Total views : 5508270
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
-ਨਹਿਰੀ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਸੰਘਰਸ਼ੀ ਯੋਧੇ ਜਸਕਰਨ ਸਿੰਘ ਗਹਿਰੀ ਬੁੱਟਰ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਤੇ ਵੱਖ ਵੱਖ ਵਿਭਾਗਾ ਤੋਂ ਪਹੁੰਚੇ ਸੈਂਕੜੇ ਮੁਲਾਜ਼ਮ ਅਤੇ ਮੁਲਾਜ਼ਮ ਜਥੇਬੰਦੀਆ ਦੇ ਆਗੂਆ ਵੱਲੋ ਉਨ੍ਹਾ ਦੇ ਸਨਮਾਨ ਵਿੱਚ ਰੱਖੇ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਨ੍ਹਾ ਦਾ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰਪਾਓ ਅਤੇ ਫੁੱਲਾ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ। \ਇਸ ਮੌਕੇ ਉਨ੍ਹਾ ਨੇ ਮੁਲਾਜ਼ਮਾ ਅਤੇ ਪ੍ਰਮੁੱਖ ਜਥੇਬੰਦੀਆ ਦੇ ਆਗੂਆ ਦਾ ਧੰਨਵਾਦ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾ ਕਿਹਾ ਕਿ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋ ਪੰਜਾਬ ਦੇ ਪਾਣੀਆਂ ਨਾਲ ਜੋ ਧੋਖਾ ਕੀਤਾ ਜਾ ਰਿਹਾ ਹੈ ਅਤੇ ਨਹਿਰੀ ਪਟਵਾਰੀਆਂ ਨੂੰ ਖੇਤਾ ‘ਚ ਵੱਧ,ਭਾਵ 100 ਪ੍ਰਤੀਸ਼ਤ ਪਾਣੀ ਲੱਗਣ ਦੇ ਗਲਤ ਅੰਕੜੇ ਤਿਆਰ ਕਰਨ ਦਾ ਜੋ ਦਬਾਅ ਪਾਇਆ ਜਾ ਰਿਹਾ ਸੀ, ਯੂਨੀਅਨ ਆਗੂ ਹੋਣ ਦੇ ਨਾਤੇ ਮੇਰੇ ਵੱਲੋ ਉਸ ਦੀ ਧੱਕੇਸ਼ਾਹੀ ਦਾ ਵਿਰੋਧ ਕੀਤਾ ਗਿਆ।
ਜੋ ਪ੍ਰਮੁੱਖ ਸਕੱਤਰ ਨੂੰ ਬਰਦਾਸ਼ਤ ਨਾ ਹੋਇਆ ਤੇ ਉਨ੍ਹਾਂ ਵੱਲੋ ਤੈਸ਼ ਵਿੱਚ ਆ ਕੇ 200 ਦੇ ਕਰੀਬ ਨਹਿਰੀ ਪਟਵਾਰੀਆਂ ਨੂੰ ਚਾਰਜਸ਼ੀਟ ਅਤੇ ਮੈਨੂੰ ਮੁਅੱਤਲ ਕਰਕੇ ਸਜਾ ਵਜੋ ਬਠਿੰਡੇ ਤੋਂ ਪਠਾਨਕੋਟ ਬਦਲ ਦਿੱਤਾ ਗਿਆ,ਜੋ ਕਿ ਮੇਰੇ ਘਰ ਤੋਂ 250 ਕਿਲੋਮੀਟਰ ਦੂਰ ਹੈ,ਜਦੋਂ ਇਸ ਧੱਕੇਸ਼ਾਹੀ ਦਾ ਪੰਜਾਬ ਦੀਆ ਸਮੂੰਹ ਜਥੇਬੰਦੀਆ ਵੱਲੋ ਵਿਰੋਧ ਕੀਤਾ ਗਿਆ ਤਾਂ ਸਿੱਟਾ ਮੈਨੂੰ ਬਹਾਲ ਕਰਕੇ ਅੰਮ੍ਰਿਤਸਰ ਵਿਖੇ ਲਗਾ ਦਿੱਤਾ ਗਿਆ ਹੈ।
ਜਿੱਥੇ ਵੱਖ ਵੱਖ ਵਿਭਾਗਾ ਦੀਆ ਮੁਲਾਜ਼ਮ ਜਥੇਬੰਦੀਆ ਵੱਲੋ ਵੱਡੇ ਪੱਧਰ ਤੇ ਮੇਰਾ ਸਵਾਗਤ ਕਰਕੇ ਪੰਜਾਬ ਦੇ ਪਾਣੀਆਂ ਅਤੇ ਮੁਲਾਜ਼ਮਾ ਦੇ ਦੁਸ਼ਮਣਾ ਵਿਰੁੱਧ ਲੜਨ ਦਾ ਮੇਰਾ ਹੌਂਸਲਾ ਵਧਾਇਆ ਗਿਆ ਹੈ।
ਨੋ ਵਰਕ ਨੋ ਪੇਅ ਦਾ ਪੱਤਰ ਅਤੇ ਨਹਿਰੀ ਪਟਵਾਰੀਆਂ ਦੀਆਂ ਚਾਰਜਸ਼ੀਟ ਰੱਦ ਕਰਵਾਉਂਣ ਤੱਕ ਸੰਘਰਸ਼ ਜਾਰੀ ਰਹੇਗਾ – ਜਸਕਰਨ ਸਿੰਘ ਬੁੱਟਰ
ਮੈ ਹਮੇਸ਼ਾ ਮੁਲਾਜ਼ਮ ਵਰਗ ਅਤੇ ਭਰਾਤਰੀ ਜਥੇਬੰਦੀਆ ਦਾ ਰਿਣੀ ਰਹਾਂਗਾ ਅਤੇ ਹੱਕ ਸੱਚ ਦੀ ਲੜਾਈ ਨੂੰ ਉਦੋਂ ਤੱਕ ਲੜਦਾ ਰਹਾਂਗਾ ਜਦੋਂ ਤੱਕ ਨੋ ਵਰਕ ਨੋ ਪੇਅ ਦੇ ਪੱਤਰ ਨੂੰ ਜਾਰੀ ਕਰਨ ਵਾਲੇ ਤੇ ਮੁਲਾਜ਼ਮਾ ਦੇ ਸੰਵਿਧਾਨਕ ਹੱਕਾ ਨੂੰ ਖੋਹਣ ਵਾਲੇ ਹੰਕਾਰੀ ਅਧਿਕਾਰੀ ਨੂੰ ਪੰਜਾਬ ਸਰਕਾਰ ਬਦਲ ਨਹੀਂ ਦੇਂਦੀ, ਸਾਥੀਆਂ ਦੇ ਸਹਿਯੋਗ ਨਾਲ ਇਸੇ ਤਰ੍ਹਾ ਮੂਹਰਲੀ ਕਤਾਰ ਵਿੱਚ ਲੜਦਾ ਰਹਾਂਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਨਹਿਰੀ ਪਟਵਾਰ ਯੂਨੀਅਨ ਦੇ ਆਗੂ ਕ੍ਰਿਪਾਲ ਸਿੰਘ ਪਨੂੰ,ਰਾਜਦੀਪ ਸਿੰਘ ਚੰਦੀ,ਪੀ ਐੱਸ ਐਮ ਐਸ ਯੂ ਦੇ ਆਗੂ ਜਗਦੀਸ਼ ਠਾਕੁਰ,ਮਨਦੀਪ ਸਿੰਘ, ਡੀ ਸੀ ਕਰਮਚਾਰੀ ਐਸੋਸੀਏਸ਼ਨ ਅੰਮ੍ਰਿਤਸਰ ਦੇ ਆਗੂ ਅਸਲੀਨ ਕੁਮਾਰ,ਮਲਟੀਪਰਪਜ ਹੈਲਥ ਇੰਪਲਾਇਜ਼ ਯੂਨੀਅਨ ਦੇ ਆਗੂ ਪ੍ਰਭਜੀਤ ਸਿੰਘ ਉੱਪਲ,ਗਗਨਦੀਪ ਸਿੰਘ ਖਾਲਸਾ, ਸੰਦੀਪ ਸਿੰਘ ਰਮਦਾਸ, ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਆਗੂ ਹਰਪਾਲ ਸਿੰਘ ਸਮਰਾ,ਜਲਵਿੰਦਰ ਸਿੰਘ,ਹਰਪ੍ਰੀਤ ਸਿੰਘ, ਸੰਦੀਪ ਸਿੰਘ ਬੋਪਾਰਾਏ, ਕਲੈਰੀਕਲ ਐਸੋਸੀਏਸ਼ਨ ਦੇ ਆਗੂ ਮੁਨੀਸ਼ ਕੁਮਾਰ ਸੂਦ, ਰਾਜਮਹਿੰਦਰ ਸਿੰਘ ਮਜੀਠਾ, ਗੁਰਵੇਲ ਸਿੰਘ,ਨਿਸ਼ਾਨ ਸਿੰਘ ਸੰਧੂ,ਬਲਜਿੰਦਰ ਸਿੰਘ,ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਜਲ ਸਰੋਤ ਵਿਭਾਗ ਦੇ ਚੇਅਰਮੈਨ ਲਖਵਿੰਦਰ ਸਿੰਘ ਕਲੇਰ,ਪੰਜਾਬ ਪੈਨਸ਼ਨਰਜ ਮਹਾਂਸੰਘ ਦੇ ਆਗੂ ਜੋਗਿੰਦਰ ਸਿੰਘ,ਕਲਾਸਫੋਰ ਯੂਨੀਅਨ ਦੇ ਆਗੂ ਵਿਜੈ ਕੁਮਾਰ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਧਾਲੀਵਾਲ,ਹਰਨੇਕ ਸਿੰਘ,ਬਲਦੇਵ ਸਿੰਘ,ਚੇਅਰਮੈਨ ਦਿਲਬਾਗ ਸਿੰਘ,ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਅੰਮ੍ਰਿਤਸਰ ਜੋਨ ਦੇ ਆਗੂ ਵਿਸਾਲ ਮੋਰੀਆ ਆਦਿ ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-