ਸਵਰਗੀ ਬਲਦੇਵ ਸਿੰਘ ਚਾਹਲ ਨਮਿਤ ਉਨਾਂ ਦੇ ਜੱਦੀ ਪਿੰਡ ਭੈਣੀ ਮੱਟੂਆਂ ਵਿਖੇ ਹੋਇਆ ਸ਼ਰਧਾਂਜਲੀ ਸਮਾਗਮ ਦਾ ਅਯੋਜਿਨ

4677786
Total views : 5511179

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਬੀਤੇ ਦਿਨ ਗੁਰਚਰਨਾਂ ਵਿੱਚ ਜਾ ਬਿਰਾਜੇ ਸ: ਬਲਦੇਵ ਸਿੰਘ ਚਾਹਲ ਜੋ ਭਾਜਪਾ ਆਗੂ ਤੇ ਸਾਬਕਾ ਕੌਸਲਰ ਸੁਖਦੇਵ ਸਿੰਘ ਚਾਹਲ ਅਤੇ ਸਾਬਕਾ ਸਰਪੰਚ ਕੁਲਬੀਰ ਸਿੰਘ ਦੇ ਵੱਡੇ ਭਾਈ ਸਨ, ਨਮਿਤ ਉਨਾਂ ਦੇ ਗ੍ਰਹਿ ਪਿੰਡ ਭੈਣੀ ਮੱਟੂਆਂ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਹਜੂਰੀ ਰਾਗੀ ਜਥੇ ਵਲੋ ਰਸਭਿੰਨੇ ਕੀਰਤਨ ਰਾਹੀ ਉਨਾਂ ਨੂੰ ਸ਼ਰਧਾ ਦੇ ਫੁੱਲ਼ ਭੇਟ ਕੀਤੇ ਗਏ।

ਜਦੋਕਿ ਚਾਹਲ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆ’ ਮੈਬਰ ਪਾਰਲੀਮੈਟ ਅੰਮ੍ਰਿਤਸਰ ਸ: ਗੁਰਜੀਤ ਸਿੰਘ ਔਜਲਾ, ਭਾਜਪਾ ਆਗੂ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਇੰਡਸਟਰੀ ਸੈਲ ਭਾਰਤ ਸਰਕਾਰ, ਭਾਜਪਾ ਦੇ ਜਿਲਾ ਪ੍ਰਧਾਨ ਸ: ਹਰਵਿੰਦਰ ਸਿੰਘ ਸੰਧੂ,ਪ੍ਰੋ: ਗੁਰਵਿੰਦਰ ਸਿੰਘ ਮੰਮਣਕੇ, ਜਰਨੈਲ ਸਿੰਘ ਸਖੀਰਾ, ਕ੍ਰਿਪਾਲ ਸਿੰਘ ਢਿਲ਼ੋ, ਦਲਵਿੰਦਰ ਸਿੰਘ ਸੰਧੂ ਜਿਲਾ ਮੈਨੇਜਰ ਸਹਿਕਾਰੀ ਬੈਕ, ਸ਼੍ਰਮੋਣੀ ਕਮੇਟੀ ਮੈਬਰ ਮਗਵਿੰਦਰ ਸਿੰਘ ਖਾਪੜਖੇੜੀ, ਸੁਰਜੀਤ ਸਿੰਘ ਭਿੱਟਵੱਡ,ਬਾਬਾ ਗੁਰਵਿੰਦਰ ਸਿੰਘ ਵਡਾਲਾ ਆਦਿ ਦੇ ਨਾਮ ਪ੍ਰਮੁੱਖ ਹਨ,ਜਦੋਕਿ ਵੱਡੀ ਗਿਣਤੀ ‘ਚ ਇਲਾਕਾ ਵਾਸੀਆਂ ਤੇ ਅੰਮ੍ਰਿਤਸਰ ਸ਼ਹਿਰ ਦੇ ਪ੍ਰਮੁੱਖ ਸਹਿਰੀਆਂ ਨੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਕਰਤ ਕੀਤੀ। ਅੰਤ ਵਿੱਚ ਸੁਖਦੇਵ ਸਿੰਘ ਚਾਹਲ ਨੇ ਹਾਜਰੀਨ ਦਾ ਪ੍ਰੀਵਾਰ ਵਲੋ ਧੰਨਵਾਦ ਕਰਦਿਆ ਕਿਹਾ ਕਿ ਉਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਲਿਆ ਦੇ ਉਹ ਸਦਾ ਰਿਣੀ ਰਹਿਣਗੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News