੇ ਰਾਹੀ ਕਈ ਵਾਰ ਲੰਘ ਚੁੱਕੇ ਹਨ , ਪਰ ਸਾਇਦ ਮੰਤਰੀ ਸਾਹਿਬ ਦੀ ਸੱਵਲੀ ਨਜਰ ਇਸ ਮੰਦਰ ਨੂੰ ਜਾਦੇ ਰਸਤੇ ਵੱਲ ਨਹੀ ਪਈ ।

ਹੁਣ ਰਸਤੇ ‘ ਤੇ ਪੈਦੇ ਘਰਾ ਦੇ ਉਦਮੀ ਨੌਜਵਾਨਾ ਨੇ ਕਾਗਰਸ ਦੇ ਜਿਲਾ ਜਵਾਹਰ ਬਾਲ ਮੰਚ ਦੇ ਚੈਅਰਮੈਨ ਕੁਲਦੀਪ ਸਿੰਘ ਭੋਲਾ ( ਬੰਡਾਲਾ ) ਦੀ ਅਗਵਾਈ ਹੇਠ ਲੁੱਕ ਪਲਾਟ ‘ ਚੋ ਬੱਜਰੀ ਮਿਕਸਰ ਲੁੱਕ ਮਿਕਸਰ ਪਾ ਕੇ ਲੋਕਾ ਦੇ ਲੰਘਣ ਲਈ ਆਰਜੀ ਰਸਤਾ ਬਣਾਇਆ ਹੈ ।ਜਿਸ ਨਾਲ ਲੋਕਾ ਨੂੰ ਕੁਝ ਰਾਹਤ ਜਰੂਰ ਮਿਲੀ ਹੈ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News