ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਰਾਤ ਸਮੇਂ ਹਥਿਆਰਬੰਦ ਹੋ ਕੇ ਸਨੈਚਿੰਗ, ਡਕੈਟੀ ਤੇ ਲੁੱਟਾਂ ਖੋਹਾਂ ਕਰਨ ਵਾਲੇ ਸਰਗਰਮ ਗਿਰੋਹ ਦੇ ਕਿੰਗਪਿੰਨ ਸਮੇਤ 11 ਕਾਬੂ

4677028
Total views : 5509533

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਥਾਣਾ ਗੇਟ ਹਕੀਮਾਂ ਅਤੇ ਥਾਣਾ ਰਣਜੀਤ ਐਵੀਨਿਊ ਵੱਲੋਂ 02 ਵੱਖ-ਵੱਖ ਮੁਕੱਦਮਿਆਂ ਵਿੱਚ ਸ਼ਹਿਰ ਵਿੱਚ ਮਾਰੂ ਹਥਿਆਰਾ ਦੀ ਨੋਕ ਤੇ ਡਕੈਤੀ/ਲੁੱਟਾ ਖੋਹਾ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਇੱਕ ਸਰਗਰਮ ਗਿਰੋਹ ਦੇ 11 ਵਿਅਕਤੀਆਂ ਨੂੰ ਕਾਬੂ ਕਰਕੇ 23 ਮੋਬਾਇਲ ਫੋਨ, 05 ਮੋਟਰਸਾਈਕਲ ਅਤੇ 03 ਦਾਤਰ,ਕ੍ਰਿਪਾਨ, ਬੇਸਬਾਲ ਬੈਟ, ਲੋਹ ਦੀਆਂ ਰਾਡਾ ਬ੍ਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਜਿਸ ਸਬੰਧੀ ਜਾਣਕਾਰੀ ਦੇਦਿਆ ਏ.ਡੀ.ਸੀ.ਪੀ -1 ਡਾ: ਦਰਪਣ ਆਹਲੂਵਾਲੀਆ ਤੇ ਏ.ਡੀ.ਸੀ.ਪੀ-2 ਸ: ਪ੍ਰਭਜੋਤ ਸਿੰਘ ਵਿਰਕ ਨੇ ਸਾਂਝੇ ਤੌਰ ਤੇ ਜਾਣਕਾਰੀ ਦੇਦਿਆਂ ਦੱਸਿਆ ਕਿ ਪਿੱਛਲੇ ਦਿਨੀ ਥਾਣਾ ਰਣਜੀਤ ਐਵੀਨਿਊ ਦੇ ਖੇਤਰ ਵਿੱਖੇ ਰਾਤ ਸਮੇਂ ਇੱਕ ਜੋਮੈਟੋ ਡਲਿਵਰੀ ਕਰਨ ਵਾਲੇ ਲੜਕੇ ਪਾਸੋਂ ਮਾਰੂ ਹਥਿਆਰਾ ਦੀ ਨੋਕ ਤੇ ਉਸਦਾ ਮੋਟਰਸਾਈਕਲ ਤੇ ਮੋਬਾਇਲ ਫੋਨ ਵੀ ਖੋਹ ਕੀਤਾ ਸੀ। 
ਰਾਤ ਸਮੇਂ ਵਿਕਰੇਤਾਵਾਂ, ਡਿਲੀਵਰੀ ਏਜੰਟਾਂ, ਦੋ ਪਹੀਆ ਵਾਹਨ ਚਾਲਕਾਂ ਅਤੇ ਸੈਲਾਨੀਆਂ ਨੂੰ ਬਣਾਂਉਦੇ ਸਨ ਨਿਸ਼ਾਨਾ
ਫੜੇ ਗਏ ਗਿਰੋਹ ਦਾ ਮੁੱਖ ਸਰਗਨਾਂ ਮਨਵੀਰ ਬਾਵਾ ਉਰਫ ਬਾਵਾ ਹੈ, ਤੇ ਇਹਨਾਂ ਨੇ ਸਾਰਿਆ ਨੇ ਪਿਛਲੇ 03 ਮਹੀਨਿਆਂ ਦੌਰਾਨ ਪਿੰਕ ਪਲਾਜ਼ਾ, ਰਣਜੀਤ ਐਵੀਨਿਊ, ਇਸਲਾਮਾਬਾਦ, ਘਣੂਪੁਰ ਕਾਲੇ, ਤਾਰਾਵਾਲਾ ਪੁਲ, ਛੇਹਰਟਾ, ਭਗਤਾਂਵਾਲਾ ਦਾਣਾ ਮੰਡੀ, ਗੁਰੂ ਨਾਨਕਪੁਰਾ, ਪੁਤਲੀਘਰ ਆਦਿ ਵਿਖੇ ਰਾਤ ਸਮੇਂ ਵਿਕਰੇਤਾਵਾਂ ਅਤੇ ਮੋਟਰਸਾਈਕਲ ਸਵਾਰਾਂ ਨੂੰ ਨਿਸ਼ਾਨਾ ਬਣਾ ਕੇ ਡਕੈਟੀ ਤੇ ਲੁੱਟ-ਖੋਹ/ਚੋਰੀ ਦੀਆਂ 30 ਦੇ ਕਰੀਬ ਵਾਰਦਾਤਾਂ ਕਬੂਲ ਕੀਤੀਆਂ ਹਨ। ਬਾਕੀ ਗ੍ਰਿਫਤਾਰ ਕੀਤੇ ਦੋਸ਼ੀਆਂ ਵਿੱਚ 1 .    ਮਨਵੀਰ ਬਾਵਾ ਉਰਫ ਬਾਵਾ ਪੁੱਤਰ ਅਸਵਨੀ ਕੁਮਾਰ ਵਾਸੀ ਕਿਰਾਏਦਾਰ ਗਲੀ ਨੰ:04 ਬਿਲੇ ਕਾਵੇ ਦਾ ਮਕਾਨ ਗੁਰੂ ਨਾਨਕਪੁਰਾ ਇਸਲਾਮਾਬਾਦ ਅੰਮ੍ਰਿ: ਉਮਰ 21 ਸਾਲ 2. ਵਿਸ਼ਾਲ ਮੇਹਰਾ ਉਰਫ ਭੂਤ ਪੁੱਤਰ ਹਰਦੀਪ ਸਿੰਘ ਵਾਸੀ ਗਲੀ ਨੰਬਰ 03 ਨਾਨਾਕਪੁਰਾ ਇਸਲਾਮਾਬਾਦ ਅੰਮਿਤਸਰ,ਉਮਰ 19 ਸਾਲ,3. ਪ੍ਰਭਜੋਤ ਸਿੰਘ ਉਰਫ ਪ੍ਰਭ ਪੁੱਤਰ ਇੰਦਰਜੀਤ ਸਿੰਘ ਵਾਸੀ ਗਲੀ ਨੰਬਰ 17 ਪ੍ਰੇਮ ਨਗਰ ਬੈਕ ਸਾਇਡ ਸਾਈਡ ਅੰਮ੍ਰਿਤਸਰ। ਉਮਰ 21 ਸਾਲ4. ਕਰਨ ਉਰਫ ਪਿਚੂ ਪੁੱਤਰ ਰਜੇਸ਼ ਕੁਮਾਰ ਵਾਸੀ ਗਲੀ ਨੰਬਰ 09 ਰਾਮ ਨਗਰ ਕਲੋਨੀ ਅੰਮ੍ਰਿ: ਉਮਰ 20 ਸਾਲ5. ਹਿਮਾਸੂ ਕੁਮਾਰ ਪੁੱਤਰ ਪਵਨ ਕੁਮਾਰ ਵਾਸ ਨੇੜੇ ਹਿੰਦੂ ਸਭਾ ਕਾਲਜ ਸਾਹਮਣੇ ਬੀ.ਕੇ ਦੱਤ ਗੇਟ ਅੰਮ੍ਰਿ: ਉਮਰ 19 ਸਾਲ 6. ਲਵ ਸ਼ਰਮਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਮਕਾਨ ਨੰਬਰ 23/36 ਗਲੀ ਨੰਬਰ 06 ਨੇੜੇ ਮਹਾਜਨ ਕੁਲਚਿਆ ਵਾਲਾ ਗੁਰੂ ਨਾਨਕਪੁਰਾ ਇਸਲਾਮਾਬਾਦ ਅੰਮ੍ਰਿ ਉਮਰ 19 ਸਾਲ 7. ਨਿਤਿਸ਼ ਪੁੱਤਰ ਸੁਰਿੰਦਰ ਕੁਮਾਰ ਵਾਸੀ ਮਕਾਨ ਨੰਬਰ 23/36 ਗਲੀ ਨੰਬਰ 06 ਨੇੜੇ ਮਹਾਜਨ ਕੁਲਚਿਆ ਵਾਲਾ ਨਾਨਕਪੁਰਾ ਇਸਲਾਮਾਬਾਦ ਅੰਮ੍ਰਿ ਉਮਰ 21 ਸਾਲ8. ਰਾਹੁਲ ਪੁੱਤਰ ਗੁਰਦੇਵ ਸਿੰਘ ਵਾਸੀ ਕੇਵਲ ਦੀ ਬੰਬੀ ਦਸ਼ਮੇਸ਼ ਨਗਰ ਕੋਟ ਖਾਲਸਾ ਅੰਮ੍ਰਿਤਸਰ। 9. ਰਾਗਵ ਪੁੱਤਰ ਤਰਸੇਮ ਲਾਲ ਵਾਸੀ ਗਲੀਨ ਨੰਬਰ 1 ਗੁਰੂ ਨਾਨਕ ਪੁਰਾ ਕੋਟ ਖਾਲਸਾ ਅੰਮ੍ਰਿਤਸਰ। 10. ਗੁਰਦਿਆਲ ਸਿੰਘ ਉਰਫ ਗਗਨ ਪੁੱਤਰ ਗੁਰਦੇਵ ਸਿੰਘ ਵਾਸੀ ਜੋੜਾ ਫਾਟਕ 40 ਖੂਹ ਅਬਾਦੀ ਰਸੂਲਪੁਰ ਕਲਰ ਥਾਣਾ ਮੋਹਕਮਪੁਰਾ ਅੰਮ੍ਰਿਤਸਰ।11. ਨਾਬਾਗਲ ਵਾਸੀ ਕੋਟ ਖਾਲਸਾ, ਅੰਮ੍ਰਿਤਸਰ ਸ਼ਾਮਿਲ ਹਨ। ਜਿੰਨਾ ਪਾਸੋ 23 ਮੋਬਾਇਲ ਫੋਨ, 05 ਮੋਟਰਸਾਈਕਲ ਅਤੇ 03 ਦਾਤਰ,ਕ੍ਰਿਪਾਨ, ਬੇਸਬਾਲ ਬੈਟ, ਲੋਹ ਦੀਆਂ ਰਾਡਾ ਬ੍ਰਾਮਦ ਕੀਤੇ ਗਏ ਹਨ।ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮਿਆਂ ਦੀ ਤਫ਼ਤੀਸ਼ ਜਾਰੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
 
Share this News