Total views : 5511028
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ/ਜਸਬੀਰ ਸਿੰਘ ਲੱਡੂ, ਬੱਬੂ ਬੰਡਾਲਾ
ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਪ੍ਰਮੁੱਖ ਰਾਜਸੀ ਸੰਗਠਨ ਹੈ। ਇਹ ਬੇਹੱਦ ਕੁਰਬਾਨੀਆਂ ਨਾਲ 1920 ਚ ਹੋਂਦ ਵਿੱਚ ਆਇਆ ਜਦ ਫਰੰਗੀਆਂ ਦਾ ਸੂਰਜ ਅਸਤ ਨਹੀਂ ਹੁੰਦਾ ਸੀ। ਸ਼੍ਰੋਮਣੀ ਅਕਾਲੀ ਦਲ ਦਾ ਬੇਹੱਦ ਕੁਰਬਾਨੀਆਂ ਭਰਿਆ ਇਤਿਹਾਸ ਹੈ ਤੇ ਕਾਂਗਰਸ ਬਾਅਦ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ। ਇਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਚੋਹਲਾ ਸਾਹਿਬ ਨੇ ਕੀਤਾ।
ਹਲਕਾ ਖਡੂਰ ਸਾਹਿਬ ਚ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ: ਸਤਨਾਮ ਸਿੰਘ ਚੋਹਲਾ
ਇਨਾਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਚ ਮੌਜੂਦਾ ਸਮੇਂ ਚ ਜੋ ਸੰਕਟ ਆਇਆ ਹੈ, ਉਸ ਦਾ ਹੱਲ ਕੇਵਲ ਸ੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ, ਉਹ ਵੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ। ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬੇਰੁਜਗਾਰੀ ਦਾ ਸਭ ਤੋਂ ਵੱਡਾ ਮੱਸਲਾ ਪਹਿਲਾਂ ਵਾਂਗ ਹੀ ਬਰਕਰਾਰ ਹੈ। ਨੌਜੁਆਨ ਤੇ ਵਿਦਿਆਰਥੀ ਵਿਦੇਸ਼ ਜਾ ਰਹੇ ਹਨ । ਉਨ੍ਹਾ ਦੇ ਮਾਪੇ ਖਫਾ ਹਨ ਤੇ ਜਾਇਦਾਦਾਂ -ਜ਼ਮੀਨਾਂ ਵੇਚ ਕੇ ਆਪਣਾ ਭਵਿੱਖ ਬਚਾਅ ਰਹੇ ਹਨ ।
ਪੰਜਾਬੀ ਸੂਬਾ ਲੰਗੜਾ ਬਣਾਇਆ ਗਿਆ ਅਤੇ ਪੰਜਾਬ ਨੂੰ ਆਰਥਿਕ ,ਸਮਾਜਿਕ, ਰਾਜਨੀਤਕ ,ਧਾਰਮਿਕ ਤੌਰ ਤੇ ਅਸਥਿਰ ਕੀਤਾ ਗਿਆ। ਕਾਂਗਰਸ ਨੇ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੇ ਫੌਜੀ ਹਮਲਾ ਕਰਕੇ ਅਕਾਲ ਤਖਤ ਸਾਹਿਬ ਤੋਪਾਂ ਨਾਲ ਉਡਾਇਆ । ਦਿੱਲੀ ਚ ਸਿੱਖ ਨਸਲਕੁਸ਼ੀ ਦਾ ਨਿਆਂ ਨਹੀ ਮਿਲਿਆ । ਅਜਿਹੇ ਹਲਾਤਾਂ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮੁੜ ਪੰਜਾਬ ਨੂੰ ਲੀਹ ਤੇ ਲਿਆ ਸਕਦੀ ਹੈ। ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸਤਨਾਮ ਸਿੰਘ ਚੋਹਲਾ ਦੇ ਨਾਲ ਗੁਰਦੇਵ ਸਿੰਘ ਸ਼ਬਦੀ ਅਤੇ ਦਿਲਬਰ ਸਿੰਘ ਚੋਹਲਾ ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-