ਅੰਮ੍ਰਿਤਸਰ ਸ਼ਹਿਰੀ ਪੁਲਿਸ ਨੇ 3 ਕਿਲੋਂ 120 ਗ੍ਰਾਮ ਅਫੀਮ ਅਤੇ 21,300/-ਰੁਪਏ ਡਰੱਗ ਮਨੀ ਸਮੇਤ 1 ਨਸ਼ਾ ਤੱਸਕਰ ਕੀਤਾ ਕਾਬੂ

4675601
Total views : 5507381

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਥਾਣਾਂ ਵੇਰਕਾ ਦੀ ਪੁਲਿਸ ਵਲੋ ਇਕ ਨਸ਼ਾ ਤਸਕਰ ਨੂੰ 3 ਕਿਲੋ 120ਗ੍ਰਾਮ ਅਫੀਮ ਅਤੇ 21.300 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਰਣਜੀਤ ਸਿੰਘ ਢਿਲੋ ਨੇ ਦੱਸਿਆ ਕਿ ਇਸ ਸਮੇ ਵੀ ਉਨਾਂ ਨਾਲ ਹਾਜਰ ਸਨ।ਇੰਸਪੈਕਟਰ ਅਮਨਜੋਤ ਕੌਰ, ਮੁੱਖ ਅਫ਼ਸਰ ਥਾਣਾ ਵੇਰਕਾ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ ਤਰਸੇਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਗਸ਼ਤ ਦੌਰਾਨ ਨੰਦਾ ਹਸਪਤਾਲ ਤੋਂ ਵੇਰਕਾ ਬਾਈਪਾਸ ਦੇ ਏਰੀਆਂ ਤੋਂ ਇੱਕ ਵਿਅਕਤੀ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਇਹ ਮੋਢਿਆ ਪਰ ਕਿੱਟ (ਬੈਗ) ਪਾਈ, ਐਕਟਿਵਾ ਨੰਬਰੀ PB-O2-EU-0494 ਰੰਗ ਗਰੇਅ ਪਰ ਸਵਾਰ ਹੋ ਕੇ ਜਾ ਰਿਹਾ ਸੀ।
ਲਾਕਡਾਊਨ ਨੇ ਪਿਉ ਨਾਲ ਭੁਜੀਆ ਵੇਚਣ ਵਾਲਾ ਨੌਜਵਾਨ ਲਾਇਆ ਅਫੀਮ ਵੇਚਣ

ਫੜੇ ਗਏ ਮੁਲਜ਼ਮ ਦੀ ਪਹਿਚਾਣ ਹਿਤੇਸ਼ ਮਹਿਰਾ ਉਰਫ ਇਸ਼ੂ (ਉਮਰ 32 ਸਾਲ) ਪੁੱਤਰ ਲੇਟ ਭਜਨ ਲਾਲ ਵਾਸੀ ਕੁੱਚਾ ਆਵਾ, ਗੇਟ ਭਗਤਾਵਾਲਾ, ਅੰਮ੍ਰਿਤਸਰ ਵਜ਼ੋ ਹੋਈ ਅਤੇ ਇਸ ਪਾਸੋਂ 3 ਕਿਲੋ 120 ਗ੍ਰਾਮ ਅਫੀਮ ਅਤੇ 21,300/-ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ।ਸੁਰੂਆਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਅਫੀਮ ਦੀ ਖੇਪ ਜਿਲ੍ਹਾ ਬਰੇਲੀ (ਯੂ.ਪੀ) ਤੋਂ ਲਿਆ ਕੇ ਅੰਮ੍ਰਿਤਸਰ ਤੇ ਇਸਦੇ ਆਸ-ਪਾਸ ਦੇ ਏਰੀਆਂ ਵਿੱਚ ਵੇਚਦਾ ਹੈ। ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਅੱਗੇ ਬੋਲਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਨੌਜਵਾਨ ਦੀ ਪਛਾਣ ਹਤੇਸ਼ ਮਹਿਰਾ ਉਰਫ ਇਸ਼ੂ ਦੇ ਰੂਪ ਵਿੱਚ ਹੋਈ ਹੈ ਅਤੇ ਇਹ ਆਪਣੇ ਪਿਤਾ ਦੇ ਨਾਲ ਭੁਜੀਆਂ ਵੇਚਣ ਕੰਮ ਕਰਦਾ ਸੀ ਅਤੇ ਲਾਕਡਾਊਨ ‘ਚ ਕੰਮਕਾਰ ਬੰਦ ਹੋਣ ਤੋਂ ਬਾਅਦ ਇਸ ਨੌਜਵਾਨ ਨੇ ਜਲਦੀ ਪੈਸਾ ਕਮਾਉਣ ਦਾ ਇਹ ਤਰੀਕਾ ਅਪਣਾਇਆ। 

ਲੋਕਡਾਊਨ ਤੋਂ ਬਾਅਦ ਅਫੀਮ ਵੇਚਣੀ ਸ਼ੁਰੂ ਕੀਤੀ ਅਤੇ ਹੁਣ ਪੁਲਿਸ ਨੇ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ। ਫਿਲਹਾਲ ਪੁਲਿਸ ਨੇ ਕਿਹਾ ਕਿ ਇਸ ਨੌਜਵਾਨ ਦੇ ਉੱਪਰ ਪਹਿਲਾਂ ਕੋਈ ਅਪਰਾਧੀਕ ਮਾਮਲਾ ਦਰਜ ਨਹੀਂ ਹੈ। ਅਤੇ ਹੁਣ ਇਸ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਇਸ ਤੋਂ ਪੁੱਛਗਿੱਛ ਕਰ ਰਹੀ ਹੈ। 

ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਸਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ।ਇਸ ਸਮੇ  ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇੰਨਵੈਸਟੀਗੇਸ਼ਨ ਤੇ ਸ੍ਰੀ ਸਤਵੀਰ ਸਿੰਘ ਅਟਵਾਲ,ਡੀ.ਸੀ.ਪੀ ਸਥਾਨਿਕ,ਅੰਮ੍ਰਿਤਸਰ ਅਤੇ ਸ੍ਰੀ  ਨਵਜੋਤ ਸਿੰਘ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਪਰ ਸ੍ਰੀ ਕਮਲਜੀਤ ਸਿੰਘ, ਏ.ਸੀ.ਪੀ ਸਥਾਨਿਕ  ਵੀ ਉਨਾਂ ਨਾਲ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News