Total views : 5507564
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਐਡਵੋਕੇਟ ਉਪਿੰਦਰਜੀਤ ਸਿੰਘ
ਲੋਕ ਸਭਾ ਚੋਣਾਂ ਖਤਮ ਹੁੰਦੇ ਸਾਰ ਹੀ ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਹੋਇਆ ਹੈ।ਵਿਭਾਗ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਜਾਰੀ ਲਿਸਟ ਵਿੱਚ ਮੌਜੂਦਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਅਤੇ ਜਲੰਧਰ ਪੁਲਿਸ ਕਮਿਸ਼ਨਰ ਆਈਪੀਐਸ ਸਵਪਨ ਸ਼ਰਮਾ ਨੂੰ ਤੁਰੰਤ ਪ੍ਰਭਾਵ ਤੋਂ ਬਦਲ ਦਿੱਤਾ ਗਿਆ ਸੀ। ਚੋਣਾਂ ਦੀ ਗਿਣਤੀ ਮੁਕੰਮਲ ਹੋਣ ਮਗਰੋਂ ਦੋਨਾਂ ਹੀ ਆਈਪੀਐੱਸ ਅਧਿਕਾਰੀਆਂ ਦੀ ਪੁਰਾਣੇ ਜ਼ਿਲ੍ਹਿਆਂ ਵਿੱਚ ਵਾਪਸੀ ਕਰ ਦਿੱਤੀ ਗਈ ਹੈ। ਮੌਜੂਦਾ ਜਾਣਕਾਰੀ ਮੁਤਾਬਕ ਐੱਸਟੀਐੱਫ ਦੇ ਏਡੀਜੀਪੀ ਨਿਲਾਬ ਕਿਸ਼ੋਰ ਨੂੰ ਐੱਸਏਐੱਸ ਨਗਰ ਤੇ ਡਾਕਟਰ ਐੱਸ ਭੂਪੱਤੀ ਨੂੰ ਜਲੰਧਰ ਡੀਆਈਜੀ ਰੇਂਜ ਤੋਂ ਡੀਆਈਜੀ ਐਡਮਿਨਿਸਟਰੇਸ਼ਨ ਚੰਡੀਗੜ੍ਹ ਤਾਇਨਾਤ ਕਰ ਦਿੱਤਾ ਗਿਆ ਹੈ।।
ਇਸ ਤਹਿਤ ਜਲੰਧਰ ਦੇ ਪੁਲਿਸ ਕਮਿਸ਼ਨਰ ਆਈਪੀਐੱਸ ਰਾਹੁਲ ਨੂੰ ਐੱਸਏਐੱਸ ਨਗਰ ਵਿਜੀਲੈਂਸ ਬਿਊਰੋ ਦਾ ਡਾਇਰੈਕਟਰ ਤੈਨਾਤ ਕਰ ਦਿੱਤਾ ਗਿਆ ਹੈ ਜਦਕਿ ਆਈਪੀਐਸ ਰਣਜੀਤ ਸਿੰਘ ਨੂੰ ਡੀਆਈਜੀ ਫਿਰੋਜਪੁਰ ਰੇਂਜ ਤੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਤੈਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਆਈਪੀਐਸ ਸਫਰ ਸ਼ਰਮਾ ਨੂੰ ਜਲੰਧਰ ਪੁਲਿਸ ਕਮਿਸ਼ਨਰ ਅਤੇ ਆਈਪੀਐਸ ਕੁਲਦੀਪ ਸਿੰਘ ਚਹਿਲ ਨੂੰ ਲੁਧਿਆਣਾ ਵਿੱਚ ਬਤੌਰ ਪੁਲਿਸ ਕਮਿਸ਼ਨਰ ਬਾਗਡੋਰ ਸੰਭਾਲ ਦਿੱਤੀ ਗਈ ਹੈ।। ਆਈਪੀਐਸ ਹਰਮਨਬੀਰ ਸਿੰਘ ਨੂੰ ਪੀਏਪੀ ਕਮਾਂਡੈਂਟ ਜਲੰਧਰ ਤੋਂ ਡੀਆਈਜੀ ਜਲੰਧਰ ਰੇਂਜ ਭੇਜ ਦਿੱਤਾ ਗਿਆ ਹੈ। ਜਦ ਕਿ ਪੀਪੀਐਸ ਗਗਨ ਅਜੀਤ ਸਿੰਘ ਨੂੰ ਸੈਕਿੰਡ ਕਮਾਂਡੋ ਬਹਾਦਰਗੜ੍ਹ ਪਟਿਆਲਾ ਤੋਂ ਐਸਐਸ ਪੀ ਸੜਕ ਸੁਰੱਖਿਆ ਫੋਰਸ ਪੰਜਾਬ ਭੇਜ ਦਿੱਤਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-