ਜਿਲਾ ਸੈਸ਼ਨ ਜੱਜ ਵੱਲੋਂ ਹਵਾਲਾਤੀਆਂ ਦੇ ਹਲਾਤ ਜਾਣਨ ਲਈ ਕੇਂਦਰੀ ਜੇਲ੍ਹ ਅੰਮ੍ਰਿਤਸਰ ਦਾ ਦੌਰਾ

4676141
Total views : 5508258

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਐਡਵੋਕੇਟ ਉਪਿੰਦਰਜੀਤ ਸਿੰਘ 

ਜੇਲ ਵਿੱਚ ਹਵਾਲਾਤੀਆਂ ਦੀਆਂ ਟਾਇਲਟਾਂ ਦੀ ਸਾਫ—ਸਫਾਈ, ਬੈਰਕਾਂ ਦੀ ਸਵੱਛਤਾ ਅਤੇ ਖਾਣ ਪੀਣ ਦੀਆਂ ਵਸਤਾਂ ਦੀ ਜਾਂਚ ਅਤੇ ਗੁਣਵਤਾਂ ਦੇ ਨਰੀਖਣ ਵਾਸਤੇ ਸ੍ਰ਼ੀ ਅਮਰਿੰਦਰ ਸਿੰਘ ਗਰੇਵਾਲ ਵੱਲੋਂ ਅੱਜ ਕੇਂਦਰੀ ਜੇਲ੍ਹ, ਅੰਮ੍ਰਿਤਸਰ ਦਾ ਦੌਰਾ ਅਤੇ ਨਿਰਖਣ ਕੀਤਾ ਗਿਆ।ਇਸ ਮੋਕੇ ਸ੍ਰ਼ੀ ਰਛਪਾਲ ਸਿੰਘ, ਸਕੱਤਰ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ, ਸ਼੍ਰੀ ਪਰਿੰਦਰ ਸਿੰਘ, ਵਧੀਕ ਚੀਫ ਜੂਡੀਸਿ਼ਅਲ ਮੈਜਿਸਟ੍ਰੇਟ ਅਤੇ ਮਿਸ ਸੁਪਰੀਤ ਕੌਰ, ਜੱਜ ਸਾਹਿਬਾਨ ਵੀ ਉਹਨਾ ਦੇ ਨਾਲ ਸਨ।ਇਸ ਸਮੇਂ ਜੇਲ੍ਹ ਸੁਪਰਡੈਂਟ ਸ਼੍ਰੀ ਅਨੁਰਾਗ ਕੁਮਾਰ ਅਜਾਦ ਆਪਣੇ ਹੋਰਨਾਂ ਅਫਸਰਾਂ ਨਾਲ ਮੌਕੇ ਉੱਤੇ ਮੌਜੁਦ ਸਨ। ਜੱਜ ਸਾਹਿਬ ਵੱਲੋਂ ਬੈਰਕਾਂ ਦਾ ਨਿਰਖਣ ਕੀਤਾ ਗਿਆ ਅਤੇ ਬੈਰਕਾਂ ਦੇ ਅੰਦਰ ਅਤੇ ਬਾਹਰ ਬਣਿਆ ਟਾਇਲਟਾ ਅਤੇ ਹਵਾਲਾਤੀਆਂ ਦੇ ਰਹਿਣ—ਸਹਿਣ ਦੀ ਜਗ੍ਹਾਂ ਦਾ ਨਿਰਖਣ ਕੀਤਾ ਗਿਆ। ਜਿਸ ਵਿੱਚ ਟਾਇਲਟਾਂ ਦੀ ਹਾਲਾਤ ਬਹੁਤ ਖਰਾਬ ਸੀ ਅਤੇ ਇਹਨਾ ਦਾ ਸਾਇਜ ਵੀ ਬਹੁਤ ਛੋਟਾ ਸੀ ਜੋ ਕੀ 20—30 ਹਵਾਲਾਤੀਆਂ ਵਾਸਤੇ ਕਾਫੀ ਨਹੀ ਹਨ । ਇਹਨਾਂ ਵਿੱਚ ਕਈਆਂ ਦੀ ਮੁਰੰਮਤ ਅਤੇ ਕਈ ਥਾਵਾਂ ਨਵੀਆਂ ਟਾਇਲਟਾ ਬਣਾਉਣ ਦੀ ਲੋੜ ਹੈ।ਜੇਲ੍ਹ ਸੁਪਰਡੈਂਟ ਵੱਲੋ ਜਾਣਕਾਰੀ ਦਿੱਤੀ ਗਈ ਕਿ ਜੇਲ੍ਹ ਵਿੱਚ 50 ਬੈਰਕਾਂ ਹਨ ਜਿਸ ਤੇ ਜਿਲ੍ਹਾ ਅਤੇ ਸੇਸ਼ਨਜ ਜੱਜ ਸਾਹਿਬ ਵੱਲੋਂ ਹਦਾਇਤ ਕੀਤੀ ਗਈ ਕਿ 50 ਬੈਰਕਾਂ ਅਤੇ ਰਹਿਣ ਵਾਲੇ ਸਥਾਨਾਂ , ਟਾਇਲਟਾ ਆਦਿ ਦੀ ਮੁਰੰਮਤ ਜਲਦ ਤੋ ਜਲਦ ਕਰਵਾਈ ਜਾਵੇ ਅਤੇ ਇਹਨਾ ਦੀ ਸਵੱਛਤਾ ਦੀ ਰਿਪੋਰਟ ਹਰ 15 ਦਿਨਾਂ ਬਾਅਦ ਜਿਲ੍ਹਾ ਕਾਨੂੰਨੀ ਸੇਵਾਵਾਂ, ਅੰਮ੍ਰਿਤਸਰ ਦੇ ਦਫਤਰ ਭੇਜੀ ਜਾਵੇ ਤਾਂ ਜੋ ਸਮੇਂ — ਸਮੇਂ ਤੇ ਹੋਰ ਸੁਧਾਰ ਲਿਆਉਣ ਬਾਬਤ ਦੌਰੇ ਕੀਤੇ ਜਾਣ।

ਬਾਥਰੂਮ ਅਤੇ ਲੰਗਰ ਘਰ ਵਿਚ ਤਰੁੰਤ ਸੁਧਾਰ ਲਿਆਉਣ ਦੀ ਕੀਤੀ ਹਦਾਇਤ


ਇਸ ਦੇ ਨਾਲ ਹੀ ਜੱਜ ਸਾਹਿਬਾਨ ਵੱਲੋਂ ਹਵਾਲਾਤੀਆਂ ਅਤੇ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵਤਾ ਦੀ ਵੀ ਜਾਂਚ ਕੀਤੀ ਗਈ।ਜੋ ਕੀ ਸੰਤੋਸ਼ਜਨਕ ਪਾਈ ਗਈ ਪਰੰਤੁ ਲੰਗਰ ਘਰ ਜਿੱਥੇ ਹਵਾਲਾਤੀਆਂ ਦਾ ਖਾਣਾ ਤਿਆਰ ਕੀਤਾ ਜਾਂਦਾ ਹੈ ਉਸ ਵਿੱਚ ਸੁਧਾਰ ਦੀ ਜਰੁਰਤ ਹੈ।
ਇਸ ਤੋਂ ਬਾਅਦ ਜੱਜ ਸਾਹਿਬਾਨ ਵੱਲੋਂ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਦੀਆਂ ਮੁਸ਼ਕਿਲਾ ਨੂੰ ਸੁਣਿਆ ਗਿਆ ਅਤੇ ਮੌਕੇ ਉਤੇ ਹੀ ਉਹਨਾ ਦੀਆਂ ਮੁਸਿ਼ਕਲਾ ਦੇ ਹੱਲ ਸਬੰਧੀ ਜੇਲ੍ਹ ਅਫਸਰਾਂ ਨੂੰ ਹਦਾਇਤਾ ਕੀਤੀਆ ਗਈਆ। ਇਸ ਦੋਰਾਣ ਜੱਜ ਸਾਹਿਬ ਵੱਲੋ ਹਵਾਲਾਤੀਆਂ ਨੂੰ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾਣ ਵਾਲੀਅਂਾ ਸੇਵਾਵਾਂ ਦੇ ਮਹੱਤਵ ਤੋ ਜਾਣੂ ਕਰਵਾਉਣ ਲਈ ਸੰਦੇਸ਼ ਵੀ ਦਿੱਤਾ ਗਿਆ ਕਿ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਵੱਲੋਂ ਔਰਤਾ, ਬੱਚਿਆ, ਹਵਾਲਾਤੀਆਂ, ਕੈਦੀਆਂ ਅੇਤ ਹਰੇਕ ਉਹ ਵਿਅਕਤੀ ਜਿਸਦੀ ਸਲਾਨਾ ਆਮਦਨ 3 ਲੱਖ ਤੋਂ ਘੱਟ ਹੋਵੇ ਆਦਿ ਨੂੰ ਮੁਫਤ ਕਾਨੁੰਨੀ ਸੇਵਾਵਾਂ ਵੀ ਪ੍ਰਦਾਨ ਕੀਤੀਆ ਜਾਂਦੀਆ ਹਨ, ਜਿਵੇ ਅਦਾਲਤਾਂ ਵਿੱਚ ਵਕੀਲ ਦੀਆਂ ਮੁਫਤ ਸੇਵਾਵਾਂ, ਕਾਨੁੰਨੀ ਸਲਾਹ ਮਸ਼ਵਰਾ, ਅਦਾਲਤੀ ਖਰਚੇ ਦੀ ਅਦਾਇਗੀ ਆਦਿ। ਉਕਤ ਸੇਵਾਵਾਂ ਜਿਲ੍ਹਾ ਕਾਨੁੰਨੀ ਸੇਵਾਵਾਂ ਵੱਲੋਂ ਮੁਫਤ ਪ੍ਰਦਾਨ ਕੀਤੀਆ ਜਾਦੀਆਂ ਹਨ।
ਇਸ ਤੋਂ ਬਾਅਦ ਜੱਜ ਸਾਹਿਬ ਵੱਲੋਂ ਬਿਮਾਰ ਹਵਾਲਾਤੀਆਂ ਅਤੇ ਕੇਦੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਪੇਸ਼ ਆ ਰਹੀਆਂ ਮੁ਼ਸ਼ਕੀਲਾਂ ਸੁਣੀਆ ਗਈਆ। ਇਹ ਕੀ ਜੇਲ੍ਹ ਸੁਪਰਡੈਂਟ ਵੱਲੋਂ ਜੱਜ ਸਾਹਿਬ ਨੂੰ ਜਾਣੁ ਕਰਵਾਈਆ ਗਿਆ ਕੀ ਇਸ ਸਮੇਂ ਜੇਲ੍ਹ ਵਿੱਚ ਡਾਕਟਰਾਂ ਅਤੇ ਹੋਰ ਸਿਹਤ ਸੇਵਾਵਾਂ ਸੰਬੰਧੀ ਅਮਲੇ ਦੀ ਘਾਟ ਹੈ। ਜੱਜ ਸਾਹਿਬ ਵੱਲੋਂ ਜੇਲ੍ਹ ਅਫਸਰਾਂ ਨੂੰ ਸਿਹਤ ਸੇਵਾਵਾਂ ਵਿੱਚ ਸੁਧਾਰ ਲਈ ਹਦਾਇਤਾ ਜਾਰੀ ਕੀਤੀਆਂ ਗਈਆ। ਇਸ ਦੇ ਨਾਲ ਹੀ ਉਹ ਹਵਾਲਾਤੀ ਜੋ ਕੀ ਛੋਟੇ ਕੇਸਾ ਵਿੱਚ ਜੇਲ ਅੰਦਰ ਬੰਦ ਹਨ ਅਤੇ ਉਹਨਾਂ ਦੇ ਕੇਸ ਕਾਫੀ ਸਮੇਂ ਤੋਂ ਅਦਾਲਤਾ ਵਿੱਚ ਲੰਬਿਤ ਪਏ ਹਨ, ਉਹਨਾਂ ਨੂੰ ਆਪਣੇ ਕੇਸ ਕੈਂਪ ਕੋਰਟ ਵਿੱਚ ਸੁਣਵਾਈ ਲਈ ਰਖਵਾਉਣ ਲਈ ਜਾਗਰੁਕ ਕੀਤਾ ਅਤੇ ਆਪਣੀ ਜੁਰਮ ਨੂੰ ਕਬੂਲ ਕਰਨ ਲਈ ਉਤਸਾਹਿਤ ਕੀਤਾ ਗਿਆ ਤਾਂ ਜੋ ਉਹਨਾਂ ਦੇ ਕੇਸਾਂ ਦਾ ਨਿਪਟਾਰਾ ਜਲਦ ਤੋਂ ਜਲਦ ਹੋ ਸਕੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News