ਕਲਯੁੱਗੀ ਨੂੰਹ ਦਾ ਕਾਰਾ! ਪ੍ਰੇਮ ਸਬੰਧਾਂ ‘ਚ ਅੜਿੱਕਾ ਬਣ ਰਹੇ ਸਹੁਰੇ ਦਾ ਪ੍ਰੇਮੀ ਨਾਲ ਮਿਲਕੇ ਕੀਤਾ ਕਤਲ

4675399
Total views : 5507073

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮਾਨਸਾ/ਬਾਰਡਰ ਨਿਊਜ ਸਰਵਿਸ 

ਮਾਨਸਾ ਜਿਲ੍ਹੇ ਦੇ ਪਿੰਡ ਫੁੱਲੂਵਾਲਾ ਡੋਗਰਾ ’ਚ 21-22 ਜੁਲਾਈ ਦੀ ਦਰਮਿਆਨੀ ਰਾਤ ਨੂੰ ਜੀਵਨ ਬੀਮਾ ਨਿਗਮ ਦੇ ਮੁਲਾਜਮ ਲਾਭ ਸਿੰਘ ਦੀ ਹੱਤਿਆ ਉਸ ਦੀ ਨੂੰਹ ਨੇ ਕਰਵਾਈ ਹੈ। ਮਾਨਸਾ ਜਿਲ੍ਹੇ ਦੇ ਥਾਣਾ ਬੁਢਲਾਡਾ ਸਿਟੀ ਪੁਲਿਸ ਨੇ ਇਸ ਕਤਲ ਦੇ ਸਬੰਧ ’ਚ ਅਮਨਦੀਪ ਕੌਰ ਪਤਨੀ ਬਲਦੀਪ ਸਿੰਘ ਅਤੇ ਮਨਦੀਪ ਸਿੰਘ ਪੁੱਤਰ ਰਮੇਸ਼ ਕੁਮਾਰ ਵਾਸੀਆਨ ਫੁੱਲੂਵਾਲਾ ਡੋਗਰਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਮ੍ਰਿਤਕ ਵਿਅਕਤੀ ਦੀ ਨੂੰਹ ਅਮਨਦੀਪ ਕੌਰ ਨੇ ਹੀ ਆਪਣੇ ਪ੍ਰੇਮੀ ਨਾਲ ਮਿਲਕੇ ਲਾਭ ਸਿੰਘ ਦਾ ਕਤਲ ਇਸ ਲਈ ਕਤਲ ਕਰਵਾ ਦਿੱਤਾ ਕਿਉਂਕਿ ਉਸ ਨੂੰ ਖਦਸ਼ਾ ਸੀ ਕਿ ਉਹ ਉਸ ਦੇ ਮਨਦੀਪ ਸਿੰਘ ਨਾਲ ਪ੍ਰੇਮ ਸਬੰਧਾਂ ਵਿਚਕਾਰ ਅੜਿੱਕਾ ਬਣ ਸਕਦਾ ਹੈ।

ਪੁਲਿਸ ਨੇ ਕੁਝ ਹੀ ਘੰਟਿਆਂ ‘ਚ ਸੁਲਝਾਈ ਅੰਨੇ ਕਤਲ ਦੀ ਗੁੱਥੀ

ਐਸਪੀ ਇਨਵੈਸਟੀਗੇਸ਼ਨ ਮਨਮੋਹਨ ਸਿੰਘ ਔਲਖ ਨੇ ਅੱਜ ਮੀਡੀਆ ਨੂੰ ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਦਾਅਵਾ ਕੀਤਾ ਕਿ ਪਿੰਡ ਫੁੱਲੂਵਾਲਾ ਡੋਗਰਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ ਹਥਿਆਰਾਂ ਨਾਲ ਕੀਤੇ ਲਾਭ ਸਿੰਘ ਦੇ ਕਤਲ ਦੀ ਗੁੱਥੀ ਨੂੰ ਕੁੱਝ ਹੀ ਘੰਟਿਆਂ ਵਿੱਚ ਸੁਲਝਾਉਣ ਉਪਰੰਤ ਦੋਵਾਂ ਨਾਮਜਦ ਦੋਸ਼ੀਆਂ ਨੂੰ ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ । ਉਨ੍ਹਾਂ ਦੱਸਿਆ ਕਿ ਵਾਰਦਾਤ ਲਈ ਵਰਤੀ ਲੱਕੜੀ ਦੀ ਬਾਲੀ (ਕੜੀ) ਬਰਾਮਦ ਕਰ ਲਈ ਹੈ।ਉਨ੍ਹਾਂ ਦੱਸਿਆ ਕਿ ਲਖਵੀਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਫੁੱਲੂਵਾਲਾ ਡੋਗਰਾ ਨੇ ਥਾਣਾ ਸਿਟੀ ਬੁਢਲਾਡਾ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ  ਉਸ ਦਾ ਪਿਤਾ ਲਾਭ ਸਿੰਘ 21 ਜੁਲਾਈ ਦੇਰ ਸ਼ਾਮ ਨੂੰ ਘਰ ਦੇ ਬਾਹਰ ਗੇਟ ਸੜਕ ਕੋਲ ਸੁੱਤਾ ਸੀ। ਲਖਵੀਰ ਸਿੰਘ ਨੇ ਇਹ ਵੀ ਦੱਸਿਆ ਸੀ ਕਿ ਜਦੋ ਅਗਲੇ ਦਿਨ 22ਜੁਲਾਈ  ਦੀ ਸਵੇਰ ਨੂੰ ਉਸ ਦੀ ਮਾਤਾ ਸੁਖਪਾਲ ਕੌਰ ਆਪਣੇ ਘਰਵਾਲੇ ਲਾਭ ਸਿੰਘ (57 ਸਾਲ) ਨੂੰ ਉਠਾਉਣ ਗਈ, ਤਾਂ ਉਸ ਨੇ ਦੇਖਿਆ ਕਿ ਉਸ ਦੇ ਪਤੀ ਦਾ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਲਖਵੀਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤਿਆਂ ਖਿਲਾਫ ਮੁਕੱਦਮਾ ਦਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ।

ਪੁਲਿਸ ਵਲੋ ਪ੍ਰੇਮੀ ਜੋੜਾ ਗ੍ਰਿਫਤਾਰ

ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਦੇ ਮੁੱਖ ਥਾਣਾ ਅਫਸਰ ਮੁੱਕਦਮੇ ਦੀ ਜਾਂਚ ਨੂੰ ਵਿਗਿਆਨਿਕ ਅਤੇ ਤਕਨੀਕੀ ਢੰਗਾਂ ਨਾਲ ਅੱਗੇ ਵਧਾਉਦਿਆਂ ਮਨਦੀਪ ਸਿੰਘ ਉਰਫ ਭੂਸ਼ਣ ਵਾਸੀ ਫੁੱਲੂ ਵਾਲਾ ਡੋਗਰਾ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਲਈ ਵਰਤਿਆ ਹਥਿਆਰ ਲੱਕੜ ਦੀ ਬਾਲੀ (ਕੜੀ) ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਲਾਭ ਸਿੰਘ ਦੀ ਨੂੰਹ ਅਮਨਦੀਪ ਕੌਰ ਦੇ ਮਨਦੀਪ ਸਿੰਘ ਪੁੱਤਰ ਰਮੇਸ਼ ਕੁਮਾਰ ਵਾਸੀ ਫੁੱਲੂਵਾਲਾ ਡੋਗਰਾ ਨਾਲ  ਪਿਛਲੇ 3-4 ਸਾਲ ਤੋਂ ਕਥਿਤ ਤੌਰ ਤੇ ਨਜ਼ਾਇਜ ਸਬੰਧ ਚੱਲੇ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਲਾਭ ਸਿੰਘ ਐਲ.ਆਈ.ਸੀ. ਵਿੱਚ ਨੌਕਰੀ ਕਰਦਾ ਸੀ, ਜਿਸ ਨੇ  31 ਜੁਲਾਈ 2024 ਨੂੰ ਸੇਵਾਮੁਕਤ ਹੋਣਾ ਸੀ।ਉਨ੍ਹਾਂ ਦੱਸਿਆ ਕਿ ਅਮਨਦੀਪ ਕੌਰ ਮਹਿਸੂਸ ਕਰਦੀ ਸੀ ਕਿ ਉਸਦਾ ਸਹੁਰਾ ਸੇਵਾਮੁਕਤੀ  ਤੋਂ  ਬਾਅਦ ਉਸਦੇ ਅਤੇ ਮਨਦੀਪ ਸਿੰਘ ਦੇ ਸਬੰਧਾਂ ਵਿਚਕਾਰ ਅੜਿੱਕਾ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਅੜਿੱਕਾ ਦੂਰ ਕਰਨ ਲਈ ਮਿਤੀ 21-22 ਜੁਲਾਈ ਦੀ ਦਰਮਿਆਨੀ ਰਾਤ ਨੂੰ ਅਮਨਦੀਪ ਕੌਰ ਨੇ ਆਪਣੇ ਸਹੁਰੇ ਲਾਭ ਸਿੰਘ ਦੇ ਬਾਹਰ ਸੁੱਤਾ ਹੋਣ ਬਾਰੇ ਮਨਦੀਪ ਸਿੰਘ ਨੂੰ ਦੱਸ ਦਿੱਤਾ। ਉਨ੍ਹਾਂ ਦੱਸਿਆ ਕਿ ਮਨਦੀਪ ਸਿੰਘ ਨੇ ਲੱਕੜ ਦੀ ਬਾਲੀ ਨਾਲ ਲਾਭ ਸਿੰਘ ਨੂੰ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਏਗਾ ਅਤੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਬਠਿੰਡਾ ਤੇ ਮਾਨਸਾ ਜਿਲਿ੍ਹਆਂ ਨਾਲ ਬਣੀ ਬਠਿੰਡਾ ਪੁਲਿਸ ਰੇਂਜ ਵਿੱਚ ਨਜਾਇਜ ਸਬੰਧਾਂ ਕਾਰਨ ਲੰਘੇ ਤਿੰਨ ਦਿਨਾਂ ਦੌਰਾਨ  ਦੋ ਕਤਲ ਹੋਏ ਹਨ।

ਸ਼ਨੀਵਾਰ ਰਾਤ ਨੂੰ ਬਠਿੰਡਾ ਜਿਲ੍ਹੇ ਦੇ ਪਿੰਡ ਲੂਲਬਾਈ ’ਚ ਨੌਜਵਾਨ ਵਿੱਕੀ ਕਮੁਾਰ ਨੂੰ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਆਪਣੇ ਹੀ ਪਿੰਡ ਦੀ ਵਿਆਹੁਤਾ ਮਹਿਲਾ ਨਾਲ ਪ੍ਰੇਮ ਸਬੰਧ ਸਨ। ਕੋਈ ਵੇਲਾ ਸੀ ਜਦੋਂ ਇਸ ਖਿੱਤੇ ’ਚ ਕਤਲਾਂ ਦੀ ਵਜਾਹ ਜਮੀਨ ਹੁੰਦੀ ਸੀ ਪਰ ਹੁਣ ਇਨ੍ਹਾਂ ਦੋ ਕਤਲਾਂ ਕਾਰਨ ਇਹ ਰੁਝਾਨ ਸਾਹਮਣੇ ਆਇਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News