Total views : 5507567
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਦੇਸ਼ ਦੀਆਂ ਵੱਖ ਵੱਖ ਰਾਜਸੀ ਪਾਰਟੀਆਂ ਤੇ ਨਾ ਅਹਿਲ ਸਿਆਸਤਦਾਨਾਂ ਦੇ ਨਿੱਜੀ ਮੁਫਾਦਾਂ ਤੇ ਲਾਪਰਵਾਹੀ ਦੀ ਭੇਂਟ ਚੜ ਦੇਸ਼ ਕਾਨੂੰਨ ਦੀ ਪਾਲਣਾ ਤੋਂ ਪਰੇ ਜਾ ਕੇ ਅਨਾਰਕੀ ਦੇ ਰਾਹ ਤੁਰ ਰਿਹਾ, ਜਿਸ ਕਾਰਨ ਨਸ਼ੇ, ਹੈਂਕੜ, ਹਾਊਮੈ, ਅਨਪੜ੍ਹਤਾ ਅਤੇ ਮਨਮਾਨੀਆਂ ਦਾ ਗੁੱਸੇ ਭਰਿਆ ਘਿਨਾਉਣਾ ਰੂਪ ਉੱਘੜ ਕੇ ਸਾਡੇ ਸਾਹਮਣੇ ਆ ਰਿਹਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਤੇ ਪੰਜਾਬੀ ਲੇਖਕ ਭੂਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਦੇ ਰਾਜਸੀ ਢਾਂਚੇ ਨੇ ਲੋਕਾਂ ਨੂੰ ਵੰਡ ਵੰਡ ਕੇ ਚੋਣਾਂ ਜਿੱਤਣ , ਰਾਜ ਕਰਨ ਦੀ ਲਾਲਸਾ ਕਾਰਨ ਜਾਇਜ਼ -ਨਾਜਾਇਜ਼ ਕੰਮਾਂ-ਮੰਗਾ ਦੇ ਲਾਰੇ ਲਾ ਕੇ,ਉਕਸਾ ਕੇ ਅਜਿਹੇ ਅੰਨ੍ਹੇ ਰਾਹਾਂ ਤੇ ਧੱਕ ਦਿੱਤਾ ਹੈ ,ਜਿਥੋਂ ਵਾਪਸੀ ਲਈ ਕਈ ਪੀੜ੍ਹੀਆਂ ਨੂੰ ਯਤਨ ਵੀ ਕਰਨੇ ਪੈਣਗੇ ਤੇ ਇਸ ਸੜਿਆਦ ਭਰੀ ਸਮਾਜਿਕ ਬੀਮਾਰੀ ਦੇ ਗੰਭੀਰ ਸਿੱਟੇ ਵੀ ਭੁਗਤਣੇ ਪੈਣਗੇ।
ਉਨ੍ਹਾਂ ਕਿਹਾ ਕਿ ਹਰ ਵਰਗ ਦੇ ਲੋਕਾਂ ਨਿਰਾਸ਼ਾ ਦੇ ਆਲਮ ਵਿਚ ਹਨ, ਉਨ੍ਹਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਤੇ ਉਨ੍ਹਾਂ ਦੀਆਂ ਖਾਹਿਸ਼ਾਂ ਰੁਲਣ ਰਸਤੇ ਪੈ ਗਈਆ ਹਨ । ਬਸ ਸਿਰਫ ਲੁਟੇਰਾ ਤੇ ਡੇਰਾ ਵਰਗ ਡੀਂਗਾਂ ਮਾਰ ਰਿਹਾ ਅਤੇ ਅਜਿਹੀਆ ਗਰੀਬ ਮਾਰੂ ਸਥਿਤੀਆਂ ਪ੍ਰਸਥਿਤੀਆਂ ਵਿਚ ਸਿਆਸਤ ਨਕਾਰਾਤਮਕ ਫ਼ਿਰਕੂ ਕੱਟੜਵਾਦ ਵੱਲ ਵਧੀ ਜਾ ਰਹੀ ਹੈ। ਸ ਸੰਧੂ ਨੇ ਕਿਹਾ ਕਿ ਇਹ ਮੈਨੂੰ ਕੀ, ਸਾਨੂੰ ਕੀ ਦਾ ਵੱਧ ਰਿਹਾ ਗ਼ੈਰ ਜਿੰਮੇਵਾਰਨਾ ਵਰਤਾਰਾ ਕਦੇ ਵੀ ਲੋਕਾਂ ਦੇ ਹਿੱਤਾਂ ਵਿੱਚ ਨਹੀਂ ਹੋ ਸਕਦਾ, ਸੱਗੋਂ ਗਲ- ਸੜ ਰਹੇ ਰਾਜਸੀ ਨੂੰ ਹੀ ਵਧੇਰੇ ਫਿੱਟ ਬੈਠਦਾ ਹੈ।ਇਸ ਵਾਸਤੇ ਲੋਕਾਂ ਨੂੰ ਆਪਣੇ ਚੰਗੇ ਭਵਿੱਖ ਲਈ, ਚੰਗੇ ਭਾਈਚਾਰਕ ਸਾਂਝਾਂ ਲਈ,ਚੰਗੇ ਵਿਚਾਰ ਲੈ ਕੇ ਖੁਦ ਹੀ ਅੱਗੇ ਵੱਧਣਾ ਪਵੇਗਾ ਤਾਂ ਕਿ ਇਸ ਅਨਾਰਕੀ ਤੇ ਗੁਸੈਲੇ ਸਮਿਆਂ ਵਿੱਚੋਂ ਨਿਕਲਣ ਲਈ ਸਾਂਝਾ ਇਕਜੁੱਟਤਾ ਵਾਲਾ ਹੱਥ ਵਧਾਇਆ ਜਾ ਸਕੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-