ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵਲੋ 43 ਲੱਖ ਤੋ ਵੱਧ ਦੀ ਰਕਮ ਨਾਲ ਕਰਾਇਆ ਜਾਣਾ ਵਾਲਾ ਕੰਮ ਠੇਕੇਦਾਰ ਨੇ ਦੋ ਲੱਖ ਓਨੀ ਹਜਾਰ ‘ਚ ਕਰਨ ਦਾ ਟੈਡਰ ਦੇਕੇ ਟਰੱਸਟ ਨੂੰ ਵੰਗਾਰਿਆ

4676149
Total views : 5508270

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਹਮੇਸ਼ਾ ਚਰਚਾ ‘ਚ ਰਹਿਣ ਵਾਲਾ ਅੰਮ੍ਰਿਤਸਰ ਦਾ ਨਗਰ ਸੁਧਾਰ ਟਰੱਸਟ ਹਾਲ ਹੀ ਵਿੱਚ ਅਲਾਟ ਕੀਤੇ ਜਾ ਰਹੇ ਕੰਮਾਂ ਲਈ ਟਰਸੱਟ ਦੀ ਟੀਮ ਵਲੋ ਬਣਾਏ ਲੱਖਾਂ ਰੁਪਏ ਦੇ ਕੰਮ ਠੇਕੇਦਾਰਾਂ ਵਲੋ 50 ਫੀਸਦੀ ਘਾਟੇ ਨਾਲ ਕਰਨ ਦੇ ਟੈਡਰ ਅਲਾਟ ਕਰਵਾਏ ਜਾਣ ਦੇ ਮਾਮਲੇ ਨੇ ਕਈ ਤਰਾਂ ਦੇ ਸਵਾਲੀਆ ਚਿੰਨ ਖੜੇ ਕਰ ਦਿੱਤੇ ਹਨ ਕਿ ਉਹ ਸਰਕਾਰ ਜਾਂ ਤਕਨੀਕੀ ਟੀਮ ਦੀਆਂ ਸਪੈਸੀਪੀਕੇਸ਼ਨਾਂ ਮੁਤਾਬਿਕ ਕੰਮ ਕਰ ਸਕਣਗੇ , ਪਰ ਇਸ ਦੌਰਾਨ ਇਕ ਸਿਤਮਯਰੀਫੀ ਵਾਲਾ ਹੋਰ ਕਾਰਨਾਮਾ ਉਸ ਵੇਲੇ ਸਾਹਮਣੇ ਆਇਆ ਕਿ ਨਗਰ ਸੁਧਾਰ ਟਰੱਸਟ ਵਲੋ 43 ਲੱਖ 84 ਹਜਾਰ ‘ਚ ਕੀਤੇ ਵਾਲੇ ਕੰਮ ਨੂੰ ਇਕ ਸ਼ਾਹਪੁਰ ਲੇਬਰ ਕੋਆ; ਸੁਸਾਇਟੀ ਵਲੋ 95 ਫੀਸਦੀ ਘਾਟੇ ਨਾਲ ਦੋ ਲੱਖ 19 ਹਜਾਰ ਕਰਨ ਦਾ ਟੈਡਰ ਪਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਜੇਕਰ ਕੋਈ ਕੰਮ ਦੋ ਲੱਖ ਰੁਪਏ ਵਿੱਚ ਕੀਤਾ ਜਾ ਸਕਦਾ ਹੈ ਤਾਂ ਅਧਿਕਾਰੀ ਜੋ ਖੁਦ ਤਕਨੀਕੀ ਮਾਹਰ ਹੁੰਦੇ ਹਨ ਉਹ ਕਿਵੇ 43 ਲੱਖ ਦੀ ਲਾਗਤ ਆਉਣ ਦਾ ਅਸਟੀਮੇਟ ਤਿਆਰ ਕਰ ਰਹੇ ਹਨ।

ਟੈਡਰ ਪਾਉਣ ਵਾਲਾ ਗਲਤ ਜਾਂ ਫਿਰ ਕਰਾਏ ਜਾਣ ਵਾਲੇ ਕੰਮ ਦਾ ਅਸਟੀਮੇਟ ਤਿਆਰ ਕਰਨ ਵਾਲੀ ਟਰੱਸਟ ਦੀ ਟੀਮ ਗਲਤ!ਲੱਗਾ ਸਵਾਲੀਆ ਚਿੰਨ

ਇਸ ਪਿਛਲੀ ਲੁੱਕੀ ਸਚਿਆਈ ਦੀ  ਡੂੰਘਾਈ ਨਾਲ ਜਾਂ ਚੋਕਸੀ ਵਿਭਾਗ ਤੋ ਜਾਂਚ ਕਰਾਏ ਜਾਣ ਦੀ ਲੋੜ ਹੈ ਕਿ 43 ਲੱਖ ਦੀ ਲਾਗਤ ਵਾਲਾ ਅਸਟੀਮੇਟ ਤਿਆਰ ਕਰਨ ਵਾਲੇ ਅਧਿਕਾਰੀ ਗਲਤ ਹਨ ਜਾਂ ਫਿਰ ਦੋ ਲੱਖ 19 ਹਜਾਰ ‘ਚ ਕੰਮਕਰਨ ਵਾਲਾ ਠੇਕੇਦਾਰ ?

ਕੰਮ ਅਲਾਟ ਅਜੇ ਅਲਾਟ ਨਹੀ ਕੀਤਾ ਗਿਆ-ਐਸ.ਸੀ ਗਰਗ

ਇਸ ਦੌਰਾਨ ਜਦ ਨਗਰ ਸੁਧਾਰ ਟਰੱਸਟ ਦੇ ਨਿਗਰਾਨ ਇੰਨਜੀਅਰ ਸ੍ਰੀ ਰਾਕੇਸ਼ ਗਰਗ ਨਾਲ ਇਸ ਸਬੰਧੀ ਸਪੰਰਕ ਕੀਤਾ ਗਿਆ ਤਾਂ ਉਨਾਂ ਨੇ ਅੱਜ ਇਥੇ ਨਾ ਹੋਣ ਦੀ ਗੱਲ ਕਰਦਿਆ ਕਿ 95 ਫੀਸਦੀ ਘਾਟੇ ਨਾਲ ਖੁਲੇ ਟੈਡਰ ਬਾਰੇ ਉਨਾਂ ਨੂੰ ਵੀ ਜਾਣਕਾਰੀ ਪ੍ਰਾਪਤ ਹੋਈ ਹੈ, ਪਰ ਅਜੇ ਇਹ ਕੰਮ ਅਲਾਟ ਨਹੀ ਕੀਤਾ ਗਿਆ ।ਜਿਸ ਤੋ ਪਹਿਲਾ ਠਕੇਦਾਰ ਤੋ ਇਹ ਪੁਛਿਆ ਜਾਏਗਾ ਕਿ ਉਹ ਉਹ ਏਨੇ ਘਾਟੇ ਵਿੱਚ ਨਿਯਮਾਂ ਮੁਤਾਬਿਕ ਕਿਵੇ ਕੰਮ ਨੇਪਰੇ ਚਾੜੇਗਾ।

56 ਫੀਸਦੀ ਘਾਟੇ ਨਾਲ ਵੀ ਕੰਮ ਕੀਤੇ ਜਾ ਚੁੱਕੇ ਹਨ ਅਲਾਟ-

ਪੁਖਤਾ ਜਾਣਕਾਰੀ ਮੁਤਾਬਿਕ ਇਸ ਤੋ ਦੋ ਦਿਨ ਪਹਿਲਾ 50 ਫੀਸਦੀ ਘਾਟੇ ਨਾਲ ਵੀ ਠਕੇਦਾਰਾ ਨੂੰ ਕੰਮ ਅਲਾਟ ਕਰਕੇ ਫੀਲਡ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਬਦਲਿਆ ਗਿਆ ਹੈ।ਜਿਸ ਤੋ ਸ਼ਪਸਟ ਸੰਕੇਤ ਮਿਲਦੇ ਹਨ ਕਿ ਕੰਮ ਕਰਨ ਦੀ ਥਾਂ ਕੇਵਲ ਬਿੱਲ ਹੀ ਬਣਾਏ ਜਾਣਗੇ ਤੇ ਸਰਕਾਰ ਨੂੰ ਕਰੋੜਾਂ ਦਾ ਲੱਗੇਗਾ ਚੂਨਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News