Total views : 5509358
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਫਿਰੋਜ਼ਪੁਰ/ਬਾਰਡਰ ਨਿਊਜ ਸਰਵਿਸ
ਫਿਰੋਜ਼ਪੁਰ ਦੇ ਸਕੂਲ ਮੁਖੀਆਂ ’ਤੇ ਪ੍ਰਿੰਸੀਪਲਾਂ ਨੂੰ ਵਿਦਿਆਰਥੀਆਂ ਦਾ ਸਕੂਲਾਂ ਵਿਚੋਂ ਨਾਂ ਕੱਟਣਾ ਮਹਿੰਗਾ ਪੈ ਗਿਆ, ਮਾਮਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਵਿਭਾਗ ਨੇ 37 ਅਧਿਕਾਰੀਆਂ ਨੂੰ ਚਾਰਜ਼ਸੀਟ ਕਰਕੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ ਨੇ ਆਪਣੇ ਹੁਕਮਾਂ ਵਿਚ ਪੰਜਾਬ ਸਿਵਲ ਸੇਵਾਵਾਂ ਸਜਾ ਤੇ ਅਪੀਲ 1970 ਦੀ ਨਿਯਮ 5 ਦਾ ਹਵਾਲਾ ਦਿੱਤਾ ਹੈ। ਇਸ ਸਬੰਧੀ ਡੀਈਓ ਨੇ ਕਿਹਾ ਹੈ ਕਿ ਇਹ ਗ਼ੈਰ ਜ਼ਿੰਮੇਵਾਰਾਨਾ ਕੰਮ ਹੈ ਜਿਸ ਕਰਕੇ ਇਨ੍ਹਾਂ ਅਧਿਕਾਰੀਆਂ ਨੇ ਆਪਣੇ ਆਪ ਨੂੰ ਸਜ਼ਾ ਦਾ ਭਾਗੀਦਾਰ ਬਣਾਇਆ ਹੈ। ਇਨ੍ਹਾਂ ਅਧਿਕਾਰੀਆਂ ਨੂੰ ਅੱਜ 19 ਜੁਲਾਈ ਨਿੱਜੀ ਤੌਰ ’ਤੇ ਪੇਸ਼ ਹੋਕੇ ਆਪਣਾ ਜਵਾਬ ਦੇਣਾ ਹੋਵੇਗਾ।
ਜਾਣੋ ਕਿਹੜੇ-ਕਿਹੜੇ ਸਕੂਲ ਮੁੱਖੀ ਤੇ ਪ੍ਰਿੰਸੀਪਲ ਨੂੰ ਜਾਰੀ ਹੋਏ ਨੋਟਿਸ
ਨੀਲਮ ਧਵਨ ਪ੍ਰਿੰਸੀਪਲ ਲੂੰਬੜੀ ਵਾਲਾ, ਹਰਜਿੰਦਰ ਸਿੰਘ ਇੰਚਾਰਜ ਸਸਸ ਸਕੂਲ ਸ਼ਕੂਰ, ਰਮਾ ਪ੍ਰਿੰਸੀਪਲ ਸੁਰ ਸਿੰਘ ਵਾਲਾ, ਸੁਖਮਿੰਦਰ ਸਿੰਘ ਪ੍ਰਿੰਸੀਪਲ ਕੋਹਰ ਸਿੰਘ ਵਾਲਾ, ਰਜਨੀ ਬਾਲਾ ਮੁੱਖ ਅਧਿਆਪਕਾ ਗੁੱਦੜ ਪੰਜ ਗਰਾਈ, ਜਗਦੀਸ਼ ਸਿੰਘ ਮੁੱਖ ਅਧਿਆਪਕ ਅਹਿਮਦ ਢੰਡੀ, ਜਸਵੀਰ ਕੌਰ ਪ੍ਰਿੰਸੀਪਲ ਖੁਸ਼ਹਾਲ ਸਿੰਘ ਵਾਲਾ, ਗੁਰਮੀਤ ਸਿੰਘ ਮੁੱਖ ਅਧਿਆਪਕ ਚੱਕ ਹਰਾਜ , ਇੰਦਰਜੀਤ ਕੌਰ ਇੰਚਾਰਜ ਰਟੋਲੀ ਰੋਹੀ, ਕਪਿਲ ਸਾਨਨ ਮੁੱਖ ਅਧਿਆਪਕ ਰੁਹੇਲਾ ਹਾਜੀ, ਰਜਿੰਦਰ ਸਿੰਘ ਪ੍ਰਿੰਸੀਪਲ ਮੁਦਕੀ, ਗੁਰਮੇਜ ਸਿੰਘ ਇੰਚਾਰਜ ਤੂੰਬੜ ਭੰਨ, ਜਨਕ ਰਾਜ ਇੰਚਾਰਜ ਸੋਹਣਗੜ੍ਹ, ਰਜਿੰਦਰ ਕੌਰ ਇੰਚਾਰਜ ਸਰਹਾਲੀ, ਪੁਰਨਿਮਾ ਇੰਚਾਰਜ ਸਾਈਆਂ ਵਾਲਾ, ਮਨਦੀਪ ਕੌਰ ਮੁੱਖ ਅਧਿਆਪਕਾ ਤੂਤ, ਹਰਫ਼ੂਲ ਸਿੰਘ ਪ੍ਰਿੰਸੀਪਲ ਰੁਕਣਾ ਬੇਗੂ, ਰਾਜਵੀਰ ਕੌਰ ਬੂਹ ਗੁੱਜਰ, ਸ਼ਿਵਾਨ ਮੁੱਖ ਅਧਿਆਪਕਾ ਮਿਡਲ ਸਕੂਲ ਚੱਕ ਘੁਬਾਏ ਉਰਫ਼ ਟਾਂਗਣ, ਹਨੀ ਸਿੰਘ ਮੁੱਖ ਅਧਿਆਪਕ ਖੁਦੜ ਗੱਟੀ, ਕੋਮਲ ਅਰੋੜਾ ਪ੍ਰਿੰਸੀਪਲ ਅਟਾਰੀਵਾਲਾ, ਕਮਲੇਸ਼ ਪ੍ਰਿੰਸੀਪਲ ਬੁੱਕਣ ਖਾਂ ਵਾਲਾ, ਮਨਿੰਦਰ ਕੌਰ ਮੁੱਖ ਅਧਿਆਪਕਾ ਪੱਲਾਮੇਘਾ, ਜਗਿੰਦਰ ਸਿੰਘ ਮੁੱਖ ਅਧਿਆਪਕ ਰਹੀਮੇ ਕੇ ਉਤਾੜ, ਰਕੇਸ਼ ਸ਼ਰਮਾ ਪ੍ਰਿੰਸੀਪਲ ਜੀਰਾ, ਸੋਨਮ ਇੰਚਾਰਜ ਲੱਖੋਂ ਕੇ ਬਹਿਰਾਮ, ਸੰਜੀਵ ਕੁਮਾਰ ਟੰਡਨ ਮੱਲ੍ਹਾਵਾਲਾ ਖ਼ਾਸ, ਅਨੁਕੂਲ ਪੰਛੀ ਪ੍ਰਿੰਸੀਪਲ ਅਰਿਫ਼ ਕੇ, ਲਖਬੀਰ ਸਿੰਘ ਇੰਚਾਰਜ ਲੱਖਾ ਹਾਜ਼ੀ, ਸੁਰੇਸ਼ ਕੁਮਾਰ ਪ੍ਰਿੰਸੀਪਲ ਗੁਰੂ ਹਰ ਸਹਾਇ, ਗੁਰਮੇਲ ਸਿੰਘ ਪ੍ਰਿੰਸੀਪਲ ਤਲਵੰਡੀ ਜਲ੍ਹੇ ਖਾਂ, ਗੁਰਪ੍ਰੀਤ ਸਿੰਘ ਮੁੱਖ ਅਧਿਆਪਕ ਸੋਢੀ ਨਗਰ, ਜਗਦੀਪ ਪਾਲ ਸਿੰਘ ਪ੍ਰਿੰਸੀਪਲ ਫ਼ਿਰੋਜ਼ਪੁਰ, ਮੁਖਤਿਆਰ ਸਿੰਘ ਇੰਚਾਰਜ ਦੋਨਾ ਮੱਤੜ, ਗੁਰਵਿੰਦਰ ਕੌਰ ਇੰਚਾਰਜ ਮਮਦੋਟ, ਨਿਰਮਲਾ ਰਾਣੀ ਤਲਵੰਡੀ ਭਾਈ, ਜਬਵੀਰ ਸਿੰਘ ਇੰਚਾਰਜ ਪੀਰਮੁਹੰਮਦ ਦਾ ਨਾਂ ਸ਼ਾਮਲ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-