Total views : 5509262
Total views : 5509262
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ /ਜਸਬੀਰ ਲੱਡੂ, ਬੱਬੂ ਬੰਡਾਲਾ
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸ. ਜਸਵੰਤ ਸਿੰਘ ਵਲੋਂ ਜ਼ਿਲਾ ਤਰਨਤਾਰਨ ਦਾ ਦੌਰਾ ਕੀਤਾ ਗਿਆ । ਉਹਨਾਂ ਵਲੋਂ ਪਿੰਡ ਰਸੂਲਪੁਰ ਵਿਖੇ ਅਗਾਂਹਵਧੂ ਕਿਸਾਨ ਜੋਬਨਜੀਤ ਸਿੰਘ ਵਲੋਂ ਝੋਨੇ ਦੀ ਸਿੱਧੀ ਬਿਜਾਈ ਦੇ 19 ਏਕੜ ਖੇਤਾਂ ਦਾ ਨਿਰੀਖਣ ਕੀਤਾ। ਉਹਨਾਂ ਵਲੋਂ ਇਸ ਕਿਸਾਨ ਨੂੰ ਪਾਣੀ ਦੀ ਬਚਤ ਨੂੰ ਮੁੱਖ ਰੱਖਦੇ ਹੋਏ ਕੀਤੇ ਗਏ ਇਸ ਉਪਰਾਲੇ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ।
ਪਿੰਡ ਰਸੂਲਪੁਰ ਵਿਖੇ ਕਿਸਾਨ ਜੋਬਨਜੀਤ ਸਿੰਘ ਦੇ ਝੋਨੇ ਦੀ ਸਿੱਧੀ ਬਿਜਾਈ ਦੇ ਖੇਤਾਂ ਦਾ ਕੀਤਾ ਨਿਰੀਖਣ
ਨਿਰੀਖਣ ਉਪਰੰਤ ਡਾਇਰੈਕਟਰ ਖੇਤੀਬਾੜੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਪਾਣੀ,ਲੇਬਰ, ਖਰਚੇ ਅਤੇ ਸਮੇਂ ਦੀ ਬਚਤ ਹੁੰਦੀ ਹੈ ਅਤੇ ਪੰਜਾਬ ਸਰਕਾਰ ਵਲੋਂ ਵੀ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500/- ਰੁਪਏ ਪ੍ਰਤੀ ਏਕੜ ਮਾਣ ਭੱਤਾ ਵਜੋਂ ਦਿੱਤਾ ਜਾਵੇਗਾ। ਇਸ ਲਈ ਕਿਸਾਨ www.agrimachinerypb.com ਦੇ ਡੀ.ਐਸ.ਆਰ ਲਿੰਕ ਤੇ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਇਸ ਉਪਰੰਤ ਉਹਨਾਂ ਵੱਲੋਂ ਸਮੂਹ ਖੇਤੀਬਾੜੀ ਸਟਾਫ ਤਰਨਤਾਰਨ ਨਾਲ ਮੀਟਿੰਗ ਕੀਤੀ ਅਤੇ ਹਦਾਇਤਾਂ ਜਾਰੀ ਕੀਤੀਆਂ ਕਿ ਮਿੱਟੀ, ਖਾਦ, ਦਵਾਈਆਂ ਅਤੇ ਬੀਜ਼ਾਂ ਦੇ ਸੈਂਪਲਾਂ ਦਾ ਟੀਚਾ ਸਮੇਂ ਸਿਰ ਪੂਰਾ ਕਰ ਲਿਆ ਜਾਵੇ । ਜ਼ਿਲ੍ਹੇ Pਵਿੱਚ ਫਸਲੀ ਵਿੰਭਿਨਤਾ ਨੂੰ ਉਤਸ਼ਾਹਿਤ ਕਰਨ ਲਈ ਸਾਉਣੀ ਦੀ ਮੱਕੀ ਹੇਠ ਰਕਬਾ ਵਧਾਇਆ ਜਾਵੇ । ਇਸ ਲਈ ਉਹਨਾਂ ਨੇ ਜ਼ਿਲਾ ਤਰਨਤਾਰਨ ਨੂੰ 300 ਕਲੱਸਟਰ ਮੱਕੀ ਦੇ ਪ੍ਰਦਰਸ਼ਨੀ ਪਲਾਟ ਬਿਜਵਾਉਣ ਦਾ ਟੀਚਾ ਦਿੱਤਾ । ਉਹਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਇਆ ਜਾਵੇ ।
ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਡਾ. ਹਰਪਾਲ ਸਿੰਘ ਪਨੂੰ ਅਤੇ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਤਜਿੰਦਰ ਸਿੰਘ ਨੇ ਡਾਇਰੈਕਰਟਰ ਸਾਹਿਬ ਦੇ ਆਉਣ ਤੇ ਨਿੱਘਾ ਸਵਾਗਤ ਕਰਦਿਆਂ ਧੰਨਵਾਦ ਕੀਤਾ । ਇਸ ਮੌਕੇ ਡਾਇਰੈਕਰਟਰ ਸਾਹਿਬ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-