Total views : 5511664
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ ਵਿੱਕੀ ਭੰਡਾਰੀ
-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮੱਜਵਿੰਡ ( ਗੋਪਾਲਪੁਰ ) ਵਿੱਚ ਸੋਲਰ ਸਿਸਟਿਮ ਦਾ ਉਦਘਾਟਨ ਸਕੂਲ ਦੇ ਮੈਂਬਰ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਨੇ ਕੀਤਾ। ਉਹਨਾਂ ਦੇ ਨਾਲ ਮੈਂਬਰ ਇੰਚਾਰਜ ਅਜੀਤ ਸਿੰਘ ਤੁਲੀ ਤੇ ਜਗੀਰ ਸਿੰਘ ਵੀ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਦੇ ਆਦੇਸ਼ਾ ਅਨੁਸਾਰ ਤਕਰੀਬਨ ਬਹੁਤ ਸਾਰੇ ਸਕੂਲਾਂ ਵਿੱਚ ਸੋਲਰ ਸਿਸਟਿਮ ਲਗਾਏ ਜਾ ਰਹੇ ਹਨ ਤਾਂ ਜੋ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਕੁਦਰਤੀ ਊਰਜਾ ਨਾਲ ਵੀ ਬਿਜਲੀ ਤਿਆਰ ਕੀਤੀ ਜਾ ਸਕਦੀ ਹੈ।
ਜਿਸ ਨਾਲ ਵਾਧੂ ਤਿਆਰ ਕੀਤੀ ਬਿਜਲੀ ਸਰਕਾਰੀ ਅਧਾਰੇ ਭਾਵ ਬਿਜਲੀ ਮਹਿਕਮੇ ਨੂੰ ਵੀ ਦਿੱਤੀ ਜਾ ਸਕਦੀ ਹੈ ਜਿਸ ਨਾਲ ਜਿੱਥੇ ਸਕੂਲ ਤੇ ਚੀਫ ਖਾਲਸਾ ਦੀਵਾਨ ਦੇ ਪੈਸੇ ਬਚਣਗੇ ਉਸਦੇ ਨਾਲ ਹੀ ਪੰਜਾਬ ਵਿੱਚ ਬਿਜਲੀ ਦੀ ਸਰਕਾਰੀ ਖਪਤ ਵੀ ਘਟੇਗੀ , ਸੱਚਰ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਦੀਵਾਨ ਦਾ ਇਹ ਪਹਿਲਾ ਸਕੂਲ ਹੈ ਜਿਸ ਵਿੱਚ ਸੋਲਰ ਸਿਸਟਿਮ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਸਾਡੀ ਹਮੇਸ਼ਾ ਕੋ਼ਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਰੀਆਂ ਸਹੂਲਤਾਂ ਸਕੂਲ ਨੂੰ ਮੁਹੱਈਆ ਕਰਵਾਈਏ ਤਾਂ ਜੋ ਸਾਡੇ ਬੱਚੇ ਹੋਰ ਵੀ ਮਿਹਨਤ ਕਰਕੇ ਮੈਰਿਟ ਵਿੱਚ ਆਉਣ ਤੇ ਆਪਣੇ ਸਕੂਲ ਦਾ ਵੀ ਨਾਮ ਰੋਸ਼ਨ ਕਰਨ, ਸਕੂਲ ਦੇ ਮਿਹਨਤੀ ਸਟਾਫ ਤੇ ਤਸੱਲੀ ਪ੍ਰਗਟ ਕਰਦਿਆਂ ਅਜੀਤ ਸਿੰਘ ਤੁਲੀ ਨੇ ਕਿਹਾ ਕਿ ਚੰਗੇ ਅਧਿਆਪਕ ਹੀ ਦੇਸ਼ ਦੇ ਨਿਰਮਾਤਾ ਹੁੰਦੇ ਹਨ ਸੋ ਇਹਨਾ ਦੀ ਮਿਹਨਤ ਤੇ ਲਗਨ ਕਾਰਣ ਹੀ ਸਾਡੇ ਇਸ ਸਕੂਲ ਦੇ ਨਤੀਂਜੇ ਬਹੁਤ ਹੀ ਵਧੀਆ ਆ ਰਹੇ ਹਨ , ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਵੱਲੋਂ ਕੁਝ ਹੋਰ ਵੀ ਮੰਗਾਂ ਤੋ ਮੈਨੇਜਮੈਟ ਨੂੰ ਜਾਣੂ ਕਰਵਾਇਆ ਜਿਸ ਬਾਰੇ ਭਗਵੰਤਪਾਲ ਸੱਚਰ ਨੇ ਕਿਹਾ ਕਿ ਜਲਦੀ ਹੀ ਦੀਵਾਨ ਦੇ ਪ੍ਰਧਾਨ ਡਾ ਇੰਦਰਬੀਰ ਸਿੰਘ ਨਿੱਜਰ ਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਦੇ ਧਿਆਨ ਵਿੱਚ ਲਿਆਕੇ ਰਹਿੰਦੇ ਕੰਮ ਵੀ ਪੂਰੇ ਕਰਵਾ ਦਿੱਤੇ ਜਾਣਗੇ ।ਖਬਰ ਨੂੰ ਵੱਧ ਤੋ ਵੱਥ ਅੱਗੇ ਸ਼ੇਅਰ ਕਰੋ-