ਭੁਪਿੰਦਰ ਸਿੰਘ ਸੱਚਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਬਦਾਲ ਸੋਹੀ ਦੇ ਮੈਂਬਰ ਇੰਚਾਰਜ ਨਿਯੁਕਤ

4676240
Total views : 5508481

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਸਿੱਖਾਂ ਦੀ ਸੰਸਾਰ ਪ੍ਰਸਿੱਧ ਨਾਮਵਰ ਧਾਰਮਿਕ ਤੇ ਵਿੱਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਵੱਲੋਂ ਦੀਵਾਨ ਦੇ ਮੈਂਬਰ ਡਾਂ ਭੁਪਿੰਦਰ ਸਿੰਘ ਸੱਚਰ ਜੋ ਉੱਚ ਵਿੱਦਿਆ ਪ੍ਰਾਪਤ ਹਨ ਅਤੇ ਪਸ਼ੂ ਪਾਲਣ ਵਿਭਾਗ ਵਿੱਚੋਂ ਸੇਵਾਮੁਕਤ ਹੋਏ ਹਨ ਓਹਨਾਂ ਨੂੰ ਦੀਵਾਨ ਵੱਲੋਂ ਪੇਂਡੂ ਖੇਤਰ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਬਦਾਲ ਸੋਹੀ ਦਾ ਮੈਂਬਰ ਇੰਚਾਰਜ ਨਿਯੁਕਤ ਕੀਤਾ ਗਿਆ ਤੇ ਅੱਜ ਓਹਨਾਂ ਨੇ ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਤੇ ਦੀਵਾਨ ਦੇ ਸੀਨੀਅਰ ਮੈਂਬਰ ਭਗਵੰਤਪਾਲ ਸਿੰਘ ਸੱਚਰ ਦੀ ਹਾਜ਼ਰੀ ਵਿੱਚ ਆਪਣਾ ਆਹੁਦਾ ਸੰਭਾਲ਼ਿਆ ।

ਮਿਲੀ ਹੋਈ ਜਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ : ਭੁਪਿੰਦਰ ਸੱਚਰ

ਇਸ ਉਪਰੰਤ ਗੱਲਬਾਤ ਕਰਦਿਆਂ ਭੁਪਿੰਦਰ ਸਿੰਘ ਸੱਚਰ ਨੇ ਕਿਹਾ ਕਿ ਮੈਂ ਧੰਨਵਾਦੀ ਹਾਂ ਦੀਵਾਨ ਦੇ ਪ੍ਰਧਾਨ ਡਾਂ ਇੰਦਰਬੀਰ ਸਿੰਘ ਨਿੱਜਰ ਤੇ ਖਾਸ ਤੌਰ ਤੇ ਆਪਣੇ ਚਾਚਾ ਜੀ ਸ੍ਰ ਸਵਿੰਦਰ ਸਿੰਘ ਕੱਥੂਨੰਗਲ ਤੇ ਸਮੁੱਚੀ ਦੀਵਾਨ ਦੀ ਟੀਮ ਦਾ ਜਿੰਨਾਂ ਨੇ ਮੇਰੇ ਤੇ ਭਰੋਸਾ ਪ੍ਰਗਟ ਕਰਕੇ ਇਹ ਵੱਡੀ ਜਿੰਮੇਵਾਰੀ ਮੈਨੂੰ ਸੋਂਪੀ ਹੈ ਮੈਂ ਆਪ ਸਭ ਨੂੰ ਵਿਸ਼ਵਾਸ ਦਿਵਾਉਦਾ ਹਾਂ ਕਿ ਇਸ ਜਿੰਮੇਵਾਰੀ ਨੂੰ ਪੂਰੀ ਲਗਨ ਤੇ ਤਨਦੇਹੀ ਨਾਲ ਨਿਭਾਵਾਂਗਾ ਤੇ ਸਕੂਲ ਦੀ ਚੰਗੀ ਪੜਾਈ ਤੇ ਬੇਹਤਰ ਸਹੂਲਤਾਂ ਲਈ ਯਤਨਸ਼ੀਲ ਰਹਾਂਗਾ ਤੇ ਮਿਹਨਤੀ ਸਟਾਫ ਦੇ ਸਹਿਯੋਗ ਨਾਲ ਇਸ ਪੇਂਡੂ ਖੇਤਰ ਦੇ ਸਕੂਲ ਨੂੰ ਵੀ ਚੰਗੀਆਂ ਆਧੂਨਿਕ ਸਹੂਲਤਾਂ ਪ੍ਰਧਾਨ ਕਰਵਾਕੇ ਸਮੇਂ ਦਾ ਹਾਣੀ ਬਨਾਉਣ ਦਾ ਯਤਨ ਕਰਾਂਗਾ ਕਿਉਂਕਿ ਮੈਂ ਖੁੱਦ ਵੀ ਇੱਕ ਅਧਿਆਪਕ ਦਾ ਪੁੱਤਰ ਹਾਂ। ਇਸ ਮੋਕੇ ਸਵਿੰਦਰ ਸਿੰਘ ਕੱਥੂਨੰਗਲ ਸਾਬਕਾ ਵਿਧਾਇਕ, ਭਗਵੰਤਪਾਲ ਸਿੰਘ ਸੱਚਰ ਮੈਂਬਰ ਇੰਚਾਰਜ ਮੱਜਵਿੰਡ, ਜਗੀਰ ਸਿੰਘ ਆੜਤੀਆ, ਜਗਜੀਤ ਸਿੰਘ ਕੋਟਲਾ, ਡਾਂ ਬਲਕਾਰ ਸਿੰਘ ਅਬਦਾਲ, ਅਵਤਾਰ ਸਿੰਘ ਕਾਹਲੋਂ, ਪ੍ਰਿੰਸੀਪਲ ਮੈਡਮ ਪੂਜਾ ਜੈਨ, ਵਾਈਸ ਪ੍ਰਿੰਸੀਪਲ ਪੂਨਮ ਮਹਾਜਨ, ਕਲਰਕ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News