ਗੁਰਜੀਤ ਸਿੰਘ ਔਜਲਾ ਦੀ ਵੱਡੀ ਜਿੱਤ ‘ਤੇ ਸੱਚਰ ਨੇ ਵਿਧਾਨ ਸਭਾ ਹਲਕਾ ਮਜੀਠਾ ਦੇ ਵੋਟਰਾਂ ਦਾ ਕੀਤਾ ਧੰਨਵਾਦ

4675609
Total views : 5507392

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਲਗਾਤਾਰ ਤੀਸਰੀ ਵਾਰ ਜਿੱਤੇ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਦੀ ਵੱਡੀ ਜਿੱਤ ਤੇ ਮਜੀਠਾ ਹਲਕੇ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਨੇ ਸਮੂਹ ਵੋਟਰਾਂ ਤੇ ਸਪੋਰਟਰਾਂ ਖਾਸਕਰ ਮਜੀਠਾ ਹਲਕੇ ਦੇ ਵਰਕਰਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਜਿੰਨਾਂ ਨੇ ਗੁਰਜੀਤ ਸਿੰਘ ਔਜਲਾ ਨੂੰ ਵੋਟਾਂ ਪਾ ਕੇ ਲੋਕ ਸਭਾ ਵਿੱਚ ਭੇਜਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੱਚਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਲੜਾਈ ਕੇਂਦਰ ਦੀ ਲੋਕ ਮਾਰੂ ਮੋਦੀ ਸਰਕਾਰ ਨਾਲ ਤੇ ਸੂਬੇ ਦੀ ਬਦਲਾਅ ਲਿਆਉਣ ਵਾਲੀ ਭਗਵੰਤ ਮਾਨ ਦੀ ਸਰਕਾਰ ਨਾਲ ਸੀ ।

ਜਿੰਨਾਂ ਨੇ ਹਰ ਹੀਲਾ ਵਰਤਿਆ ਕਿ ਗੁਰਜੀਤ ਔਜਲੇ ਦਾ ਜੇਤੂ ਰੱਥ ਨੂੰ ਰੋਕਿਆ ਜਾ ਸਕੇ ਪਰ ਲੋਕਾਂ ਦੇ ਪਿਆਰ ਤੇ ਮਰਜ਼ੀ ਮੁਤਾਬਕ ਕਾਂਗਰਸ ਪਾਰਟੀ ਦੇ ਹੱਕ ਵਿੱਚ ਪਾਈਆਂ ਵੋਟਾਂ ਨਾਲ ਗੁਰਜੀਤ ਸਿੰਘ ਔਜਲਾ ਵੱਡੇ ਫਰਕ ਨਾਲ ਜਿੱਤ ਗਏ। ਇਹ ਪੁੱਛੇ ਜਾਣ ਤੇ ਕਿ ਕੇਂਦਰ ਵਿੱਚ ਸਰਕਾਰ ਕਿਸਦੀ ਬਣੇਗੀ ਤਾਂ ਸੱਚਰ ਨੇ ਕਿਹਾ ਕਿ ਅੱਜ ਦੇਸ਼ ਦੇ ਚੰਗੇ ਭਵਿੱਖ ਲਈ ਤੇ ਬੇਹਤਰੀ ਵਾਸਤੇ ਗੈਰ ਭਾਜਪਾ ਸਰਕਾਰ ਹੋਂਦ ਵਿੱਚ ਆਉਣੀ ਚਾਹੀਦੀ ਹੈ ਜਿਸ ਲਈ ਇੰਡੀਆ ਗਠਜੋੜ ਅਹਿਮ ਭੂਮਿਕਾ ਨਿਭਾਵੇਗਾ। ਇਸ ਮੋਕੇ ਸੱਚਰ ਦੇ ਨਾਲ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ , ਬਲਾਕ ਕਾਂਗਰਸ ਦੇ ਪ੍ਰਧਾਨ ਨਵਤੇਜ ਪਾਲ ਸਿੰਘ, ਕੌਂਸਲਰ ਨਵਦੀਪ ਸਿੰਘ ਸੋਨਾ ਮਜੀਠਾ, ਦਲਜੀਤ ਸਿੰਘ ਪਾਖਰਪੁਰ, ਸੁਖਵਿੰਦਰ ਸਿੰਘ ਰੰਧਾਵਾ, ਸੁਲੱਖਣ ਸਿੰਘ ਕੱਥੂਨੰਗਲ, ਬਲਦੇਵ ਸਿੰਘ ਬੰਟੀ, ਅੰਮ੍ਰਿਤਪਾਲ ਸਿੰਘ ਆਦਿ ਆਗੂ ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News