Total views : 5509251
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਪਾਰਟੀ ਦੇ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਜਿੱਤ ਦੀ ਹੈਟ ਟ੍ਰਿਕ ਨਾਲ ਤੀਜੀ ਵਾਰ ਸੰਸਦ ਦੀਆਂ ਪੋੜੀਆਂ ਚੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਿਸ ਨਾਲ ਗੁਰਜੀਤ ਸਿੰਘ ਔਜਲਾ ਦਾ ਸਿਆਸੀ ਕੱਦ ਹੋਰ ਵੀ ਵਧਿਆ ਹੈ। ਇਹਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਜੀਠਾ ਹਲਕੇ ਦੇ ਕਾਂਗਰਸ ਦੇ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਨੇ ਮਜੀਠਾ ਹਲਕੇ ਦੇ ਕਾਂਗਰਸੀ ਆਗੂਆਂ ਨਾਲ ਗੁਰਜੀਤ ਸਿੰਘ ਔਜਲਾ ਨੂੰ ਬੁੱਕੇ ਭੇਟ ਕਰਨ ਉੁੱਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸੱਚਰ ਨੇ ਕਿਹਾ ਕਿ ਇਹਨਾਂ ਚੋਣਾਂ ਵਿੱਚ ਦੋਵਾਂ ਹੀ ਸੱਤਾਧਾਰੀ ਪਾਰਟੀਆਂ ਕੇਂਦਰ ਵਿਚਲੀ ਭਾਜਪਾ ਦੀ ਮੋਦੀ ਸਰਕਾਰ ਤੇ ਪੰਜਾਬ ਵਿਚਲੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੋਵਾਂ ਨੂੰ ਹੀ ਮੂੰਹ ਦੀ ਖਾਣੀ ਪਈ।
ਅੰਮ੍ਰਿਤਸਰ ਹਲਕੇ ਦੇ ਸਮੂਰ ਵੋਟਰਾਂ ਦਾ ਸਦਾ ਰਿਣੀ ਰਹਾਂਗਾ : ਔਜਲਾ
ਇਹਨਾਂ ਸਰਕਾਰਾਂ ਨੇ ਹਰ ਹੀਲਾ ਵਰਤਿਆ ਕਿ ਕਾਂਗਰਸ ਦੇ ਉਮੀਦਵਾਰ ਨੂੰ ਜਿੱਤਣ ਨਹੀਂ ਦੇਣਾ ਪਰ ਸਦਕੇ ਜਾਈਏ ਸਮੂਹ ਹਲਕੇ ਦੇ ਵੋਟਰਾਂ ਤੇ ਸਪੋਰਟਰਾਂ ਦਾ ਜਿੰਨਾਂ ਨੇ ਦਿਨ ਰਾਤ ਇੱਕ ਕਰਕੇ ਏਨੀ ਵੱਡੀ ਜਿੱਤ ਦਵਾਈ । ਗੁਰਜੀਤ ਸਿੰਘ ਔਜਲਾ ਨੇ ਗੱਲ ਕਰਦਿਆਂ ਕਿਹਾ ਕਿ ਮੈਂ ਆਪਣੇ ਲੋਕ ਸਭਾ ਹਲਕੇ ਦੇ ਸਾਰੇ ਲੋਕਾਂ ਦੀ ਸਦਾ ਰਿਣੀ ਰਹਾਂਗਾ ਜਿੰਨਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਦਿਆਂ ਤੀਜੀ ਵਾਰ ਲਗਾਤਾਰ ਜਿੱਤ ਦਿਵਾਈ।
ਇਸ ਮੋਕੇ ਭਗਵੰਤਪਾਲ ਸਿੰਘ ਸੱਚਰ ਨਾਲ ਬਲਾਕ ਪ੍ਰਧਾਨ ਮਜੀਠਾ ਨਵਤੇਜ ਪਾਲ ਸਿੰਘ, ਬਲਾਕ ਪ੍ਰਧਾਨ ਸ਼ਹਿਰੀ ਮਜੀਠਾ ਨਵਦੀਪ ਸਿੰਘ ਸੋਨਾ, ਬਲਾਕ ਪ੍ਰਧਾਨ ਤਰਸਿੱਕਾ ਸਤਨਾਮ ਸਿੰਘ ਕਾਜੀਕੋਟ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਸੰਮਤੀ ਮੈਂਬਰ ਤੇ ਸਰਪੰਚ ਨਿਸ਼ਾਨ ਸਿੰਘ ਭੰਗਾਲੀ, ਸ਼ਮਸ਼ੇਰ ਸਿੰਘ ਬਾਬੋਵਾਲ, ਦਲਜੀਤ ਸਿੰਘ ਪਾਖਰਪੁਰ, ਹਰਮਨ ਸਿੰਘ ਟਾਹਲੀ ਸਾਹਿਬ, ਸਾਬਕਾ ਕੌਂਸਲਰ ਪੱਪੀ ਭੱਲਾ, ਬਲਵਿੰਦਰ ਸਿੰਘ ਰੋੜੀ, ਸੁੱਖਵਿੰਦਰ ਸਿੰਘ ਮਜੀਠਾ, ਸੁੱਖਵਿੰਦਰ ਸਿੰਘ ਰੰਧਾਵਾ, ਡਾ ਮੋਹਨ ਕੱਥੂਨੰਗਲ, ਸਰਪੰਚ ਵੀਰ ਸਿੰਘ ਚਾਟੀਵਿੰਡ, ਸ਼ਮਸ਼ੇਰ ਸਿੰਘ, ਸੁੱਖ ਭੰਗਾਲੀ, ਛਿੰਦ ਚਾਟੀਵਿੰਡ, ਚੇਤਨ ਪੰਨਵਾਂ, ਰਵੀ ਭੀਲੋਵਾਲ, ਜਰਨੈਲ ਸਿੰਘ ਰਾਮਦਿਵਾਲੀ, ਅਸ਼ੋਕ ਕੁਮਾਰ ਮੱਤੇਵਾਲ, ਪਲਵਿੰਦਰ ਸਿੰਘ ਸੋਖੀ, ਗੁਰਦੇਵ ਸਿੰਘ ਭੰਗਾਲੀ, ਸੁੱਖਵਿੰਦਰ ਸਿੰਘ ਖੈੜੇ ਆਦਿ ਆਗੂ ਹਾਜਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-