Total views : 5509218
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਵਿੱਚ ਵਿਦਿਆਰਥੀਆਂ ਵੱਲੋਂ ਸਕੂਲ ਦੇ ਵਿਹੜੇ ਵਿੱਚ “ਮਾਂ ਦਿਵਸ” ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ, ਐੱਮ.ਡੀ ਕੋਮਲ ਕਪੂਰ ਅਤੇ ਪ੍ਰਿੰਸੀਪਲ ਪ੍ਰਵੀਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ” ਮਾਂ ਦਿਵਸ ਮਨਾਉਣ ਅਤੇ ਸਾਡੀਆਂ ਜ਼ਿੰਦਗੀਆਂ ਵਿੱਚ ਮਾਵਾਂ ਦੁਆਰਾ ਨਿਭਾਈ ਜਾਣ ਵਾਲੀ ਮਹੱਤਵਪੂਰਨ ਭੂਮਿਕਾ ਦੀ ਕਦਰ ਕਰਨ ਦਾ ਇੱਕ ਸ਼ਾਨਦਾਰ ਮੌਕਾ ਹੈ।
ਮਾਵਾਂ ਦੇ ਪਿਆਰ, ਸਮਰਥਨ, ਅਤੇ ਕੁਰਬਾਨੀਆਂ ਲਈ ਸ਼ੁਕਰਗੁਜ਼ਾਰੀ ਦਿਖਾਉਣ ਦਾ ਮੌਕਾ ਹੈ। ਚਾਹੇ ਦਿਲੋਂ ਸ਼ਬਦਾਂ ਰਾਹੀਂ ਜਾਂ ਵਧੀਆ ਸਮਾਂ ਇਕੱਠੇ ਬਿਤਾਉਣਾ ਹੋਵੇ, ਇਹ ਉਹਨਾਂ ਨੂੰ ਵਿਸ਼ੇਸ਼ ਅਤੇ ਪਿਆਰੇ ਮਹਿਸੂਸ ਕਰਨ ਦਾ ਦਿਨ ਹੈ” ਇਸ ਦਿਨ ਸਕੂਲ ਦੇ ਵਿੱਚ ਬੱਚਿਆਂ ਵੱਲੋਂ ਮਾਂ -ਦਿਵਸ ਤੇ ਵੱਖ -ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਸ ਵਿੱਚ ਬੱਚਿਆਂ ਦੁਆਰਾ ਮਾਂ ਨਾਲ ਸੰਬੰਧਿਤ ਗੀਤ ਗਾਇਆ ਗਿਆ ਤੇ ਉਸ ਤੇ ਛੋਟੇ ਬੱਚਿਆਂ ਵੱਲੋਂ ਐਕਟਿੰਗ ਕੀਤੀ ਗਈ, ਮਾਂ ਦੇ ਨਾਲ ਸੰਬੰਧਿਤ ਗਰੁੱਪ ਡਾਂਸ, ਕਵਿਤਾ ਅਤੇ ਮਾਂ ਨਾਲ ਸੰਬੰਧਿਤ ਕਾਰਡ ਬਣਵਾਏ ਗਏ। ਅਸੈਂਬਲੀ ਦੌਰਾਨ ਇਸ ਪ੍ਰੋਗਰਾਮ ਨੂੰ ਦੇਖਦੇ ਹੋਏ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਭਾਵੁਕ ਹੋ ਗਏ। ਇਸ ਮੌਕੇ ਸਕੂਲ ਦੇ ਅਕਾਦਮਿਕ ਫੈਸੀਈਲੇਟਰ ਨਿਤਿਕਾ ਸੇਠੀ, ਕੋਆਰਡੀਨੇਟਰ ਰਾਜਵਿੰਦਰ ਕੌਰ, ਕੋਆਰਡੀਨੇਟਰ ਹਰਪ੍ਰੀਤ ਸਿੰਘ, ਸਮੂਹ ਸਟਾਫ ਤੇ ਵਿਦਿਆਰਥੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-