ਜਲ ਸਰੋਤ ਵਿਭਾਗ ਦੇ ਨਿਗਰਾਨ ਇੰਜੀਨੀਅਰ ਪਦ ਉੱਨਤ ਹੋਣ ‘ਤੇ ਇੰਜੀ: ਮਹੇਸ਼ ਸਿੰਘ ਸਨਮਾਨਿਤ

4676242
Total views : 5508484

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 

ਅਨੁਸੂਚਿਤ ਜਾਤੀਆਂ ਅਤੇ ਪਿਛੜੀਆਂ ਸ੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਾਕੇਸ਼ ਕੁਮਾਰ ਬਾਬੋਵਾਲ, ਜਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਰੰਧਾਵਾ, ਉਪ ਮੰਡਲ ਅਫਸਰ ਅਭਿਸ਼ੇਕ ਕੁਮਾਰ ਗਿੱਲ ਅਤੇ ਜਲ ਸਰੋਤ ਵਿਭਾਗ ਦਫਤਰ ਅੰਮ੍ਰਿਤਸਰ ਦੇ ਸਮੁੱਚੇ ਸਟਾਫ ਵੱਲੋ ਮਜੀਠਾ ਮੰਡਲ ਦੇ ਕਾਰਜ਼ਕਾਰੀ ਇੰਜ਼ੀਨੀਅਰ ਸ੍ਰੀ ਮਹੇਸ਼ ਸਿੰਘ ਨੂੰ ਨਿਗਰਾਨ ਇੰਜੀਨੀਅਰ ਪਦ ਉੱਨਤ ਹੋਣ ਤੇ ਉਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਸ਼ੇਸ ਤੌਰ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰਪਾਓ ਅਤੇ ਫੁੱਲਾ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਐਸ .ਡੀ. ਸੀ ਨਿਸ਼ਾਨ ਸਿੰਘ ਸੰਧੂ, ਸੁਪਰਡੈਂਟ ਰਾਜੇਸ਼ ਕੁਮਾਰ, ਸੁਪਰਡੈਂਟ ਮਨੂ ਸਰਮਾ,ਰਾਣਾ ਰਣਜੀਤ ਸਿੰਘ, ਕੁਲਭੂਸ਼ਨ ਬੈਂਸ, ਸੁਰਿੰਦਰਪਾਲ ਸਿੰਘ ਜਗਦੇਵ ਕਲਾਂ, ਬਲਜਿੰਦਰ ਸਿੰਘ ਵਿਰਦੀ,ਹਰਪਾਲ ਸਿੰਘ ਖੈਹਿਰਾ,ਦਇਆ ਰਾਮ ਮੁਨਸੀ, ਤੇਜਬੀਰ ਸਿੰਘ, ਰਵਨ ਕੁਮਾਰ, ਦਰਸ਼ਨ ਸਿੰਘ, ਡਾ: ਦੇਸਰਾਜ, ਮੁਕੇਸ਼ ਕੁਮਾਰ ਫੌਜੀ ਆਦਿ ਵੱਲੋ ਵੀ ਇੰਜੀ: ਮਹੇਸ਼ ਸਿੰਘ  ਨੂੰ ਨਿਗਰਾਨ ਇੰਜੀਨੀਅਰ ਪਦ ਉੱਨਤ ਹੋਣ ਤੇ ਮੁਬਾਰਕਬਾਦ ਦਿੱਤੀ ਗਈ।ਇਸ ਮੌਕੇ ਉਨਾਂ ਵੱਲੋ ਸਮੂਹ ਸਟਾਫ ਦਾ ਮੂੰਹ ਮਿੱਠਾ ਕਰਵਾਇਆ ਤੇ ਵਧਾਈਆਂ ਕਬੂਲਦਿਆਂ ਹੋਇਆ ਭਰਪੂਰ ਸਨਮਾਨ ਦੇਣ ਤੇ ਮੁਲਾਜ਼ਮ ਜਥੇਬੰਦੀਆ ਦੇ ਆਗੂਆ ਅਤੇ ਸਮੂਹ ਸਟਾਫ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News