ਖ਼ਾਲਸਾ ਕਾਲਜ ਲਾਅ ਨੇ ਮਨਾਇਆ ਵਾਤਾਵਰਣ ਦਿਵਸ

4675721
Total views : 5507567

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ

ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਐਨ. ਸੀ. ਸੀ. ਆਰਮੀ ਵਿੰਗ (11 ਪੰਜਾਬ ਬਟਾਲੀਅਨ) ਵੱਲੋਂ ਡੀ. ਜੀ. ਐਨ. ਸੀ. ਸੀ., ਯੂ. ਐਨ. ਈ. ਪੀ., ਟੀ. ਟੀ. ਪੀ. ਸੀ. ਅਤੇ ਮਿਸ਼ਨ ਲਾਈਫ਼ ਦੇ ਸਹਿਯੋਗ ਨਾਲ ਕੈਂਪਸ ਵਿਖੇ ਧਰਤੀ ਦੀ ਉਪਜ਼ਾਊ ਸ਼ਕਤੀ ਦੀ ਬਹਾਲੀ ਅਤੇ ‘ਸੋਕੇ ਨਾਲ ਨਜਿੱਠਣ ਸਬੰਧੀ’ ਵਿਸ਼ੇ ’ਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕੈਡਿਟਾਂ ਨੂੰ ਮਨੁੱਖੀ ਜੀਵਨ ਅਤੇ ਕੁਦਰਤ ਦੇ ਆਪਸੀ ਤਾਲਮੇਲ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ।

ਇਸ ਮੌਕੇ ਡਾ. ਜਸਪਾਲ ਸਿੰਘ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਰੱਖਣਾ ਅਤੇ ਉਸ ਪ੍ਰਤੀ ਲੋਕਾਂ ਦਾ ਜਾਗਰੂਕ ਹੋਣਾ ਅਤਿ ਜਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਪਵਨ, ਪਾਣੀ, ਪ੍ਰਵਿਰਤੀ, ਪੇੜ‐ਪੌਦੇ ਅਤੇ ਪਸ਼ੂ‐ਪਕਸ਼ੀ ਮਨੁੱਖੀ ਹੋਂਦ ਨੂੰ ਬਰਕਰਾਰ ਰੱਖਣ ਲਈ ਅਤਿ ਜਰੂਰੀ ਹਨ। ਉਨ੍ਹਾਂ ਕਿਹਾ ਕਿ ਅਸੀ ਇਸ ਧਰਤੀ ’ਤੇ ਮੁਸਾਫ਼ਿਰ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ। ਇਸ ਮੌਕੇ ਕੈਡਿਟਾਂ ਨੂੰ ਪੌਦੇ ਲਗਾਉਂਦੇ ਹੋਏ ਉਸ ਦੀ ਸਾਂਭ‐ਸੰਭਾਲ ਕਰਨ ਅਤੇ ਚੌਗਿਰਦੇ ਨੂੰ ਸਾਫ਼‐ਸੁੱਥਰਾ ਰੱਖਣ ਦੀ ਸਹੁੰ ਵੀ ਚੁਕਾਈ। ਇਸ ਮੌਕੇ ਕਾਲਜ ਕੈਡਿਟਾਂ ਨੇ ਵਾਤਾਵਰਣ ਸਬੰਧੀ ਪੋਸਟਰ ਮੇਕਿੰਗ, ਭਾਸ਼ਣ ਮੁਕਾਬਲੇ ਤੋਂ ਇਲਾਵਾ ਪੌਦਾਕਾਰਨ ਵੀ ਕੀਤਾ ਗਿਆ। ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਪ੍ਰੋ: ਗੁਰਜਿੰਦਰ ਕੌਰ, ਸ: ਰਣਜੀਤ ਸਿੰਘ, ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News