ਕੁਲਦੀਪ ਧਾਲੀਵਾਲ ਦੀ ਬਿਕਰਮ ਮਜੀਠੀਆ ਦੇ ਹਲਕੇ ‘ਚ ਦਹਾੜ! ਤਲਬੀਰ ਗਿੱਲ ਤੇ ਜੱਗਾ ਮਜੀਠੀਆ ਵਲੋ ਕਰਵਾਈਆ ਚੋਣ ਰੈਲੀਆ ਕਈਆਂ ਨੂੰ ਕੀਤਾ ਆਪ ‘ਚ ਸ਼ਾਮਿਲ

4676143
Total views : 5508261

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਮੀਤ ਲੱਕੀ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਆਪ ਦੇ ਉਮੀਦਵਰ ਸ: ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਕਿਸੇ ਸਮੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਖਾਸਮ-ਮ-ਖਾਸ ਰਹੇ ਸ: ਤਲਬੀਰ ਸਿੰਘ ਗਿੱਲ ਤੇ ਜਗਵਿੰਦਰਪਾਲ ਸਿੰਘ ਜੱਗਾ ਵਲੋ ਮਜੀਠਾ ਹਲਕੇ ਦੇ ਪਿੰਡ ਮਰੜੀ ਕਲਾਂ, ਕੋਟਲੀ ਢੋਲੇਸ਼ਾਹ, ਲਹਿਰਕਾ ਅਤੇ ਰੰਗੀਲਪੁਰਾ ਵਿੱਚ ਕਰਵਾਈਆ ਚੋਣ ਰੈਲੀਆ’ਚ ਸ਼ਿਕਰਤ ਕਰਕੇ ਬਿਕਰਮ ਮਜੀਠੀਆ ਤੇ ਤੰਜ ਕਸਦਿਆ ਕਿਹਾ ਕਿ ਇਸ ਹਲਕੇ ਵਿੱਚੋ ਅਕਾਲੀ ਦਲ ਕੋਈ ਵਜੂਦ ਨਹੀ ਰਿਹਾ ਤੇ ਲੋਕ ਆਪ ਸਰਕਾਰ ਦੀਆਂ ਨੀਤੀਆਂ ਤੋ ਖੁਸ ਹੋਕੇ ਧੜਾਧੜ ਆਪ ‘ਚ ਸ਼ਾਮਿਲ ਹੋ ਰਹੇ ਹਨ।

ਇਸ ਸਮੇ ਕਾਂਗਰਸ ਤੇ ਅਕਾਲੀ ਦਲ ਛੱਡ ਕੇ ਆਪ ‘ਚ ਸ਼ਾਮਿਲ ਹੋਣ ਵਾਲਿਆ ਨੂੰ ਸ਼ਨਮਾਨਿਤ ਕਰਦਿਆ ਸ: ਧਾਲੀਵਾਲ ਨੇ ਕਿਹਾ ਕਿ 4 ਜੂਨ ਤੋ ਬਾਅਦ ਵੋਟਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਸਿੱਧ ਕਰ ਦੇਣਗੇ ਕਿ ੳਹਿ ਦੋ ਸਾਲਾ ਦੀ ਸਕਰਾਰ ਨਾਲ ਹਨ ਜਾਂ ਫਿਰ 70 ਸਾਲਾਂ ਤੋ ਵਾਰੀ ਵਾਰੀ ਲੋਕਾਂ ਦੇ ਜਜਬਾਤਾਂ ਨਾਲ ਖਿਲਵਾੜ ਕਰਨ ਵਾਲੀਆ ਰਵਾਇਤੀ ਪਾਰਟੀਆ ਨਾਲ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News