ਪੰਜਾਬੀ ਮਾਂ ਬੋਲੀ ਦੇ ਮਹਾਨ ਲੇਖਕ ਸਵ: ਮਨਮੋਹਨ ਸਿੰਘ ਬਾਸਰਕੇ ਨੂੰ ਸਮਰਪਿਤ ਕਰਵਾਇਆ ਗਿਆ ਕਵੀ ਦਰਬਾਰ

4678009
Total views : 5511533

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੱਬੂ ਬੰਡਾਲਾ

ਪੰਜਾਬੀ ਸਾਹਿਤ ਸਭਾ ਤੇ ਸਭਿਆਚਾਰਕ ਕੇਂਦਰ ਤਰਨ ਤਾਰਨ ਵੱਲੋਂ ਭਾਈ ਮੋਹਣ ਸਿੰਘ ਵੈਦ ਯਾਦਗਾਰੀ ਲਾਇਬਰੇਰੀ ਤਰਨਤਾਨ ਵਿਖੇ ਸਰਦਾਰ ਬਲਬੀਰ ਸਿੰਘ ‘ਭੈਲ’ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਸਮਾਲ ਇੰਡਸਟਰੀ ਭਾਰਤ ਸਰਕਾਰ, ਜਸਵਿੰਦਰ ਸਿੰਘ ਚਾਹਲ, ਗੁਲਜਾਰ ਸਿੰਘ ‘ਖੇੜਾ’ ਗਗਨਦੀਪ ਸਿੰਘ ਮਝੈਲਾਂ ਦੀ ਸੱਥ,ਸਲਿੰਦਰਜੀਤ ਸਿੰਘ ਰਾਜਨ ਪ੍ਰਧਾਨ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ, ਰਣਜੀਤ ਸਿੰਘ ਗੰਢਵਾਂ,ਦੀ ਪ੍ਰਧਾਨਗੀ ਹੇਠ ਪੰਜਾਬੀ ਮਾਂ ਬੋਲੀ ਦੇ ਮਹਾਨ ਲੇਖਕ ਸ: ਮਨਮੋਹਨ ਸਿੰਘ ਬਾਸਰਕੇ,ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ।

ਇੰਦਰਜੀਤ ਸਿੰਘ ਬਾਸਰਕੇ ਨੇ ਆਪਣੇ ਵੱਡੇ ਭਰਾ  ਮਨਮੋਹਨ ਸਿੰਘ ਬਾਸਰਕੇ ਦੇ ਜੀਵਨ ਬਾਰੇ ਚਾਨਣਾ ਪਾਇਆ

ਸਾਹਿਤਕਾਰਾਂ ਨੇ ਸਰਦਾਰ ਮਨਮੋਹਨ ਸਿੰਘ ਬਾਸਰਕੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੀ ਅਤੇ ਉਸ ਵੱਲੋਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ 15 ਕਿਤਾਬਾਂ ਦੇ ਯੋਗਦਾਨ ਦੀ ਸਹਾਰਨਾ ਕੀਤੀ ਗਈ। ਸਰਦਾਰ ਇੰਦਰਜੀਤ ਸਿੰਘ ਬਾਸਰਕੇ ਨੇ ਆਪਣੇ ਵੱਡੇ ਭਰਾ ਸਰਦਾਰ ਮਨਮੋਹਨ ਸਿੰਘ ਬਾਸਰਕੇ ਦੇ ਜੀਵਨ ਬਾਰੇ ਚਾਨਣਾ ਪਾਇਆ।‌ਇਸ ਉਪਰੰਤ ਕਵੀ ਦਰਬਾਰ ਕਰਵਾਇਆ ਗਿਆ।

ਲਾਲੀ ਕਰਤਾਰਪੁਰੀ  ਨੇ ਵਿਸ਼ੇਸ਼ ਸ਼ਿਰਕਤ ਕੀਤੀ।ਜਸਵਿੰਦਰ ਸਿੰਘ ‘ਢਿੱਲੋਂ’, ਹਰਭਜਨ ਸਿੰਘ ਭਗਰੱਥ ਬਲਬੀਰ ਸਿੰਘ ਬੇਲੀ, ਜਸਵਿੰਦਰ ਸਿੰਘ ਚਾਹਲ, ਕੰਵਲਜੀਤ ਸਿੰਘ ‘ਢਿੱਲੋਂ’ , ਹਰਿ ਕੀਰਤ ਸਿੰਘ , ਦੀਦਾਰ ਸਿੰਘ ਲਾਇਬਰੇਰੀਅਨ, ਕਾਮਰੇਡ ਚਰਨ ਸਿੰਘ,ਅਵਤਾਰ ਸਿੰਘ ਗੋਇੰਦਵਾਲ , ਗੁਰਮੀਤ ਸਿੰਘ ਨੂਰਦੀ। ਮਨਦੀਪ ਸਿੰਘ ਬੋਪਾਰਾਏ, ਕਮਲਜੀਤ ਮੰਡ, ਅਵਤਾਰ ਸਿੰਘ ਪੰਡੋਰੀ, ਪੂਰਨ ਸਿੰਘ ਮੂਸੇ, ਕੰਵਲਜੀਤ ਸਿੰਘ ਢਿੱਲੋਂ ,ਮੱਖਣ ਸਿੰਘ ਭੈਣੀਵਾਲ, ਰਾਜਵਿੰਦਰ ਕੌਰ ਰਾਜ, ਰਾਜਵਿੰਦਰ ਸਿੰਘ ਬਿਆਸ,ਪਰਮਜੀਤ ਕੌਰ ‘ਜੈਸਵਾਲ’,ਹਰਭਜਨ ਸਿੰਘ ਭਗਰੱਥ,ਹਰਦੀਪ ਸਿੰਘ ਕੱਦ ਗਿੱਲ, ਬਰਕਤ ਸਿੰਘ ਵੋਹਰਾ,ਬਲਬੀਰ ਸਿੰਘ ਬੇਲੀ, ਅਜੀਤ ਸਿੰਘ ਨਬੀਪੁਰ, ਹਰਦਰਸ਼ਨ ਸਿੰਘ ਕਮਲ, ਮਨਦੀਪ ਸਿੰਘ ਰਾਜਨ, ਨਿਸ਼ਾਨ ਸਿੰਘ ਅਲਾਦੀਨਪੁਰ,ਕਰਮਜੀਤ ਸਿੰਘ ਬਾਸਰਕੇ, ਹੀਰਾ ਸਿੰਘ ਬਾਸਰਕੇ, ਅਜਮੇਰ ਸਿੰਘ ਬਾਸਰਕੇ, ਸੁਖਵਿੰਦਰ ਸਿੰਘ ਖਾਰਾ, ਕਰਮ ਸਿੰਘ ਮਾਹਲਾ ਨੇ ਕਿੰਗ ਸਾਜ ਨਾਲ ਲੋਕ ਤੱਥ ਪੇਸ਼ ਕੀਤੇ,ਕਾਮਰੇਡ ਚਰਨ ਸਿੰਘ, ਸਰਦਾਰ ਮਲਕੀਤ ਸਿੰਘ ਫ਼ੌਜੀ ਅਤੇ ਬਾਬਾ ਗੁਰਨਾਮ ਸਿੰਘ ਅਨੰਦ ਨੇ ਕਵੀ ਦਰਬਾਰ ਦਾ ਆਨੰਦ ਮਾਣਿਆ।ਸਟੇਜ ਦੀ ਸੇਵਾ ਹਰਭਜਨ ਸਿੰਘ ‘ਭਗਰੱਥ’ ਜੀ ਨੇ ਨਿਭਾਈ। ਸਰਦਾਰ ਮਨਮੋਹਨ ਸਿੰਘ ਬਾਸਰਕੇ ਦੇ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।ਅਖੀਰ ਵਿੱਚ ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ ‘ਢਿੱਲੋਂ’ ਨੇ ਸਾਰੇ ਆਏ ਸਹਿਤਕਾਰਾਂ ਦਾ ਧੰਨਵਾਦ ਕੀਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News