Total views : 5508486
Total views : 5508486
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਨਿਰਜਲਾ ਇਕਾਦਸ਼ੀ ਦਿਹਾੜੇ ਨੂੰ ਸਮਰਪਿਤ ਇਤਿਹਾਸਕ ਮਾਤਾ ਮੰਦਰ ਚਵਿੰਡਾ ਦੇਵੀ ਦੇ ਪ੍ਰਬੰਧਕਾਂ ਦੀ ਦੇਖ ਰੇਖ ਕਰ ਰਹੇ ਰਸੀਵਰ ਕਮ ਤਹਿਸੀਲਦਾਰ ਤਰਲੋਚਨ ਸਿੰਘ ਦੇ ਸਹਿਯੋਗ ਨਾਲ ਮੰਦਰ ਦੇ ਬਾਹਰ ਠੰਡੇ ਮਿੱਠੇ ਜਲ ਦੀਆਂ ਛਬੀਲ ਅਤੇ ਕੜਾਹ ਪ੍ਰਸਾਦ ਤੇ ਭੰਗੂਰ ਦੇ ਲੰਗਰ ਲਾਏ ਗਏ।
ਇਸ ਮੌਕੇ ਤੇ ਸੁਪਰਵਾਈਜ਼ਰ ਲਵਜੀਤ ਸਿੰਘ, ਪੰਡਿਤ ਅਮਿਤ ਵਾਜਪਾਈ ਨੇ ਦੱਸਿਆ ਕਿ ਹਿੰਦੂ ਧਰਮ ਵਿੱਚ ਅਹਿਮ ਮੰਨਿਆ ਜਾਂਦਾ ਤਿਉਹਾਰ ਨਿਰਜਲਾ ਇਕਾਦਸ਼ੀ (ਨਿਮਾਣੀ ਕਾਸਤੀ) ਤੇ ਰਾਮ ਲਕਸ਼ਮਣ ਦਵਾਦਸ਼ੀਸ਼ੈ ਹੈ ਜਿਸ ਕਰਕੇ ਇਸ ਸ਼ੁਭ ਦਿਹਾੜੇ ਤੇ ਆਉਣ ਜਾਣ ਵਾਲੀਆਂ ਸੰਗਤਾਂ ਲਈ ਸਵੇਰ ਤੋਂ ਸਾਮ ਤੱਕ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਜਿਸ ਵਿੱਚ ਵੱਧ ਚੜਕੇ ਸੰਗਤਾਂ ਨੇ ਭਾਗ ਲਿਆ। ਇਸ ਮੋਕੇ ਮੰਦਰ ਦੇ ਸੁਪਰਵਾਈਜ਼ਰ ਲਵਜੀਤ ਸਿੰਘ, ਪੰਡਿਤ ਰਾਜੂ, ਪੰਡਿਤ ਭਰਤ, ਪੰਡਿਤ ਗੋਲੂ, ਪੰਡਿਤ ਸ਼ਾਮ ਆਦਿ ਮਾਤਾ ਦੇ ਭਗਤ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-