ਛੇਤੀ ਅਮੀਰ ਹੋਣ ਲਈ ਸ਼ੇਅਰ ਬਜਾਰ ‘ਚ ਲਗਾਏ ਪੈਸਿਆ ‘ਚ ਪਏ ਘਾਟੇ ਤੋ ਪ੍ਰੇਸ਼ਾਨ ਪਤੀ ਪਤਨੀ ਨੇ ਦੋ ਬਾਲੜੀਆਂ ਸਮੇਤ ਨਿਗਲਿਆ ਜਹਿਰ

4676145
Total views : 5508263

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਫਿਰੋਜ਼ਪੁਰ/ਬਾਰਡਰ ਨਿਊਜ ਸਰਵਿਸ 

ਫਿਰੋਜ਼ਪੁਰ ਤੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਜਿਥੇ ਦੇ ਕਸਬਾ ਤਲਵੰਡੀ ਭਾਈ ਵਿਚ ਇੱਕ ਪਰਿਵਾਰ ਦੇ ਚਾਰ ਜੀਆਂ ਨੇ ਕੋਈ ਜ਼ਹਿਰੀਲੀ ਚੀਜ ਨਿਗਲ ਲਈ, ਜਿਸ ਨਾਲ ਮਾਵਾਂ-ਧੀਆਂ ਨੇ ਦਮ ਤੋੜ ਦਿੱਤਾ, ਜਦਕਿ ਪਿਤਾ ਹਸਪਤਾਲ ਵਿਚ ਜ਼ਿੰਦਗੀ ਮੌਤ ਦੀ ਜੰਗ ਲੜ ਰਿਹਾ ਹੈ। ਮ੍ਰਿਤਕਾਂ ਵਿਚ ਮੋਨਿਕਾ ਪਤਨੀ ਅਮਨ ਗੁਲਾਟੀ ਤੇ ਉਸ ਦੀਆਂ ਦੋ ਧੀਆਂ ਅੱਠ ਸਾਲਾ ਤੇ ਢਾਈ ਸਾਲਾ ਦੋ ਬੱਚੀਆਂ ਹਨ, ਜਦਕਿ ਅਮਨ ਗੁਲਾਟੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਦੋ ਜਵਾਕੜੀਆਂ ਸਮੇਤ ਗਈ ਮਾਂ ਦੀ ਜਾਨ

 Firozpur family swallowed Sulfas News

ਦੱਸਿਆ ਜਾ ਰਿਹਾ ਹੈ ਕਿ ਤਲਵੰਡੀ ਭਾਈ ਦੇ ਬੁੱਢਾ ਖੂਹ ਦੇ ਰਹਿਣ ਵਾਲੇ ਇਸ ਪਰਿਵਾਰ ਵਿਚ ਅਮਨ ਗੁਲਾਟੀ ਨੇ ਵੱਧ ਪੈਸਾ ਕਮਾਉਣ ਲਈ ਸ਼ੇਅਰ ਮਾਰਕੀਟ ਵਿੱਚ ਪੈਸੇ ਲਾਏ ਸਨ। ਸੇਅਰ ਮਾਰਕੀਟ ਡਾਊਨ ਹੋ ਜਾਣ ਕਾਰਨ ਉਸ ਨੂੰ ਕਾਫੀ ਘਾਟਾ ਪੈ ਗਿਆ, ਜਿਸ ਕਰਕੇ ਪਰਿਵਾਰ ਪ੍ਰੇਸ਼ਾਨੀ ਵਿਚ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਅੱਜ ਅਮਨ ਗੁਲਾਟੀ ਨੇ ਪਰਿਵਾਰ ਸਣੇ ਇਹ ਖੌਫਨਾਕ ਕਦਮ ਚੁੱਕ ਲਿਆ ਜਿਸ ਵਿਚ ਉਸ ਦੀ ਪਤਨੀ ਤੇ ਦੋਵੇਂ ਧੀਆਂ ਰੱਬ ਨੂੰ ਪਿਆਰੀਆਂ ਹੋ ਗਈਆਂ। ਨਿਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News