ਨੋਜਵਾਨ ਭਲਾਈ ਸਭਾ ਸ਼ੇਖੂਪੁਰ ਕਲਾਂ ਅਤੇ ਸ਼ੇਖੂਪੁਰ ਖੁਰਦ ਵੱਲੋਂ ਸ਼ੇਖੂਪੁਰ ਵਿਖੇ ਕਰਵਾਇਆ ਪਹਿਲਾ ਕਬੱਡੀ ਕੱਪ

4678115
Total views : 5511731

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਪਹਿਲਾ ਕਬੱਡੀ ਕੱਪ ਪਿੰਡ ਸ਼ੇਖੂਪੁਰ ਵਿਖੇ ਨੋਜਵਾਨ ਭਲਾਈ ਸਭਾ ਸ਼ੇਖੂਪੁਰ ਕਲਾਂ ਅਤੇ ਸ਼ੇਖੂਪੁਰ ਖੁਰਦ ਵੱਲੋਂ ਸਾਂਝੇ ਤੌਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਸਾ਼ਬਕ ਸ਼ਾਹ ਜੀ ਦੇ ਸਲਾਨਾਂ ਜੌੜ ਮੇਲੇ ਤੇ ਕਰਵਾਇਆ ਗਿਆ। ਇਸ ਦੋਰਾਨ ਬਾਬਾ ਸ੍ਰੀਚੰਦ ਕਬੱਡੀ ਕਲੱਬ ਢਡਿਆਲਾ ਨੱਤ ਅਤੇ ਕੋਟ ਹਮਜ਼ਾ ਦੀਆਂ ਛੋਟੇ ਬੱਚਿਆਂ ਦੀਆਂ ਕਬੱਡੀ ਟੀਮਾਂ ਅਤੇ ਬਾਬਾ ਸ੍ਰੀ ਚੰਦ ਕਬੱਡੀ ਕਲੱਬ ਢਡਿਆਲਾ ਨੱਤ ਅਤੇ ਗੁਰੂ ਅੰਗਦ ਦੇਵ ਕਬੱਡੀ ਕਲੱਬ ਖਡੂਰ ਸਾਹਿਬ ਦੀਆਂ ਟੀਮਾਂ ਵਿਚਕਾਰ ਪ੍ਰਦਰਸ਼ਨੀ ਕਬੱਡੀ ਮੈਚ ਕਰਵਾਏ ਗਏ। ਦੋਵੇਂ ਮੈਚ ਚ ਬਾਬਾ ਸ੍ਰੀ ਚੰਦ ਕਬੱਡੀ ਕਲੱਬ ਦੇ ਖਿਡਾਰੀਆਂ ਵੱਲੋਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ ਗਈ।

ਜੇਤੂ ਟੀਮ ਦੇ ਖਿਡਾਰੀਆਂ ਨੂੰ ਇਨਾਮ ਦੇ ਕੇ ਕੀਤਾ ਗਿਆ ਸਨਮਾਨਿਤ

ਇਸ ਮੌਕੇ ਤੇ ਇਨਾਮ ਵੰਡ ਸਮਾਗਮ ਵੀ ਕਰਵਾਇਆ ਗਿਆ ਜਿਸ ਵਿੱਚ ਜੇਤੂ ਟੀਮ ਦੇ ਖਿਡਾਰੀਆਂ ਨੂੰ ਇਨਾਮ ਦਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਡਾਕਟਰ ਰਜੇਸ਼ਵਰ ਸਿੰਘ ਨੇ ਪ੍ਰਬੰਧਕ ਕਮੇਟੀ ਵੱਲੋਂ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਅਤੇ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਦਾ ਇਸ ਕਬੱਡੀ ਕੱਪ ਨੂੰ ਕਾਮਯਾਬ ਬਣਾਉਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਨੋਜਵਾਨ ਭਲਾਈ ਸਭਾ ਸ਼ੇਖੂਪੁਰ ਕਲਾਂ ਅਤੇ ਖੁਰਦ ਦੀ ਪ੍ਰਬੰਧਕੀ ਕਮੇਟੀ ਦੇ ਮੈਬਰ ਲਵਪ੍ਰੀਤ ਸਿੰਘ ਠੇਕੇਦਾਰ, ਪਲਵਿੰਦਰ ਸਿੰਘ, ਹਰਕੀਰਤ ਸਿੰਘ, ਹਰਵਿੰਦਰ ਸਿੰਘ ਮਾਨ ਫੌਜੀ, ਸਿਵਚਰਨ ਸਿੰਘ ਬੱਲ (ਸਰਪੰਚ) ਸ਼ੇਖੂਪਰ ਖੁਰਦ, ਮਾਸਟਰ ਨਿਰਮਲ ਸਿੰਘ, ਬਲਵਿੰਦਰ ਸਿੰਘ ਬੱਲ (ਸਾਬਕਾ ਸਰਪੰਚ), ਨਿਸ਼ਾਨ ਸਿੰਘ ਫੌਜੀ, ਰੋਹਿਤ ਸਿੰਘ ਫੌਜੀ, ਰੋਜ਼ੀ ਬੱਲਪੁਰੀਆਂ (ਸਾਬਕਾ ਚੇਅਰਮੈਨ ) , ਪ੍ਰਭ ਸਰਪੰਚ ਘਸੀਟਪੁਰ ਅਤੇ ਲੱਖਣ ਪਹਿਲਵਾਨ ਢਡਿਆਲਾ ਨੱਤ ਹੁਰਾਂਦਾ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News